ਬਾਲੀਵੁੱਡ ਐਕਟਰ ਰਣਵੀਰ ਸਿੰਘ ਬੋਲਡ ਚਰਿਤ੍ਰ ਕਰਕੇ ਜਾਣੇ ਜਾਂਦੇ ਹਨ ਪਰ ਹਾਲ੍ਹੀ 'ਚ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪਰ ਹੁਣ ਰਣਵੀਰ ਦੇ ਇਸ ਫੋਟੋਸ਼ੂਟ ਦੇ ਖਿਲਾਫ ਮੁੰਬਈ ਪੁਲਿਸ ਨੇ ਕਾਰਵਾਈ ਕੀਤੀ ਹੈ। ਇੱਕ NGO ਦੀ ਸ਼ਿਕਾਇਤ ਤੋਂ ਬਾਅਦ ਰਣਵੀਰ ਸਿੰਘ ਦੇ ਖਿਲਾਫ FIR ਦਰਜ ਕੀਤੀ ਗਈ ਹੈ। ਜਿਸ ਚ ਦੋਸ਼ ਲਗੇ ਹਨ ਕਿ ਰਣਵੀਰ ਨੇ ਸੋਸ਼ਲ ਮੀਡੀਆ 'ਤੇ ਨਿਊਡ ਫੋਟੋਆਂ ਸ਼ੇਅਰ ਕਰਕੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਮੁੰਬਈ ਪੁਲਿਸ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਰਣਵੀਰ ਸਿੰਘ ਖਿਲਾਫ ਸੋਮਵਾਰ ਨੂੰ ਚੇਂਬੂਰ ਪੁਲਿਸ ਸਟੇਸ਼ਨ 'ਚ ਲਲਿਤ ਸ਼ਿਆਮ ਨੇ ਸ਼ਿਕਾਇਤ ਦਰਜ ਕਰਵਾਈ ਸੀ।ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਰਣਵੀਰ ਨੇ ਆਪਣੀਆਂ ਨਿਊਜ਼ ਫੋਟੋਆਂ ਨਾਲ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਅਪਮਾਨਿਤ ਕੀਤਾ ਹੈ। ਇਸ ਲਈ ਟਵਿਟਰ ਅਤੇ ਇੰਸਟਾਗ੍ਰਾਮ ਤੋਂ ਉਸ ਦੀ ਫੋਟੋ ਨੂੰ ਹਟਾ ਦੇਣਾ ਚਾਹੀਦਾ ਹੈ। ਰਣਵੀਰ ਨੂੰ ਗ੍ਰਿਫਤਾਰ ਕੀਤਾ ਜਾਵੇ। ਰਣਵੀਰ ਖ਼ਿਲਾਫ਼ ਆਈਪੀਸੀ ਦੀ ਧਾਰਾ 509, 292, 294, ਆਈਟੀ ਐਕਟ ਦੀ ਧਾਰਾ 67ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਰਣਵੀਰ ਨੇ ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਆਪਣੀਆਂ ਨਿਊਡ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਨ੍ਹਾਂ ਨੇ ਇਹ ਫੋਟੋਸ਼ੂਟ ਇਕ ਪੇਪਰ ਮੈਗਜ਼ੀਨ ਲਈ ਕਰਵਾਇਆ ਹੈ।
Get the latest update about RANVER SINGH NUDE PHOTOSHOOT FIR, check out more about ENTERTAINMENT NEWS TODAY, RANVEER SINGH NUDE PHOTOSHOOT, FIR RANVEER SINGH PHOTOSHOOT & LATEST ENTERTAINMENT NEWS
Like us on Facebook or follow us on Twitter for more updates.