ਸਥਾਨਕ ਬੱਸ ਸਟੈਂਡ ਮੁਕੇਰੀਆਂ ਦੋ ਮੋਟਰਸਾਈਕਲ ਸਵਾਰਾਂ ਦੀ ਆਪਸੀ ਟੱਕਰ ’ਚ ਹੋਣ ਕਰਕੇ ਪਿਓ-ਪੁੱਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਦਲੀਪ ਸਿੰਘ ਆਪਣੇ ਲੜਕੇ ਕੁਲਦੀਪ ਸਿੰਘ ਨਿਵਾਸੀ ਹਲੇਦ ਯੇਨਾਰਧਨ (ਭੰਗਾਲਾ) ਨਾਲ ਮੋਟਰਸਾਈਕਲ ’ਤੇ ਮੁਕੇਰੀਆ ਦਵਾਈ ਲੈਣ ਲਈ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਮੁਕੇਰੀਆ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਇਕ ਹੋਰ ਮੋਟਰਸਾਈਕਲ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਿਆ।
ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ ਅਤੇ ਇੰਨੇ ਨੂੰ ਇਕ ਭਾਰਾ ਟਰੱਕ ਜੋ ਉਨ੍ਹਾਂ ਦੇ ਪਿੱਛੋਂ ਆ ਰਿਹਾ ਸੀ, ਜਿਸ ਨੂੰ ਉਸ ਦੇ ਡਰਾਈਵਰ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੋਡ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਉਪਰੋਂ ਦੀ ਲੰਘ ਗਿਆ।
ਇਸ ਹਾਦਸੇ ’ਚ ਇੰਦਰਜੀਤ ਸਿੰਘ ਅਤੇ ਉਸ ਦਾ ਲੜਕਾ ਕੁਲਦੀਪ ਸਿੰਘ ਦੋਵੇਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੇ ਦੋਵੇਂ ਮੋਟਰਸਾਈਕਲ ਸਵਾਰ ਲੜਕੇ ਆਪਣੇ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਯਾਦ ਰਹੇ ਕਿ ਕੁਲਦੀਪ ਸਿੰਘ ਦਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀਆਂ ਹਨ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।