ਖੂਬਸੂਰਤੀ ਨੂੰ ਚਾਰ-ਚੰਨ ਲਗਾਉਂਦੀ ਹੈ ਮਸ਼ਰੂਮ, ਬਿਊਟੀ ਐਕਸਪਰਟਸ ਤੋਂ ਜਾਣੋ ਇਸ ਦੀ ਖ਼ਾਸੀਅਤ

ਮਸ਼ਰੂਮ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਇਹ ਵਿਟਾਮਿਨ D ,B1,B2,B3,B9 ਅਤੇ B9 ਵਰਗੇ ਵਧੀਆ ਸਰੋਤਾਂ ਦੇ ਨਾਲ ਭਰਪੂਰ ਹੈ...

ਮਸ਼ਰੂਮ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਇਹ ਵਿਟਾਮਿਨ D ,B1,B2,B3,B9 ਅਤੇ B9 ਵਰਗੇ ਵਧੀਆ ਸਰੋਤਾਂ ਦੇ ਨਾਲ ਭਰਪੂਰ ਹੈ। ਮਸ਼ਰੂਮ ਫਾਈਬਰ, ਪ੍ਰੋਟੀਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ, ਘੱਟ ਕੈਲੋਰੀ ਵਾਲਾ ਸਰੋਤ ਹੈ ਜੋਕਿ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਅਲਜ਼ਾਈਮਰ, ਦਿਲ ਦੀ ਬਿਮਾਰੀ, ਕੈਂਸਰ ਅਤੇ ਸ਼ੂਗਰ ਦੇ ਖ਼ਤਰੇ ਨੂੰ ਵੀ ਘਟਾ ਸਕਦੇ ਹਨ। ਇਨ੍ਹਾਂ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਜ਼ਿੰਕ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋਕਿ ਨਾ ਸਿਰਫ ਸਾਡੀ ਸਿਹਤ ਲਈ ਫਾਇਦੇਮੰਦ ਹਨ, ਸਗੋਂ ਸਾਡੀ ਸੁੰਦਰਤਾ ਨੂੰ ਵੀ ਵਧਾਉਂਦੇ ਹਨ। ਮਸ਼ਰੂਮ ਨੂੰ ਅਸੀਂ ਕਈ ਤਰੀਕਿਆਂ ਨਾਲ ਖਾ ਸਕਦੇ ਹਾਂ ਜਿਵੇਂ ਸੂਪ, ਸਲਾਦ, ਸਬਜ਼ੀ ਆਦਿ। ਆਓ ਅੱਜ ਅਸੀਂ ਤੁਹਾਨੂੰ ਦਸਦੇ ਹਾਂ ਬਿਊਟੀ ਐਕਸਪਰਟਸ ਵਲੋਂ ਦਸੇ ਮਸ਼ਰੂਮ ਦੇ ਫਾਇਦੇ:-

1. ਐਂਟੀ-ਏਜਿੰਗ 
ਮਸ਼ਰੂਮ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਬੁਢਾਪੇ ਦੇ ਲੱਛਣਾਂ ਨੂੰ ਰੋਕ ਸਕਦੇ ਹਨ। ਬਹੁਤ ਸਾਰੀਆਂ ਐਂਟੀ-ਏਜਿੰਗ ਕਰੀਮਾਂ, ਲੋਸ਼ਨ ਅਤੇ ਸੀਰਮ ਵਿੱਚ ਰਸਾਇਣਕ ਗੁਣ ਹੁੰਦੇ ਹਨ। ਮਸ਼ਰੂਮ ਇੱਕ ਕੁਦਰਤੀ ਸਰੋਤ ਹੈ ਜੋ ਸਾਨੂੰ ਬੁਢਾਪੇ ਦੇ ਨਿਸ਼ਾਨ, Uneven skin tone ਅਤੇ ਪਿਗਮੈਂਟੇਸ਼ਨ ਤੋਂ ਬਚਾ ਸਕਦੇ ਹਨ। 

2. ਚਮੜੀ ਲਈ ਫਾਇਦੇਮੰਦ 
ਮਸ਼ਰੂਮ ਵਿੱਚ ਐਂਟੀ-ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਜੋਕਿ ਬਹੁਤ ਸਾਰੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਕੰਮ ਆਉਂਦੇ ਹਨ। ਮਸ਼ਰੂਮ ਦਾ ਇਸਤੇਮਾਲ ਅਕਸਰ ਕਈ ਸਕਿਨ ਕੇਅਰ ਪ੍ਰੋਡਕਟ ਵਿੱਚ ਵੀ ਕੀਤੀ ਜਾਂਦਾ ਹੈ।ਮਸ਼ਰੂਮ ਵਿਟਾਮਿਨ ਡੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਚਮੜੀ ਨੂੰ ਝੁਰੜੀਆਂ ਤੋਂ ਬਚਾਉਂਦੇ ਹਨ।

3.ਮੁਹਾਸਿਆਂ ਲਈ ਫਾਇਦੇਮੰਦ 
ਮਸ਼ਰੂਮ ਵਿਟਾਮਿਨਾਂ ਦਾ ਖਜ਼ਾਨਾ ਹੈ ਅਤੇ ਵਿਟਾਮਿਨ ਡੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਤੁਹਾਡੀ ਚਮੜੀ ਨੂੰ ਮੌਸਮ ਦੇ ਬਦਲਾਅ ਤੋਂ ਬਚਾਉਂਦੇ ਹਨ। ਇਸ ਲਈ, ਇਨ੍ਹਾਂ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਐਕਸਪਰਟ ਦੱਸਦੇ ਹਨ ਕਿ ਖੁੰਬਾਂ ਵਿੱਚ healing ਗੁਣ ਹੁੰਦੇ ਹਨ ਜੋ ਮੁਹਾਂਸਿਆਂ ਦੇ ਜ਼ਖਮਾਂ ਨੂੰ ਠੀਕ ਕਰਦੇ ਹਨ। ਇਸਦਾ ਐਬਸਟਰੈਕਟ ਅਕਸਰ ਮੁਹਾਂਸਿਆਂ ਦੇ ਇਲਾਜ ਲਈ ਸਕਿਨ ਕੇਅਰ ਪ੍ਰੋਡਕਟ ਵਿੱਚ ਵਰਤਿਆ ਜਾਂਦਾ ਹੈ। 

4. ਸਕਿਨ ਦੀ ਹਾਈਡ੍ਰੇਸ਼ਨ ਲਈ 
ਮਸ਼ਰੂਮ ਵਿੱਚ ਪਾਣੀ ਦੀ ਚੰਗੀ ਮਾਤਰਾ ਹੁੰਦੀ ਹੈ। ਇਸ ਵਿੱਚ ਪੋਲੀਸੈਕਰਾਈਡ ਹੁੰਦੇ ਹਨ, ਜੋ ਹਾਈਡਰੇਸ਼ਨ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਾਡੀ ਚਮੜੀ ਨੂੰ ਨਰਮ ਅਤੇ ਕੋਮਲ ਬਣਾਉਂਦੇ ਹਨ। ਮਸ਼ਰੂਮ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਹਨ। ਇਸ ਵਿੱਚ ਮੌਜੂਦ ਵਿਟਾਮਿਨ ਡੀ ਚਮੜੀ ਲਈ ਚਮਤਕਾਰੀ ਸਾਬਤ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਵੀ ਬਾਜ਼ਾਰ 'ਚ ਮੌਜੂਦ ਮਸ਼ਰੂਮ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਨੂੰ ਅਜ਼ਮਾਓ ਅਤੇ ਆਪਣੀ ਖੁਰਾਕ ਵਿੱਚ ਮਸ਼ਰੂਮ ਨੂੰ ਸ਼ਾਮਲ ਕਰੋ।

Get the latest update about MASHROOM FOR GOOD SKIN, check out more about MASHROOM USE FOR SKIN CARE, MASHROOM FOR SKIN, TRUE SCOOP PUNJABI & MASHROOM FOR SKIN WHITENING

Like us on Facebook or follow us on Twitter for more updates.