Video : ਮੁੱਖ ਮੰਤਰੀ ਨੇ ਲਿਆ ਸਿੱਧੂ ਮੂਸੇਵਾਲਾ ਨਾਲ ਪੰਗਾ, ਆਖੀ ਇਹ ਵੱਡੀ ਗੱਲ੍ਹ

ਪੰਜਾਬੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਨਾਲੋਂ ਵੱਧ ਵਿਵਾਦਾਂ ਕਾਰਨ ਵਧੇਰੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ...

ਜਲੰਧਰ— ਪੰਜਾਬੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਨਾਲੋਂ ਵੱਧ ਵਿਵਾਦਾਂ ਕਾਰਨ ਵਧੇਰੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਸ ਵਾਰ ਸਿੱਧੂ ਮੂਸੇਵਾਲਾ ਧਮਕ ਬੇਸ (ਮੁੱਖ ਮੰਤਰੀ) ਕਾਰਨ ਚਰਚਾ 'ਚ ਹਨ। ਮੁੱਖ ਮੰਤਰੀ (ਧਮਕ ਬੇਸ) ਨੇ ਇਕ ਗੀਤ ਰਿਲੀਜ਼ ਕੀਤਾ ਹੈ, ਜਿਸ 'ਚ ਉਹ ਸਿੱਧਾ ਸਿੱਧੂ ਮੂਸੇਵਾਲਾ ਨਾਲ ਪੰਗਾ ਲੈਂਦਾ ਨਜ਼ਰ ਆ ਰਿਹਾ ਹੈ। ਇਸ ਗੀਤ 'ਚ ਮੁੱਖ ਮੰਤਰੀ ਸਿੱਧੂ ਮੂਸੇਵਾਲਾ ਨੂੰ ਚੈਲੇਂਜ ਕਰਦਾ ਨਜ਼ਰ ਆ ਰਿਹਾ ਹੈ।


ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਾ ਇਹ ਗੀਤ 'ਰੀਅਲ ਸੰਜੂ' ਨਾਂ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਉਹ ਸਿੱਧਾ ਸਿੱਧੂ ਮੂਸੇਵਾਲਾ 'ਤੇ ਨਿਸ਼ਾਨਾ ਵਿੰਨ੍ਹਦੇ ਹਨ। ਮੁੱਖ ਮੰਤਰੀ ਦੇ ਇਸ ਗੀਤ ਦੇ ਵਿਊਅਰ ਲਗਾਤਾਰ ਵੱਧਦੇ ਜਾ ਰਹੇ ਹਨ। ਕੁਝ ਲੋਕ ਇਸ ਗੀਤ ਨੂੰ ਲਾਈਕ ਕਰ ਰਹੇ ਹਨ, ਜਦਕਿ ਕੁਝ ਇਸ ਨੂੰ ਡਿਸਲਾਈਕ ਕਰ ਰਹੇ ਹਨ। 

ਦਿਲਜੀਤ, ਬੱਬੂ ਮਾਨ ਸਮੇਤ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਹ ਸਿਤਾਰੇ

ਉੱਥੇ ਕੁਝ ਲੋਕ ਕੁਮੈਂਟ ਕਰਕੇ ਮੁੱਖ ਮੰਤਰੀ ਨੂੰ ਹੀ ਬੁਰਾ ਭਲਾ ਕਹਿ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਹੁਣ ਤੱਕ ਉਸ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Get the latest update about Real Sanju, check out more about Punjabi Song 2020, Video Song, Dhamak bass & News In Punjabi

Like us on Facebook or follow us on Twitter for more updates.