ਹੁਣ ਬਾਵਾ ਹੈਨਰੀ ਦੇ ਨਾਰਥ ਹਲਕੇ 'ਚ ਚੱਲੀ ਡਿੱਚ, ਗੈਰ-ਕਾਨੂੰਨੀ ਦੁਕਾਨਾਂ ਡੇਗੀਆਂ, ਸੜਕਾਂ-ਸੀਵਰੇਜ ਪੁੱਟੇ

ਨਾਜਾਇਜ਼ ਕਾਲੋਨੀਆਂ ਅਤੇ ਗੈਰ ਕਾਨੂੰਨੀ ਤੌਰ 'ਤੇ ਕੀਤੇ ਗਏ ਨਿਰਮਾਣ 'ਤੇ ਨਿਗਮ ਦੀ ਸਖ਼ਤ ਕਾਰਵਾਈ ਦਾ ਸਿਲਸਿਲਾ ਲਗਾਤਾਰ ਜਾਰੀ...

ਜਲੰਧਰ : ਨਾਜਾਇਜ਼ ਕਾਲੋਨੀਆਂ ਅਤੇ ਗੈਰ ਕਾਨੂੰਨੀ ਤੌਰ 'ਤੇ ਕੀਤੇ ਗਏ ਨਿਰਮਾਣ 'ਤੇ ਨਿਗਮ ਦੀ ਸਖ਼ਤ ਕਾਰਵਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੈਂਟ ਵਿਧਾਨ ਸਭਾ ਖੇਤਰ ਦੇ ਨਾਲ-ਨਾਲ ਸੈਂਟਰਲ ਅਤੇ ਵੈਸਟ ਹਲਕੇ ਵਿਚ ਕਾਰਵਾਈ ਤੋਂ ਬਾਅਦ ਹੁਣ ਨਿਗਮ ਨੇ ਆਪਣੀਆਂ ਮਸ਼ੀਨਾਂ ਦਾ ਮੂੰਹ ਨਾਰਥ ਵਿਧਾਨ ਸਭਾ ਖੇਤਰ ਵੱਲ ਘੁਮਾ ਦਿੱਤਾ ਹੈ।

ਸੋਮਵਾਰ ਨੂੰ ਨਿਗਮ ਨੇ ਨਾਰਥ ਹਲਕੇ ਸਲੇਮਪੁਰ ਮੁਸਲਮਾਨਾ ਵਿਚ ਕਾਰਵਾਈ ਕਰਦੇ ਹੋਏ ਨਾਜਾਇਜ਼ ਦੁਕਾਨਾਂ ਨੂੰ ਢਾਹ ਦਿੱਤਾ। ਉਥੇ ਹੀ ਨਾਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਕਾਲੋਨੀ ਵਿਚ ਵੀ ਤੋੜਭੰਨ ਕੀਤੀ। ਨਾਜਾਇਜ਼ ਤੌਰ 'ਤੇ ਕੱਟੀ ਕਾਲੋਨੀ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਡਿਚ ਅਤੇ ਜੇ.ਸੀ.ਬੀ. ਮਸ਼ੀਨਾਂ ਚਲਾ ਕੇ ਉਥੇ ਬਣਾਈਆਂ ਗਈਆਂ ਸਾਰੀਆਂ ਸੜਕਾਂ ਨੂੰ ਉਖਾੜ ਦਿੱਤਾ। ਸੀਵਰੇਜ ਅਤੇ ਵਾਟਰ ਸਪਲਾਈ ਦਾ ਸਾਰਾ ਸਿਸਟਮ ਵੀ ਢਹਿ-ਢੇਰੀ ਕਰ ਦਿੱਤਾ।

ਬਿਲਡਿੰਗ ਬ੍ਰਾਂਚ ਦੇ ਐੱਮ.ਟੀ.ਪੀ. ਮੇਹਰਬਾਨ ਸਿੰਘ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਦੇ ਪਿੱਛੇ ਜਿਨ੍ਹਾਂ ਦੁਕਾਨਾਂ ਨੂੰ ਢਾਹਿਆ ਗਿਆ ਹੈ, ਉਹ ਨਾਜਾਇਜ਼ ਤਰੀਕੇ ਨਾਲ ਬਿਨਾਂ ਕਿਸੇ ਪਰਮਿਸ਼ਨ ਜਾਂ ਨਕਸ਼ਾ ਪਾਸ ਕਰਵਾਏ ਬਣਾਈਆਂ ਗਈਆਂ ਸਨ। ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੂੰ ਕਈ ਵਾਰ ਨੋਟਿਸ ਭੇਜੇ ਕਿ ਉਹ ਆਪਣਾ ਸਾਰਾ ਕੰਮ ਦਰੁਸਤ ਕਰਵਾਉਣ ਪਰ ਉਨ੍ਹਾਂ ਨੇ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨਰ ਕਰੁਣੇਸ਼ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਦੁਕਾਨਾਂ ਨੂੰ ਢਹਿਢੇਰੀ ਕੀਤਾ ਗਿਆ। ਇਸ ਤੋਂ ਇਲਾਵਾ ਨਾਜਆਇਜ਼ ਕਾਲੋਨੀ 'ਤੇ ਕਾਰਵਾਈ ਕੀਤੀ ਗਈ ਹੈ।

ਦੱਸ ਦਈਏ ਕਿ ਜਦੋਂ ਤੋਂ ਸੂਬੇ ਵਿਚ ਸੱਤਾ ਪਰਿਵਰਤਨ ਹਓਇਾ ਹੈ ਉਦੋਂ ਤੋਂ ਨਿਗਮ ਤੋਂ ਅਧਿਕਾਰੀਆਂ ਦੇ ਤੇਵਰ ਵੀ ਬਦਲੇ ਬਦਲੇ ਨਜ਼ਰ ਆ ਰਹੇ ਹਨ। ਨਗਰ ਨਿਗਮ ਦੇ ਅਧਿਕਾਰੀ ਹੁਣ ਨੋਟਿਸ ਘੱਟ ਅਤੇ ਕਾਰਵਾਈ ਵਧੇਰੇ ਕਰ ਰਹੇ ਹਨ। ਨਿਗਮ ਦੀ ਕਾਰਵਾਈ ਜ਼ਿਆਦਾਤਰ ਅਤੇ ਖਾਸ ਕਰਕੇ ਉਨ੍ਹਾਂ 'ਤੇ ਹੋ ਰਹੀ ਹੈ ਜਿਨ੍ਹਾਂ ਨੂੰ ਪਿਛਲੇ ਸਾਲਾਂ ਦੌਰਾਨ ਥੋਕ ਵਿਚ ਨੋਟਿਸ ਭੇਜੇ ਗਏ ਪਰ ਕਿਸੇ ਨੇ ਵੀ ਸਿਆਸੀ ਪਹੁੰਚ ਦੇ ਚੱਲਦੇ ਨਿਗਮ ਦੀ ਕਾਰਵਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਹੁਣ ਸੱਤਾ ਦਾ ਤਖ਼ਤਾ ਪਲਟ ਹੁੰਦੇ ਹੀ ਅਤੇ ਸਰਕਾਰ ਦੀ ਭ੍ਰਿਸ਼ਟਾਚਾਰ 'ਤੇ ਜ਼ੀਰੋ ਟਾਲਰੈਂਸ ਨੂੰ ਲੈ ਕੇ ਅਧਿਕਾਰੀ ਸਰਗਰਮ ਹੋ ਗਏ ਹਨ। ਪਹਿਲਾਂ ਤੋਂ ਹੀ ਬਦਨਾਮ ਨਗਰ ਨਿਗਮ ਦੇ ਅਧਿਕਾਰੀ ਨਵੀਂ ਸਰਕਾਰ ਵਿਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ।

Get the latest update about municipal corporation, check out more about illegally shops, demolish, Truescoop News & Jalandhar

Like us on Facebook or follow us on Twitter for more updates.