ਹੁਸ਼ਿਆਰਪੁਰ 'ਚ ਵੱਡੀ ਵਾਰਦਾਤ: ਖੇਤਾਂ 'ਚ ਮਿਲੀ ਮਹਿਲਾ ਦੀ ਲਹੂ-ਲੁਹਾਨ ਲਾਸ਼, ਤਲਾਕ ਦਾ ਚੱਲ ਰਿਹਾ ਸੀ ਕੇਸ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਵੀਰਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਟਾਂਡਾ-ਹੁਸ਼ਿਆਰਪੁਰ ਰੋਡ ਉੱਤੇ ਪਿੰਡ ਬੁਰੇ ਰਾਜਪੂਤਾਂ...

ਹੁਸ਼ਿਆਰਪੁਰ: ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਵੀਰਵਾਰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਟਾਂਡਾ-ਹੁਸ਼ਿਆਰਪੁਰ ਰੋਡ ਉੱਤੇ ਪਿੰਡ ਬੁਰੇ ਰਾਜਪੂਤਾਂ ਦੇ ਖੇਤ ਵਿਚ ਇਕ ਮਹਿਲਾ ਦੀ ਲਹੂ-ਲੁਹਾਨ ਲਾਸ਼ ਮਿਲੀ ਹੈ। ਖੇਤ ਵਿਚ ਸਵੇਰੇ ਮਹਿਲਾ ਕੰਮ ਕਰਨ ਆਈ ਤਾਂ ਉਸ ਨੇ ਲਾਸ਼ ਦੇਖੀ ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਬੁੱਲੋਵਾਲ ਪੁਲਸ ਮੌਕੇ ਉੱਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।

ਮ੍ਰਿਤਕਾ ਦੀ ਪਛਾਣ ਖੜਿਆਲਾ ਸੈਨੀਆਂ ਨਿਵਾਸੀ ਮਨਪ੍ਰੀਤ ਕੌਰ ਦੇ ਰੂਪ ਵਿਚ ਹੋਈ ਹੈ। ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਮਨਪ੍ਰੀਤ ਦੀ ਹੱਤਿਆ ਗੋਲੀ ਮਾਰ ਕੇ ਕੀਤੀ ਗਈ ਹੈ। ਪੁਲਸ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਕੇ ਮਾਮਲਾ ਜਾਨਣ ਵਿਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਮਨਪ੍ਰੀਤ ਦੀ ਲਵ ਮੈਰਿਜ ਹੋਈ ਸੀ ਪਰ ਵਿਆਹ ਤੋਂ ਬਾਅਦ ਪਤੀ-ਪਤਨੀ ਦੇ ਝਗੜਾ ਹੋਣ ਲੱਗਿਆ। ਗੱਲ ਇੰਨੀ ਵਧ ਗਈ ਕਿ ਤਲਾਕ ਤੱਕ ਮਾਮਲਾ ਪਹੁੰਚ ਗਿਆ। 

Get the latest update about Truescoop, check out more about farms, Hoshiarpur, Truescoop News & murder

Like us on Facebook or follow us on Twitter for more updates.