ਮੁੰਬਈ ਦਾ ਸ਼ਰਮਸਾਰ ਕਾਂਡ : ਰਾਹ ਚੱਲਦੀ ਕੁੜੀ ਨਾਲ ਇਸ ਸ਼ਖਸ ਨੇ ਕੀਤੀ ਗੰਦੀ ਹਰਕਤ, ਘਟਨਾ CCTV 'ਚ ਕੈਦ

ਦੇਸ਼ ਦੀ ਆਰਥਿਕ ਨਗਰੀ ਮੁੰਬਈ 'ਚ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੁੰਬਈ ਦੇ ਮਾਟੁੰਗਾ ਰੇਲਵੇ ਸਟੇਸ਼ਨ ਦੀ ਇਕ ਸੀ.ਸੀ.ਟੀ.ਵੀ ਫੁਟੇਜ ਵਾਇਰਲ...

ਮੁੰਬਈ— ਦੇਸ਼ ਦੀ ਆਰਥਿਕ ਨਗਰੀ ਮੁੰਬਈ 'ਚ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੁੰਬਈ ਦੇ ਮਾਟੁੰਗਾ ਰੇਲਵੇ ਸਟੇਸ਼ਨ ਦੀ ਇਕ ਸੀ.ਸੀ.ਟੀ.ਵੀ ਫੁਟੇਜ ਵਾਇਰਲ ਹੋਈ ਹੈ, ਜਿਸ 'ਚ ਸੁੰਨਸਾਨ ਫੁੱਟ ਓਵਰ ਬ੍ਰਿਜ 'ਤੇ ਇਕ ਆਦਮੀ ਰਾਹ ਚੱਲਦੀ ਲੜਕੀ ਨੂੰ ਛੂੰਹਦਾ ਹੈ ਅਤੇ ਕਿੱਸ ਕਰਕੇ ਭੱਜ ਜਾਂਦਾ ਹੈ। ਇਹ ਘਟਨਾ 25 ਜਨਵਰੀ ਨੂੰ ਸੀ.ਸੀ.ਟੀ.ਵੀ ਫੁਟੇਜ 'ਚ ਕੈਦ ਹੋਈ ਹੈ। ਇਸ ਮਾਮਲੇ ਦੇ ਦੋਸ਼ੀ ਨੂੰ ਰਾਏਜੁਰ ਹਵੀਬੁਰ ਖਾਨ ਰੇਲਵੇ ਪੁਲਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਮਾਮਲੇ 'ਚ ਪੁਲਸ ਨੇ ਕੋਈ ਕੇਸ ਨਹੀਂ ਦਰਜ ਕੀਤਾ ਹੈ, ਕਿਉਂਕਿ ਕੋਈ ਵੀ ਮਹਿਲਾ ਇਸ ਦੋਸ਼ੀ ਵਿਰੁੱਧ ਸ਼ਿਕਾਇਤ ਦਰਜ ਕਰਨ ਲਈ ਸਾਹਮਣੇ ਨਹੀਂ ਆਈ।

Viral Video : ਚੱਟਾਨਾਂ 'ਚ ਫਸਿਆ ਹਾਥੀ ਦਾ ਮਾਸੂਮ ਬੱਚਾ, ਮੌਕੇ 'ਤੇ ਪਹੁੰਚੀ ਮਾਂ ਨੇ ਫੈਲਾਈ ਦਹਿਸ਼ਤ

ਦੱਸ ਦੇਈਏ ਕਿ ਪੁਲਸ ਨੇ ਉਸ ਨੂੰ ਚੋਰੀ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ, ਜੋ ਕਿ ਐਂਟੋਪ ਹਿੱਲ ਦਾ ਰਹਿਣ ਵਾਲਾ ਹੈ। ਪੁਲਸ ਹੁਣ ਮਹਿਲਾਵਾਂ ਦੇ ਅੱਗੇ ਆਉਣ ਅਤੇ ਦੋਸ਼ੀਆਂ ਵਿਰੁੱਧ ਸ਼ਿਕਾਇਤ ਦਰਜ ਕਰਨ ਦੀ ਅਪੀਲ ਕਰ ਰਹੀ ਹੈ। ਅਪੀਲ 'ਚ ਪੁਲਸ ਨੇ ਭਰੋਸਾ ਦਿਵਾਇਆ ਹੈ ਕਿ ਮਹਿਲਾਵਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਜਾਵੇਗੀ। ਪੁਲਸ ਦਾ ਕਹਿਣਾ ਹੈ ਕਿ ਜੇਕਰ ਮਹਿਲਾਵਾਂ ਦੋਸ਼ੀ ਰਾÎਏਜੁਰ ਹਬੀਬੁਰ ਖਾਨ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰਦੀ ਹੈ ਤਾਂ ਪੁਲਸ ਉਸ ਵਿਰੁੱਝ ਛੇੜਛਾੜ ਦਾ ਮਾਮਲਾ ਦਰਜ ਕਰਨ ਦਾ ਕਾਨੂੰਨੀ ਤਰੀਕਾ ਕੱਢਣ ਦੀ ਕੋਸ਼ਿਸ਼ ਕਰੇਗੀ।

Get the latest update about Matunga, check out more about True Scoop News, Mumbai Serial Molester, & Mumbai News

Like us on Facebook or follow us on Twitter for more updates.