96ਵੇਂ ਜਨਮਦਿਨ ਦੇ ਮੌਕੇ ਤੇ ਸੰਗੀਤਕਾਰ ਡਾ. ਭੂਪੇਨ ਹਜ਼ਾਰਿਕਾ ਨੂੰ ਗੂਗਲ ਡੂਡਲ ਨੇ ਦਿੱਤੀ ਸ਼ਰਧਾਂਜਲੀ

ਡਾ. ਭੂਪੇਂਨ ਹਜ਼ਾਰਿਕਾ ਦੇ ਕਰੀਅਰ ਦੀ ਸ਼ੁਰੂਆਤ 11 ਸਾਲ ਦੀ ਉਮਰ 'ਚ 1937 ਵਿਚ ਆਲ ਇੰਡੀਆ ਰੇਡੀਓ ਤੋਂ ਹੋਈ, ਜਿਥੋਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ।

ਅੱਜ ਭਾਰਤ ਦੇ ਪ੍ਰਸਿੱਧ ਬਹੁ ਪ੍ਰਤਿਭਾਸ਼ਾਲੀ ਸੰਗੀਤਕਾਰ ਡਾ. ਭੂਪੇਂਨ ਹਜ਼ਾਰਿਕਾ ਦਾ ਜਨਮਦਿਨ ਹੈ। ਗੂਗਲ ਨੇ ਉਹਨਾਂ ਦੇ 96ਵੇਂ ਜਨਮਦਿਨ ਦੇ ਮੌਕੇ ਤੇ ਸ਼ਰਧਾਂਜਲੀ ਦਿੱਤੀ, ਜਿਸ ਵਜੋਂ ਗੂਗਲ ਨੇ ਉਹਨਾਂ ਦਾ ਡੂਡਲ ਤਿਆਰ ਕੀਤਾ ਹੈ। ਆਓ ਜਾਣਦੇ ਹਾਂ ਡਾ. ਭੂਪੇਨ ਹਜ਼ਾਰਿਕਾ ਬਾਰੇ :

ਡਾ. ਭੂਪੇਂਨ ਹਜ਼ਾਰਿਕਾ ਸੰਗੀਤਕਾਰ ਹੋਣ ਦੇ ਨਾਲ - ਨਾਲ ਉਹ ਬਹੁਤ ਵਧੀਆ, ਐਕਟਰ ,ਗਾਇਕ ,ਕਵੀ ਅਤੇ  ਫਿਲਮ ਨਿਰਮਾਤਾ ਵੀ ਸਨ। ਡਾ. ਭੂਪੇਨ ਦਾ ਜਨਮ 8 ਸਿਤੰਬਰ 1926 ਨੂੰ ਅਸਾਮ ਵਿਚ ਹੋਇਆ ਸੀ। ਉਨ੍ਹਾਂ ਆਪਣੀ ਪੜ੍ਹਾਈ ਗੁਹਾਟੀ ਦੇ ਸੋਮਨਾਥ ਹਾਈ ਸਕੂਲ ਅਤੇ 10ਵੀ. ਤੇਜਪੁਰ ਹਾਈ ਸਕੂਲ ਤੋਂ ਪੂਰੀ ਕੀਤੀ। ਬਚਪਨ ਤੋਂ ਹੀ ਉਨ੍ਹਾਂ ਸੰਗੀਤ ਨਾਲ ਬਹੁਤ ਪਿਆਰ ਸੀ। ਉਹਨਾਂ ਨੇ ਆਪਣਾ ਪਹਿਲਾ ਗੀਤ 13 ਸਾਲ ਦੀ ਉਮਰ ਵਿਚ ਲਿਖਿਆ। 1942 ਵਿਚ ਕਾਟਨ ਕਾਲਜ ਤੋਂ ਇੰਟੀਮੀਡੀਏਟ ਆਰਟਸ, 1944 ਵਿਚ ਬੀ.ਏ. ਅਤੇ 1944 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿਚ ਐਮ.ਏ ਕੀਤੀ। 
 ਡਾ. ਭੂਪੇਂਨ ਹਜ਼ਾਰਿਕਾ ਦੇ ਕਰੀਅਰ ਦੀ ਸ਼ੁਰੂਆਤ 11 ਸਾਲ ਦੀ ਉਮਰ 'ਚ 1937 ਵਿਚ ਆਲ ਇੰਡੀਆ ਰੇਡੀਓ ਤੋਂ ਹੋਈ, ਜਿਥੋਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਅਸਾਮੀ ਫਿਲਮ ਵਿੱਚ ਬਤੌਰ ਬਾਲ ਕਲਾਕਾਰ ਵਜੋਂ ਕੰਮ ਕੀਤਾ। ਡਾ. ਭੂਪੇਂਨ ਹਜ਼ਾਰਿਕਾ ਨੇ ਕਈ ਹਿੰਦੀ ਫ਼ਿਲਮਾਂ ਲਈ ਸੰਗੀਤ ਦਿੱਤਾ। ਹਿੰਦੀ ਫਿਲਮ ਰੁਦਾਲੀ ਤੋਂ ਉਹ ਹੋਰ ਵੀ ਮਸ਼ਹੂਰ ਹੋ ਗਏ। ਡਾ. ਭੂਪੇਂਨ ਨੇ ਦੂਰਦਰਸ਼ਨ ਤੇ ਕਈ ਸੀਰੀਅਲ ਵੀ ਬਣਾਏ ਜਿਸ ਵਿਚੋਂ ਕੁੱਝ ਹਿੱਟ ਸੀਰੀਅਲ : ਗੰਗਾ ਬੇਹਤੀ ਹੋ ਕਿਉ , ਇੱਕ ਕਲੀ ਦੋ ਪੱਤੀਆਂ,  ਕਿਤਨੇ ਹੀ ਸਾਗਰ , ਮੈਂ ਔਰ ਮੇਰਾ ਸਾਯਾ ਆਦਿ ਹਨ ਅਤੇ ਹਿੱਟ ਗੀਤਾਂ 'ਚ ਦਿਲ ਹੂਮ ਹੂਮ ਕਰੇ , ਗੰਗਾ ਅਮਰ ਮਾਂ, ਸਮੇਂ ਓ ਧੀਰੇ ਚਲੋ ਆਦਿ ਸ਼ਾਮਿਲ ਹਨ। ਰਾਜਨੀਤੀ ਵਿਚ ਉਹਨਾਂ ਦਾ ਕਾਰਜਕਾਲ 1960 ਦੇ ਦਹਾਕੇ ਵਿੱਚ ਇੱਕ ਆਜ਼ਾਦ ਵਿਧਾਇਕ ਵਜੋਂ ਅਸਾਮ ਵਿਧਾਨ ਸਭਾ ਵਿੱਚ ਸ਼ਾਮਿਲ ਹੋਣ ਤੇ ਹੋਇਆ।

ਡਾ.ਭੂਪੇਨ ਹਜ਼ਾਰਿਕਾ ਨੂੰ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਅਤੇ ਬੇਮਿਸਾਲ ਕਾਬਿਲਯਤ ਦੇ ਕਾਰਨ ਭਾਰਤ ਸਰਕਾਰ ਵਲੋਂ ਉਹਨਾਂ ਨੂੰ 2014 'ਚ ਭਾਰਤ ਰਤਨ , 2012 'ਚ  ਭਾਰਤ ਵਿਭੂਸ਼ਨ ਅਤੇ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਆ ਗਿਆ  ਹੈ। 

Get the latest update about national, check out more about dr bhupen hazarike, google doodle & Dr Bhupen Hazarikas 96th Birthday

Like us on Facebook or follow us on Twitter for more updates.