ਮੌਤ ਕਿੰਨੀ ਭਿਆਨਕ ਹੋ ਸਕਦੀ ਹੈ, ਦੇਖੋ ਇਸ 20 ਸੈਕਿੰਡ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ 'ਚ

ਮੁੰਬਈ ਦੇ ਕਾਂਦੀਵਲੀ ਦੇ ਕੋਲ੍ਹ ਵੈਸਟਰਨ ਐਕਸਪ੍ਰੈੱਸ ਹਾਈਵੇ 'ਤੇ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇਸ ਹਾਦਸੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ...

ਮੁੰਬਈ— ਮੁੰਬਈ ਦੇ ਕਾਂਦੀਵਲੀ ਦੇ ਕੋਲ੍ਹ ਵੈਸਟਰਨ ਐਕਸਪ੍ਰੈੱਸ ਹਾਈਵੇ 'ਤੇ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇਸ ਹਾਦਸੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਕੈਮਰੇ 'ਚ ਕੈਦ ਹੋਏ ਇਸ ਹਾਦਸੇ ਦੀ ਵੀਡੀਓ 'ਚ ਦਿਸ ਰਿਹਾ ਹੈ ਕਿ ਇੱਥੇ ਬਾਈਕ ਤੋਂ ਜਾ ਰਹੇ 2 ਲੋਕ ਮੈਟਰੋ ਨਿਰਮਾਣ 'ਚ ਲੱਗੇ ਬੈਰੀਕੇਡ ਨਾਲ ਟਕਰਾ ਗਏ ਅਤੇ ਇਕ ਨੌਜਵਾਨ ਨੂੰ ਪਿੱਛਿਓਂ ਆ ਰਹੇ ਟਰੱਕ ਨੇ ਬੁਰੀ ਤਰ੍ਹਾਂ ਇਕ ਸ਼ਖਸ ਨੂੰ ਕੁੱਚਲ ਦਿੱਤਾ।

ਜ਼ਿੰਦਾ ਕੁੱਤੇ ਨੂੰ ਇਸ ਸ਼ਖਸ ਨੇ ਸੁੱਟਿਆ ਝੀਲ 'ਚ, ਵੀਡੀਓ ਰੌਂਗਟੇ ਕਰ ਦੇਵੇਗੀ ਖੜ੍ਹੇ

ਇਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਹੈ। ਸ਼ਨੀਵਾਰ ਨੂੰ ਹੋਈ ਇਸ ਘਟਨਾ ਦੀ ਵੀਡੀਓ ਸੋਮਵਾਰ ਨੂੰ ਸਾਹਮਣੇ ਆਈ ਸੀ।

ਬਿਨਾਂ ਮਾਸਕ ਪਾਏ ਹੰਸ ਦੇ ਸਾਹਮਣੇ ਬੈਠੀ ਮਹਿਲਾ, ਗੁੱਸੇ 'ਚ ਪੰਛੀ ਨੇ ਕਰ ਦਿੱਤਾ ਹੈਰਾਨੀਜਨਕ ਕਾਂਡ

ਮੁੰਬਈ ਦੇ ਸਮਤਾ ਨਗਰ ਪੁਲਸ ਸਟੇਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੁਰਘਟਨਾ 'ਚ ਮਨੋਜ ਪਵਾਰ (28) ਦੀ ਮੌਤ ਹੋ ਗਈ ਅਤੇ ਪ੍ਰਸ਼ਾਂਤ ਅੰਬੇਕਰ (26) ਦੀ ਸ਼ਤਾਬਦੀ ਹਸਪਤਾਲ 'ਚ ਹਾਲਤ ਗੰਭੀਰ ਬਣੀ ਹੋਈ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਐੱਮਐੱਮਆਰਡੀਏ ਵਲੋਂ ਸੜਕ ਕਿਨਾਰੇ ਬਿਹਤਰੀਨ ਢੰਗ ਨਾਲ ਲੱਗਾ ਇਕ ਬੈਰੀਕੇਡ ਹਵਾ ਕਾਰਨ ਘੁੰਮ ਗਿਆ ਸੀ, ਜਿਸ ਦੀ ਵਜ੍ਹਾ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ।

ਦੇਖਦੇ ਹੀ ਦੇਖਦੇ ਜਦੋਂ ਝਰਨੇ 'ਚ ਵਹਿ ਗਈਆਂ ਕਾਰਾਂ, ਹਾਦਸਾ ਦੇਖ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ!!

ਓਧਰ ਘਟਨਾ ਤੋਂ ਬਾਅਦ ਡਰਾਈਵਰ ਬਬਲੂ ਯਾਦਵ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ 'ਚ ਫੜ੍ਹ ਲਿਆ, ਜਿਸ ਤੋਂ ਬਾਅਦ ਉਸ ਜ਼ਮਾਨਤ ਵੀ ਦੇ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਇਕ ਐੱਨਜੀਓ ਅਤੇ ਪਰਿਵਾਰ ਨੇ ਡਰਾਈਵਰ ਦੀ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਉਸ ਨੂੰ ਸਖ਼ਤ ਕਾਰਵਾਈ ਦੀ ਗੱਲ੍ਹ ਕਹੀ ਹੈ।

Get the latest update about Viral Video, check out more about True Scoop News, True Scoop punjabi, Bike Accident & News In Punjabi

Like us on Facebook or follow us on Twitter for more updates.