ਚਿੱਕੜ 'ਚ ਲਿਬੜ ਕੇ ਇਸ ਜੋੜੇ ਨੇ ਕਰਵਾਇਆ ਫੋਟੋਸ਼ੂਟ, ਇੰਟਰਨੈੱਟ 'ਤੇ ਤਸਵੀਰਾਂ ਵਾਇਰਲ

ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹੁਤਾ ਜੋੜਿਆਂ ਵਿਚਕਾਰ ਪ੍ਰੀ ਤੇ ਪੋਸਟ ਵੈਡਿੰਗ ਸ਼ੂਟ ਦਾ ਕਾਫੀ ਟ੍ਰੈਂਡ ਤੇ ਕ੍ਰੇਜ਼ ਹੈ। ਵੱਖ-ਵੱਖ ਕੱਪੜਿਆਂ ਤੇ ਚੰਗੀਆਂ ਥਾਂਵਾਂ 'ਤੇ ਇਹ ਫੋਟੋਸ਼ੂਟ ਕੀਤਾ ਜਾਂਦਾ ਹੈ। ਕੇਰਲ ਦੇ ਇਕ ਕੱਪਲ ਨੇ ਵੀ ਕੁਝ ਅਜਿਹਾ ਹੀ...

ਨਵੀਂ ਦਿੱਲੀ— ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਵਿਆਹੁਤਾ ਜੋੜਿਆਂ ਵਿਚਕਾਰ ਪ੍ਰੀ ਤੇ ਪੋਸਟ ਵੈਡਿੰਗ ਸ਼ੂਟ ਦਾ ਕਾਫੀ ਟ੍ਰੈਂਡ ਤੇ ਕ੍ਰੇਜ਼ ਹੈ। ਵੱਖ-ਵੱਖ ਕੱਪੜਿਆਂ ਤੇ ਚੰਗੀਆਂ ਥਾਂਵਾਂ 'ਤੇ ਇਹ ਫੋਟੋਸ਼ੂਟ ਕੀਤਾ ਜਾਂਦਾ ਹੈ। ਕੇਰਲ ਦੇ ਇਕ ਕੱਪਲ ਨੇ ਵੀ ਕੁਝ ਅਜਿਹਾ ਹੀ ਕੀਤਾ। ਉਨ੍ਹਾਂ ਦਾ ਕ੍ਰਿਏਟਿਵ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਬੀਨੂੰ ਸੀਂਸ ਵੈਡਿੰਗ ਕੰਪਨੀ ਵੱਲੋਂ ਕੀਤਾ ਇਹ ਫੋਟੋਸ਼ੂਟ ਚਿੱਕੜ 'ਤੇ ਆਧਾਰਿਤ ਹੈ। ਇਸ 'ਚ ਜੋੜੇ ਨੇ ਝੋਨੇ ਦੇ ਚਿੱਕੜ 'ਚ ਤਸਵੀਰਾਂ ਖਿੱਚਵਾਈਆਂ ਹਨ। ਕੰਪਨੀ ਦੇ ਮਾਲਕ ਨੇ ਕਿਹਾ ਕਿ ਕੱਪਲ ਹਮੇਸ਼ਾ ਕੁਝ ਯਾਦਗਾਰ ਸਬਜੈਕਟ ਚਾਹੁੰਦੇ ਹਨ।

BB 13 ਦੀ ਤੁਹਾਡੀ ਪਸੰਦੀਦਾ ਮੁਕਾਬਲੇਬਾਜ਼ ਸ਼ੇਫਾਲੀ ਜ਼ਰੀਵਾਲਾ ਦੀਆਂ ਕਦੇ ਨਹੀਂ ਦੇਖੀਆਂ ਹੋਣਗੀਆਂ ਤੁਸੀਂ ਇਹ ਤਸਵੀਰਾਂ

ਇਸ ਲਈ ਇਹ ਕੁਝ ਯਾਦਗਾਰ ਤੇ ਖਾਸ ਹੈ। ਬੀਨੂੰ ਸੀਂਸ ਨੇ ਕਿਹਾ, ''“ਮੈਂ ਇਸ ਥੀਮ ਨੂੰ ਚੁਣਿਆ ਕਿਉਂਕਿ ਮੈਂ ਹਮੇਸ਼ਾ ਤਸਵੀਰਾਂ ਨੂੰ ਵਿਲੱਖਣ ਸਟਾਈਲ 'ਚ ਕੈਪਚਰ ਕਰਦਾ ਹਾਂ। ਮੇਰੇ ਗ੍ਰਾਹਕ ਰੋਮਾਂਟਿਕ ਤਸਵੀਰਾਂ ਦੀ ਮੰਗ ਕਰਦੇ ਹਨ ਜੋ ਉਨ੍ਹਾਂ ਦੇ ਦਿਮਾਗ 'ਚ ਜ਼ਿਆਦਾ ਲੰਬੇ ਸਮੇਂ ਤੱਕ ਰਹਿੰਦੀਆਂ ਹਨ। ਮੱਡ ਲਵ ਪੋਸਟ ਵੈਡਿੰਗ ਥੀਮ ਵੈਡਿੰਗ ਫੋਟੋਸ਼ੂਟ ਇੰਡਸਟਰੀ 'ਚ ਪਹਿਲੀ ਵਾਰ ਕੀਤਾ ਗਿਆ ਹੈ”। ਜੋਸ ਤੇ ਅਨੀਸ਼ਾ ਦਾ ਇਹ ਚਿਕੱੜ ਵਾਲਾ ਫੋਟੋਸ਼ੂਟ ਕਾਫੀ ਵਾਇਰਲ ਹੋ ਰਿਹਾ ਹੈ। ਫੋਟੋਸ਼ੂਟ ਆਮ ਸੋਚ ਤੋਂ ਪਰੇ ਹੈ। ਜੋਸ ਇਕ ਨੇਤਾ ਹੈ ਤੇ ਅਨੀਸ਼ਾ ਯੂਕੇ 'ਚ ਨਰਸ ਹੈ।

Get the latest update about News In Punjabi, check out more about True Scoop News, Mud Wedding Photoshoot Viral, Wedding Photoshoot & Trending News

Like us on Facebook or follow us on Twitter for more updates.