ਸਪੇਨ ਤੋਂ PAK ਆਈਆਂ ਦੋ ਭੈਣਾਂ ਦਾ ਕਤਲ: ਪਹਿਲਾ ਜ਼ਬਰਦਸਤੀ ਕਰਵਾਇਆ ਵਿਆਹ, ਫਿਰ ਵੀਜ਼ਾ ਨਾ ਦਵਾਉਣ ਤੇ ਸਹੁਰੇ ਪਰਿਵਾਰ ਨੇ ਕੀਤੀ ਹੱਤਿਆ

ਪਾਕਿਸਤਾਨ 'ਚ ਇਹ ਸ਼ਰਮਸਾਰ ਕਰਨ ਮਾਮਲਾ ਦੇਖਣ ਨੂੰ ਮਿਲਿਆ ਹੈ ਗੁਜਰਾਤ ਨਾਮ ਦਾ ਇੱਕ ਜ਼ਿਲ੍ਹਾ 'ਚ, ਜਿਥੇ ਇਕ ਪਾਕਿਸਤਾਨੀ ਪਰਿਵਾਰ ਨੇ 2 ਭੈਣਾਂ ਦਾ ਕਤਲ ਕਰ ਦਿੱਤਾ। ਇਹ ਦੋਨੋ ਭੈਣਾਂ ਪਾਕਿਸਤਾਨੀ ਮੂਲ ਦੀਆਂ ਸਪੈਨਿਸ਼ ਨਾਗਰਿਕ ਸਨ, ਜਿਹਨਾਂ ਨੂੰ ਪਹਿਲਾ ਤਾਂ ਪਾਕਿਸਤਾਨ 'ਚ ਜਬਰਦਸਤੀ ਪਰਿਵਾਰ ਵਲੋਂ ਵਿਆਹ ਦੇ ਬੰਧਨ 'ਚ ਬਣਿਆ ਗਿਆ...

ਪਾਕਿਸਤਾਨ 'ਚ ਇਹ ਸ਼ਰਮਸਾਰ ਕਰਨ ਮਾਮਲਾ ਦੇਖਣ ਨੂੰ ਮਿਲਿਆ ਹੈ ਗੁਜਰਾਤ ਨਾਮ ਦਾ ਇੱਕ ਜ਼ਿਲ੍ਹਾ 'ਚ, ਜਿਥੇ ਇਕ ਪਾਕਿਸਤਾਨੀ ਪਰਿਵਾਰ ਨੇ 2 ਭੈਣਾਂ ਦਾ ਕਤਲ ਕਰ ਦਿੱਤਾ। ਇਹ ਦੋਨੋ ਭੈਣਾਂ ਪਾਕਿਸਤਾਨੀ ਮੂਲ ਦੀਆਂ ਸਪੈਨਿਸ਼ ਨਾਗਰਿਕ ਸਨ, ਜਿਹਨਾਂ ਨੂੰ ਪਹਿਲਾ ਤਾਂ ਪਾਕਿਸਤਾਨ 'ਚ ਜਬਰਦਸਤੀ ਪਰਿਵਾਰ ਵਲੋਂ ਵਿਆਹ ਦੇ ਬੰਧਨ 'ਚ ਬਣਿਆ ਗਿਆ ਫਿਰ, ਵੀਜ਼ਾ ਨਾ ਦਵੋਂ ਤੇ 6 ਲੋਕਾਂ ਵਲੋਂ ਕਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਮਿਲੀਆਂ। ਪੁਲਿਸ ਨੇ ਮਾਮਲੇ ਤੇ ਤਫਤੀਸ ਕਰਦਿਆਂ ਕੁੜੀਆਂ ਦੇ ਸਹੁਰੇ ਪਰਿਵਾਰ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।  

ਜਾਣਕਾਰੀ ਦੇਂਦਿਆਂ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਘਰ 'ਚ ਦੋ ਕਤਲ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਇਕ ਕਮਰੇ 'ਚੋਂ ਦੋ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ। ਪਹਿਲੀ ਨਜ਼ਰੇ ਇਹ ਸਾਫ਼ ਸੀ ਕਿ ਦੋਵਾਂ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਹੈ। ਲਾਸ਼ਾਂ 'ਤੇ ਮਿਲੇ ਨਿਸ਼ਾਨਾਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਨ੍ਹਾਂ ਨੂੰ ਗੋਲੀ ਮਾਰਨ ਤੋਂ ਪਹਿਲਾਂ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ ਸਨ। ਇਸ ਮਾਮਲੇ 'ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਇਸ ਹੱਤਿਆ ਦਾ ਸਿੱਧਾ ਸਬੰਧ ਵਿਦੇਸ਼ਾਂ ਵਿੱਚ ਵੱਸਣ ਦੇ ਲਾਲਚ ਨਾਲ ਹੈ।


ਜਾਣਕਾਰੀ ਮੁਤਾਬਿਕ ਮ੍ਰਿਤਕ ਦੋ ਭੈਣਾਂ ਦੇ ਨਾਂ ਆਰਜ਼ੂ ਅੱਬਾਸ (21) ਅਤੇ ਅਨੀਸਾ ਅੱਬਾਸ (23) ਹਨ। ਪਿਛਲੇ ਸਾਲ ਇਹ ਦੋਵੇਂ ਸਪੇਨ ਤੋਂ ਆਪਣੇ ਚਾਚੇ ਦੇ ਘਰ ਪਾਕਿਸਤਾਨ ਆਈਆਂ ਸਨ। ਰਵਾਇਤ ਦੇ ਨਾਂ 'ਤੇ ਦੋਹਾਂ ਦਾ ਜ਼ਬਰਦਸਤੀ ਦੋ ਚਚੇਰੇ ਭਰਾਵਾਂ ਨਾਲ ਵਿਆਹ ਕਰਵਾਇਆ ਗਿਆ। ਵਿਆਹ ਤੋਂ ਬਾਅਦ ਸਹੁਰੇ ਅਤੇ ਪਰਿਵਾਰ ਵਾਲਿਆਂ ਨੇ ਇਹ ਸ਼ਰਤ ਰੱਖੀ ਕਿ ਦੋਵੇਂ ਭੈਣਾਂ ਸਪੇਨ ਦੇ ਕਾਨੂੰਨ ਦਾ ਫਾਇਦਾ ਉਠਾ ਕੇ ਆਪਣੇ-ਆਪਣੇ ਪਤੀ ਦਾ ਵੀਜ਼ਾ ਲੈਣਗੀਆਂ। ਇਰਾਦਾ ਸਾਫ਼ ਸੀ ਕਿ ਪਾਕਿਸਤਾਨ ਛੱਡਣ ਤੋਂ ਬਾਅਦ ਉਸ ਦਾ ਪਤੀ ਸਪੇਨ ਵਿਚ ਐਸ਼-ਓ-ਅਰਾਮ ਦੀ ਜ਼ਿੰਦਗੀ ਬਤੀਤ ਕਰੇਗਾ ਅਤੇ ਉਥੋਂ ਕੁਝ ਪੈਸੇ ਪਾਕਿਸਤਾਨ ਵਿਚ ਆਪਣੇ ਪਰਿਵਾਰ ਨੂੰ ਵੀ ਭੇਜੇਗਾ।

ਪੁਲਿਸ ਮੁਤਾਬਕ- ਲੜਕੀਆਂ ਦੇ ਸਹੁਰੇ ਅਤੇ ਚਾਚੇ ਨੂੰ ਲੱਗਾ ਕਿ ਅਨੀਸਾ ਅਤੇ ਆਰਜੂ ਜਾਣਬੁੱਝ ਕੇ ਵੀਜ਼ਾ ਪ੍ਰਕਿਰਿਆ 'ਚ ਦੇਰੀ ਕਰ ਰਹੀਆਂ ਹਨ। ਇਸ ਕਾਰਨ ਪਰਿਵਾਰ ਅਤੇ ਸਹੁਰੇ ਪਰਿਵਾਰ ਨੇ ਗੁੱਸੇ 'ਚ ਦੋਵਾਂ ਭੈਣਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੱਕ ਪੁਲਿਸ ਅਧਿਕਾਰੀ ਮੁਤਾਬਕ ਆਰਜ਼ੂ ਅਤੇ ਅਨੀਸਾ ਆਪਣੇ ਪਤੀਆਂ ਨੂੰ ਨਾਲ ਨਹੀਂ ਲੈ ਕੇ ਜਾਣਾ ਚਾਹੁੰਦੀਆਂ ਸਨ। ਕਿਉਂਕਿ ਉਸ ਯੂਰਪ ਦੇ ਸੁਤੰਤਰ ਮਹਿਲ 'ਚ ਰਹਿਣਾ ਚਾਹੁੰਦੀਆਂ ਸਨ ਤੇ ਸਪੇਨ ਚ ਹੀ ਵਿਆਹ ਕਰਵਾਉਣਾ ਚਾਹੁੰਦੀਆਂ ਸਨ ਪਰ ਉਨ੍ਹਾਂ ਦਾ ਪਕਿਸਤਾਨ ਚ ਰਹਿੰਦੇ ਚਚੇਰੇ ਚੜ੍ਹਾਵਾਂ ਨਾਲ ਵਿਆਹ ਕਰਵਾ ਦਿੱਤਾ ਗਿਆ। 

Get the latest update about pakistan news, check out more about pakistan, world news, murder of 2 spanish sisters in pakistan & honor killing

Like us on Facebook or follow us on Twitter for more updates.