ਇਹ ਮਾਮਲਾ ਇਰਾਨ ਦੀ ਹੈ ਜਿਥੇ ਪੁਲਿਸ ਨੇ ਦੱਖਣੀ ਸ਼ਹਿਰ ਸ਼ਿਰਾਜ਼ ਵਿੱਚ ਕਈ ਕਿਸ਼ੋਰ ਕੁੜੀਆਂ ਨੂੰ ਸਕੇਟਬੋਰਡਿੰਗ ਦਿਵਸ 'ਤੇ ਹਿਜਾਬ ਨਾ ਪਹਿਨਣ ਲਈ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਸ਼ਿਰਾਜ਼ ਦੇ ਪੁਲਿਸ ਮੁਖੀ ਫਰਾਜ ਸ਼ੋਜਈ ਦੇ ਹਵਾਲੇ ਨਾਲ ਕਿਹਾ ਕਿ ਖੇਡ ਸਮਾਗਮ ਦੇ ਅੰਤ ਵਿੱਚ ਕਈ ਕੁੜੀਆਂ ਨੇ ਧਾਰਮਿਕ ਵਿਸ਼ਵਾਸਾਂ ਅਤੇ ਕਾਨੂੰਨੀ ਨਿਯਮਾਂ ਨੂੰ ਤੋੜਦਿਆਂ ਆਪਣੇ ਹਿਜਾਬ ਲਾਹ ਲਏ। ਪੁਲਿਸ ਨੇ ਪੰਜ ਆਯੋਜਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਿਕ ਸ਼ਿਰਾਜ਼ 'ਚ ਆਯੋਜਿਤ 'ਗੋ ਸਕੇਟਬੋਰਡਿੰਗ ਡੇਅ' ਦਾ ਵੀਡੀਓ ਈਰਾਨ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ''ਚ ਇਸ ਇੱਕ ਸਮਾਗਮ ਤੋਂ ਬਾਅਦ ਦਰਜਨਾਂ ਕਿਸ਼ੋਰਾਂ ਨੇ ਖੁੱਲ੍ਹੇਆਮ ਸਖ਼ਤ ਇਸਲਾਮੀ ਨਿਯਮਾਂ ਦੀ ਉਲੰਘਣਾ ਕੀਤੀ ਸੀ। ਇਸ ਵੀਡੀਓ ਨੇ ਧਾਰਮਿਕ ਕੱਟੜਪੰਥੀਆਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਰੂੜੀਵਾਦੀ ਦੇਸ਼ ਈਰਾਨ ਵਿੱਚ ਸਾਰੀਆਂ ਔਰਤਾਂ ਅਤੇ ਕਿਸ਼ੋਰ ਕੁੜੀਆਂ ਲਈ ਹਿਜਾਬ ਪਹਿਨਣਾ ਲਾਜ਼ਮੀ ਹੈ। ਧਾਰਮਿਕ ਅਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਕਿਸੇ ਵੀ ਖੇਡ ਜਾਂ ਗੈਰ-ਖੇਡ ਸਮਾਗਮ ਦਾ ਆਯੋਜਨ ਕਰਨ ਦੀ ਸਖਤ ਮਨਾਹੀ ਹੈ। ਇਸ ਬਾਰੇ ਬੋਲਦਿਆਂ ਸ਼ਿਰਾਜ਼ ਦੇ ਗਵਰਨਰ ਲੋਤਫੁੱਲਾ ਸ਼ੇਬਾਨੀ ਨੇ ਕਿਹਾ ਕਿ ਇਹ ਸਮਾਗਮ ਸਮਾਜਿਕ, ਧਾਰਮਿਕ ਅਤੇ ਰਾਸ਼ਟਰੀ ਨਿਯਮਾਂ ਨੂੰ ਤੋੜਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਸ਼ਿਰਾਜ਼ 'ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ 'ਹਿਜਾਬ ਦੀ ਪਵਿੱਤਰਤਾ ਦੇ ਸਮਰਥਕ' ਸਿਰਲੇਖ ਵਾਲਾ ਮਾਰਚ ਕੱਢਿਆ ਜਾਵੇਗਾ।
ਦਸ ਦਈਏ ਕਿ ਈਰਾਨ ਵਿੱਚ 1979 ਦੀ ਕ੍ਰਾਂਤੀ ਤੋਂ ਬਾਅਦ ਇਸਲਾਮੀ ਕਾਨੂੰਨ ਔਰਤਾਂ ਨੂੰ ਇੱਕ ਹਿਜਾਬ ਪਹਿਨਣ ਦਾ ਆਦੇਸ਼ ਦਿੰਦਾ ਹੈ ਜੋ ਉਹਨਾਂ ਦੇ ਵਾਲਾਂ ਨੂੰ ਲੁਕਾਉਂਦੇ ਹੋਏ ਉਹਨਾਂ ਦੇ ਸਿਰ ਅਤੇ ਗਰਦਨ ਨੂੰ ਢੱਕਦਾ ਹੈ। ਈਰਾਨ ਦੇ ਕੱਟੜਪੰਥੀ ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹਨ, ਜਿੱਥੇ ਅਜਿਹੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਹਾਲਾਂਕਿ, ਤਹਿਰਾਨ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ, ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ, ਜਿਸ ਨਾਲ ਔਰਤਾਂ ਨੂੰ ਆਪਣੇ ਹਿਜਾਬ ਦੇ ਨਾਲ ਥੋੜ੍ਹਾ ਜਿਹਾ ਪਿੱਛੇ ਨੂੰ ਖੁੱਲ੍ਹਾ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।