ਅਮਰੀਕਾ 'ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦਾ ਹੋਇਆ ਕਤਲ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਸੀ ਪਿੰਡ ਦੇ ਪਰਿਵਾਰ ਨੂੰ ਬੀਤੇ ਦਿਨੀਂ ਅਮਰੀਕਾ ਦੇ ਵਿਚ ਕੀਤਾ ਗਿਆ ਸੀ ਅਗਵਾ, ਜਿਸ ਦੀ ਅੱਜ ਸਵੇਰੇ ਦੁੱਖ ਭਰੀ ਖਬਰ ਆਈ ਹੈ ਕਿ ਚਾਰਾਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਸੀ ਪਿੰਡ ਦੇ ਪਰਿਵਾਰ ਨੂੰ ਬੀਤੇ ਦਿਨੀਂ ਅਮਰੀਕਾ ਦੇ ਵਿਚ ਕੀਤਾ ਗਿਆ ਸੀ ਅਗਵਾ, ਜਿਸ ਦੀ ਅੱਜ ਸਵੇਰੇ ਦੁੱਖ ਭਰੀ ਖਬਰ ਆਈ ਹੈ ਕਿ ਚਾਰਾਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ, ਹੁਣ ਤਕ ਜੋ ਜਾਣਕਾਰੀ ਪ੍ਰਾਪਤ ਹੋਇਆ ਉਸ ਅਨੁਸਾਰ ਜੋ ਦੋ ਸਾਲ ਦੀ ਬੱਚੀ ਸੀ ਉਸ ਦੀ ਭੁੱਖ ਨਾਲ ਅਤੇ ਬਾਕੀ ਤਿੰਨੋਂ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ , ਇਨ੍ਹਾਂ ਦੀਆਂ ਬਾਡੀਆਂ ਕੈਲੀਫੋਰਨੀਆ ਦੇ ਵਿੱਚ ਬਦਾਮਾਂ ਦੇ ਬਾਗ਼ ਵਿੱਚੋਂ ਮਿਲੀਆਂ ਹਨ।

ਪਰਿਵਾਰਕ ਮੈਂਬਰਾਂ ਦੀ ਪਛਾਣ 8 ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਪਿਤਾ 36 ਸਾਲਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਸੀ। ਜਸਦੀਪ ਦੇ ਮਾਤਾ-ਪਿਤਾ ਡਾ. ਰਣਧੀਰ ਸਿੰਘ ਅਤੇ ਕ੍ਰਿਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਵਸਨੀਕ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ 'ਚ ਹੈ।

Get the latest update about , check out more about PUNJAB NEWS LIVE, CALIFORNIA SIKH FAMILY, CALIFORNIA SIKH FAMILY & CALIFORNIA SIKH FAMILY KIDNAPPING

Like us on Facebook or follow us on Twitter for more updates.