ਮੁੰਬਈ: ਹਿਜਾਬ ਪਹਿਨੀ ਔਰਤ ਨੇ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟਣ ਦੀ ਕੀਤੀ ਕੋਸ਼ਿਸ਼, ਦੁਕਾਨਦਾਰ ਨੇ ਵਾਲਾਂ ਨੂੰ ਫੜ ਕੇ ਖਿੱਚਿਆ ਬਾਹਰ

ਇੰਟਰਨੈੱਟ ਤੇ ਇਕ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀ ਹਿਸਾਬ ਪਹਿਨੇ ਔਰਤ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਹਿਜਾਬ ਪਹਿਨੀ ਔਰਤ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ...

ਇੰਟਰਨੈੱਟ ਤੇ ਇਕ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੀ ਹਿਸਾਬ ਪਹਿਨੇ ਔਰਤ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਹਿਜਾਬ ਪਹਿਨੀ ਔਰਤ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ।ਪਰ ਦੁਕਾਨਦਾਰ ਦੀ ਬਹਾਦੁਰੀ ਦੇ ਕਾਰਨ ਉਹ ਅਜਿਹਾ ਨਹੀਂ ਕਰ ਪਾਓਂਦੀ। ਬਹਾਦਰ ਦੁਕਾਨ ਦਾ ਮਾਲਕ  ਅਪਰਾਧੀ ਮਹਿਲਾ ਨੂੰ ਹਿਜਾਬ ਅਤੇ ਵਾਲਾਂ ਨੂੰ ਫੜ ਕੇ ਬਾਹਰ ਖਿੱਚਦਾ ਹੈ। ਇਹ ਘਟਨਾ 24 ਮਈ ਨੂੰ ਮੁੰਬਈ 'ਚ ਹੋਈ ਦਸੀ ਜਾ ਰਹੀ ਹੈ।  
ਵਾਇਰਲ ਵੀਡੀਓ ਵਿੱਚ, ਕਾਲੇ ਰੰਗ ਦੇ ਹਿਜਾਬ ਵਿੱਚ ਪਹਿਨੀ ਇੱਕ ਔਰਤ ਗਹਿਣਿਆਂ ਦੀ ਦੁਕਾਨ 'ਤੇ ਦਿਖਾਈ ਦਿੰਦੀ ਹੈ, ਜੋ ਦੁਕਾਨ ਦੇ ਮਾਲਕ ਨੂੰ ਹੋਰ ਸੋਨੇ ਦੇ ਗਹਿਣੇ ਦਿਖਾਉਣ ਲਈ ਕਹਿ ਰਹੀ ਹੈ। ਜਦੋਂ ਦੁਕਾਨ ਦਾ ਮਾਲਕ ਹੋਰ ਡੱਬੇ ਲਿਆਉਣ ਲਈ ਪਿੱਛੇ ਮੁੜਦਾ ਹੈ, ਤਾਂ ਔਰਤ ਫਿਰ ਪਲਾਸਟਿਕ ਦੇ ਬੈਗ ਦੇ ਅੰਦਰ ਰੱਖੀ ਬੰਦੂਕ ਕੱਢ ਲੈਂਦੀ ਹੈ। ਫਿਰ ਉਹ ਦੁਕਾਨ ਦੇ ਮਾਲਕ ਵੱਲ ਬੰਦੂਕ ਤਾਣਦੀ ਹੈ ਅਤੇ ਗਹਿਣੇ ਲੁੱਟਣ ਦੀ ਕੋਸ਼ਿਸ਼ ਕਰਦੀ ਹੈ। ਦੁਕਾਨ ਦਾ ਮਾਲਕ, ਹਾਲਾਂਕਿ, ਸ਼ਾਂਤ ਰਹਿੰਦਾ ਹੈ ਅਤੇ ਔਰਤ ਦਾ ਸਾਹਮਣਾ ਕਰਦਾ ਹੈ। ਫਿਰ ਬੜੀ ਫੁਰਤੀ ਨਾਲ ਉਹ ਔਰਤ ਦੇ ਹੱਥੋਂ ਬੰਦੂਕ ਫੜ ਲੈਂਦਾ ਹੈ ਅਤੇ ਦੂਜੇ ਹੱਥ ਵਿੱਚ ਔਰਤ ਦੇ ਵਾਲਾਂ ਅਤੇ ਹਿਜਾਬ ਨੂੰ ਇਕੱਠਾ ਕਰਦਾ ਹੈ। ਫਿਰ ਉਹ ਚੋਰ ਔਰਤ ਨੂੰ ਬਾਹਰ ਖਿੱਚ ਕੇ ਲੈ ਗਿਆ।
ਦੁਕਾਨ ਦੇ ਬਾਹਰ ਲੱਗੇ ਇੱਕ ਹੋਰ ਸੀਸੀਟੀਵੀ ਕੈਮਰੇ ਤੋਂ ਲਈ ਗਈ ਇੱਕ ਦੂਸਰੀ ਵੀਡੀਓ ਵਿੱਚ, ਦੁਕਾਨ ਦਾ ਮਾਲਕ ਔਰਤ ਨੂੰ ਹਿਜਾਬ ਅਤੇ ਵਾਲਾਂ ਨਾਲ ਘਸੀਟਦਾ ਦਿਖਾਈ ਦੇ ਰਿਹਾ ਹੈ ਜਦੋਂ ਕਿ ਇੱਕ ਰਾਹਗੀਰ ਉਸਨੂੰ ਦੇਖ ਕੇ ਮਦਦ ਲਈ ਆਉਂਦਾ ਹੈ। ਉਹ ਔਰਤ ਦਾ ਹੱਥ ਫੜ ਲੈਂਦਾ ਹੈ ਜਦੋਂ ਕਿ ਦੁਕਾਨ ਦਾ ਮਾਲਕ ਮਦਦ ਲਈ ਦੂਜਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਹੈ।

ਰਿਪੋਰਟ ਮੁਤਾਬਕ ਇਹ ਘਟਨਾਤੋਂ ਬਾਅਦ ਔਰਤ ਨੂੰ ਆਖਰਕਾਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਕਥਿਤ ਤੌਰ 'ਤੇ ਔਰਤ ਪੇਸ਼ੇ ਤੋਂ ਬਾਰ ਗਰਲ ਹੈ ਅਤੇ ਕਥਿਤ ਤੌਰ 'ਤੇ 2 ਦਿਨ ਪਹਿਲਾਂ ਵੀ ਇਸੇ ਦੁਕਾਨ 'ਤੇ ਗਈ ਸੀ। ਦੁਕਾਨ ਦੇ ਮਾਲਕ ਦਾ ਨਾਂ ਦੇਵਲਾਲ ਗੁੱਜਰ ਹੈ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਔਰਤ ਦੁਆਰਾ ਵਰਤੀ ਗਈ ਬੰਦੂਕ ਨਕਲੀ ਸੀ।

Get the latest update about HIJAB GIRL ROBBERY, check out more about LOOT IN JEWELLRY SHOP IN MUMBAI, CCTV VIRAL, INTERNET VIRAL & MUMBAI POLICE

Like us on Facebook or follow us on Twitter for more updates.