ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਈ ਭਲਕੇ ਹੋਵੇਗੀ ਵੋਟਿੰਗ, ਮੈਦਾਨ 'ਚ 15 ਹਜ਼ਾਰ ਤੋਂ ਵਧੇਰੇ ਉਮੀਦਵਾਰ

14 ਫਰਵਰੀ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀ...

14 ਫਰਵਰੀ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਹਨ। ਇਸ ਵਾਰ 15305 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਚੋਣਾਂ ਕੁੱਲ 2302 ਵਾਰਡਸ ਵਾਸਤੇ ਚੋਣ ਹੋ ਰਹੀਆਂ ਹਨ।

ਇਨ੍ਹਾਂ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਹੋਰ ਸਮਾਨ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਉੱਤੇ ਗਈਆਂ ਹਨ। ਮੋਹਾਲੀ 'ਚ ਹੋਣ ਜਾ ਰਹੀਆਂ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਸੋਹਾਣਾ ਖੇਲ ਸਟੇਡੀਅਮ 'ਚ ਪੋਲਿੰਗ ਸਟਾਫ ਨੂੰ EVM ਅਤੇ ਹੋਰ ਚੋਣ ਸਾਮਗਰੀ ਦਿੱਤੀ ਗਈ। ਇਸ ਦੇ ਨਾਲ ਹੀ ਜਲੰਧਰ ਦੇ 110 ਵਾਰਡਾਂ ਲਈ 65 ਥਾਵਾਂ 'ਤੇ ਬਣਾਏ ਗਏ 126 ਪੋਲਿੰਗ ਸਟੇਸ਼ਨਾਂ ਵਾਸਤੇ 336 ਪੋਲਿੰਗ ਮਸ਼ੀਨਾਂ ਸਣੇ ਸਟਾਫ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਭੇਜ ਦਿੱਤਾ ਗਿਆ ਹੈ। ਪੋਲਿੰਗ ਸਟਾਫ ਨੂੰ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰ ਅਤੇ ਬੁਖਾਰ ਜਾਂਚ ਕਰਨਲਈ ਡਿਜਿਟਲ ਥਰਮਾਮੀਟਰ ਵੀ ਦਿੱਤੇ ਗਏ। ਪੰਜਾਬ 'ਚ 8 ਨਗਰ ਨਿਗਮ ਅਤੇ 109 ਨਗਰ ਪੰਚਾਇਤਾਂ ਅਤੇ ਨਗਰ ਕਾਉਂਸਿਲ ਦੀਆਂ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ। 

ਇਸ 'ਚ 15305 ਉਮੀਦਵਾਰ ਮੈਦਾਨ 'ਚ ਹਨ। ਕੁਲ 2302 ਵਾਰਡਸ ਵਾਸਤੇ ਚੋਣ ਹੋ ਰਹੀ ਹੈ। ਇਸ 'ਚ ਕਾਂਗਰਸ ਦੇ 1652, ਸ਼੍ਰੋਮਣੀ ਅਕਾਲੀ ਦਲ ਦੇ 1526, ਆਮ ਆਦਮੀ ਪਾਰਟੀ ਦੇ 1155, ਬੀਜੇਪੀ ਦੇ 670, ਬਹੁਜਨ ਸਮਾਜ ਪਾਰਟੀ ਦੇ 102 ਅਤੇ ਪੰਜਾਬ ਡੇਮੋਕ੍ਰੇਟਿਕ ਪਾਰਟੀ ਦੇ 7 ਉਮੀਦਵਾਰ ਮੈਦਾਨ 'ਚ ਹਨ। ਸਭ ਤੋਂ ਵੱਧ 10193  ਉਮੀਦਵਾਰ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਹਨ। 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਇਸ ਦੇ ਰਿਜ਼ਲਟ 17 ਫਰਵਰੀ ਨੂੰ ਆਉਣਗੇ।

Get the latest update about Municipal elections, check out more about Nagar Panchayat elections, candidates, tomorrow & Voting

Like us on Facebook or follow us on Twitter for more updates.