ਮੁਖ ਮੰਤਰੀ ਫਿਰ ਧੱਕ ਪਾਉਣ ਲਈ ਤਿਆਰ, ਸੋਨੀ ਮਾਨ ਵਲੋਂ ਛੱਡੇ ਜਾਣ ਤੋ ਬਾਅਦ ਜੌਹਲ ਪ੍ਰੋਡਕਸ਼ਨ ਨੇ ਕੀਤਾ ਸਾਈਨ

ਮੁੱਖ ਮੰਤਰੀ ਨੂੰ ਬੀਤੇ ਦਿਨੀ ਗਾਇਕ ਸੋਨੀ ਮਾਨ ਵਲੋਂ ਛੱਡੇ ਜਾਣ ਤੋ ਬਾਅਦ ਗਲੀਆਂ ਵਿਚ ਫੇਰੀ ਲਾਉਂਦੇ ਵੇਖਿਆ ਗਿਆ ਸੀ ਉਥੇ ਹੀ ਹੁਣ ਜੌਹਲ ਪ੍ਰੋਡਕਸ਼ਨ ਵਲੋਂ ਇਕ ਵਾਰ ਫਿਰ ਤੋ ਆਪਣੇ ਗਾਣੇ "ਖੁੰਡ ਪੁਰਾਣਾ" ਵਿਚ ਰੈਪ ਗਾਉਣ ਲਈ ਸਾਈਨ ਕੀਤਾ ਗਿਆ ਹੈ...

ਅੰਮ੍ਰਿਤਸਰ:- ਮੁੱਖ ਮੰਤਰੀ ਨੂੰ ਬੀਤੇ ਦਿਨੀ ਗਾਇਕ ਸੋਨੀ ਮਾਨ ਵਲੋਂ ਛੱਡੇ ਜਾਣ ਤੋ ਬਾਅਦ ਗਲੀਆਂ ਵਿਚ ਫੇਰੀ ਲਾਉਂਦੇ ਵੇਖਿਆ ਗਿਆ ਸੀ ਉਥੇ ਹੀ ਹੁਣ ਜੌਹਲ ਪ੍ਰੋਡਕਸ਼ਨ ਵਲੋਂ ਇਕ ਵਾਰ ਫਿਰ ਤੋ ਆਪਣੇ ਗਾਣੇ "ਖੁੰਡ ਪੁਰਾਣਾ" ਵਿਚ ਰੈਪ ਗਾਉਣ ਲਈ ਸਾਈਨ ਕੀਤਾ ਗਿਆ ਹੈ। ਜਿਸਦੇ ਚੱਲਦੇ ਹੁਣ ਮੁਖ ਮੰਤਰੀ ਆਪਣੇ ਧਾਕੜ ਰੈਪ ਦੇ ਨਾਲ ਮੁੜ ਤੋ ਆਪਣੇ ਫੈਨ ਨੂੰ ਖੁਸ਼ ਕਰਦੇ ਦਿਖਾਈ ਦੇਣਗੇ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਜੌਹਲ ਪ੍ਰੋਫਕਸ਼ਨ ਦੇ ਡਾਇਰੈਕਟਰ ਅਤੇ ਗਾਇਕ ਨੇ ਦੱਸਿਆ ਕਿ ਖੁੰਡ ਪੁਰਾਨਾ ਉਹਨਾ ਦਾ ਪਹਿਲਾ ਨਵੇਕਲਾ ਗੀਤ ਹੈ ਜਿਸ ਵਿਚ ਮੁਖ ਮੰਤਰੀ ਵਲੋ ਰੈਪ ਗਾ ਗੀਤ ਵਿਚ ਨਵੀ ਰੌਣਕ ਪਾਈ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਰੋਤਿਆਂ ਦਾ ਭਰਪੂਰ ਪਿਆਰ ਇਸ ਗੀਤ ਨੂੰ ਮਿਲੇਗਾ।

ਜਿਕਰਯੋਗ ਹੈ ਕਿ ਮੁਖ ਮੰਤਰੀ ਨੂੰ ਪਹਿਲਾਂ ਗਾਇਕ ਸੋਨੀ ਮਾਨ ਨੇ ਆਪਣੇ ਗੀਤਾ ਦੀ ਚੜਾਈ ਵਾਸਤੇ ਆਪਣੇ ਨਾਲ ਰਖਿਆ ਸੀ ਪਰ ਹੁਣ ਜਦੋਂ ਸੋਨੀ ਮਾਨ ਵਲੋਂ ਉਸਨੂੰ ਛੱਡ ਦਿੱਤਾ ਗਿਆ ਹੈ ਤੇ ਜੌਹਲ ਪ੍ਰੋਡਕਸ਼ਨ ਵਲੋ ਉਸ ਉਪਰ ਇਕ ਵਾਰ ਫਿਰ ਤੋ ਦਾਅ ਖੇਡਿਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਜੌਹਲ ਪ੍ਰੋਡਕਸ਼ਨ ਮੁਖ ਮੰਤਰੀ ਨੂੰ ਕਿੰਨਾ ਕੁ ਚਿਰ ਨਾਲ ਰੱਖ ਉਸ ਨਾਲ ਗੀਤ ਕਰਨਗੇ ਜਾ ਫਿਰ ਸੋਨੀ ਮਾਨ ਵਾਂਗ ਕੰਮ ਕੱਢਣ ਤੋ ਬਾਅਦ ਮੁੜ ਗਲੀਆਂ ਵਿਚ ਫਿਰਨ ਲਈ ਛਡਣਗੇ।

Get the latest update about NEW SONG MUKH MANTRY, check out more about PUNJABI SONG, JOHAL PRODUCTION & PUNJABI SINGER MUKH MANTRY

Like us on Facebook or follow us on Twitter for more updates.