ਮਿਆਂਮਾਰ 'ਚ ਤਖਤਾਪਲਟ, ਹਿਰਾਸਤ 'ਚ ਆਂਗ ਸਾਨ ਸੂ ਕੀ, ਇਕ ਸਾਲ ਲਈ ਲੱਗੀ ਐਮਰਜੈਂਸੀ

ਗੁਆਂਢੀ ਦੇਸ਼ ਮਿਆਂਮਾਰ ਵਿਚ ਤਖਤਾਪਲਟ ਹੋ ਗਿਆ ਹੈ। ਮਿਆਂਮਾਰ ਦੀ ਫੌਜ ਨੇ ਵਾਸ‍ਤਵਿ...

ਗੁਆਂਢੀ ਦੇਸ਼ ਮਿਆਂਮਾਰ ਵਿਚ ਤਖਤਾਪਲਟ ਹੋ ਗਿਆ ਹੈ। ਮਿਆਂਮਾਰ ਦੀ ਫੌਜ ਨੇ ਵਾਸ‍ਤਵਿਕ ਨੇਤਾ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਵਿਨ ਮਿਯੰਟ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਇਕ ਸਾਲ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮਿਆਂਮਾਰ ਫੌਜੀ ਟੈਲੀਵਿਜ਼ਨ ਦਾ ਕਹਿਣਾ ਹੈ ਕਿ ਫੌਜ ਨੇ ਇਕ ਸਾਲ ਲਈ ਦੇਸ਼ ਉੱਤੇ ਕਾਬੂ ਕਰ ਲਿਆ ਹੈ ਅਤੇ ਫੌਜ ਦੇ ਕਮਾਂਡਰ-ਇਨ-ਚੀਫ ਮਿਨ ਆਂਗ ਹਲਾਇੰਗ ਦੇ ਕੋਲ ਸੱਤਾ ਹੈ।

ਮਿਆਂਮਾਰ ਫੌਜ ਦਾ ਕਹਿਣਾ ਹੈ ਕਿ ਚੋਣ ਧੋਖਾਧੜੀ ਦੇ ਜਵਾਬ ਵਿਚ ਤਖਤਾਪਲਟ ਦੀ ਕਾਰਵਾਈ ਕੀਤੀ ਗਈ ਹੈ। ਇਸ ਤਖਤਾਪਲਟ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਫੌਜ ਦੀਆਂ ਟੁਕੜੀਆਂ ਦੀ ਨਿਯੁਕਤੀ ਕੀਤੀ ਗਈ ਹੈ। ਮਿਆਂਮਾਰ ਦੇ ਮੁੱਖ ਸ਼ਹਿਰ ਯਾਂਗੂਨ ਵਿਚ ਸਿਟੀ ਹਾਲ ਦੇ ਬਾਹਰ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ, ਤਾਂਕਿ ਕੋਈ ਤਖਤਾਪਲਟ ਦਾ ਵਿਰੋਧ ਨਾ ਕਰ ਸਕੇ।

ਤੁਹਾਨੂੰ ਦੱਸ ਦਈਏ ਕਿ ਮਿਆਂਮਾਰ ਵਿਚ ਇਕ ਲੰਬੇ ਸਮੇਂ ਤੱਕ ਆਰਮੀ ਦਾ ਰਾਜ ਰਿਹਾ ਹੈ। ਸਾਲ 1962 ਤੋਂ ਲੈ ਕੇ ਸਾਲ 2011 ਤੱਕ ਦੇਸ਼ ਵਿਚ 'ਮਿਲਟਰੀ ਜਨਤਾ' ਦੀ ਤਾਨਾਸ਼ਾਹੀ ਰਹੀ ਹੈ। ਸਾਲ 2010 ਵਿਚ ਮਿਆਂਮਾਰ ਵਿਚ ਆਮ ਚੋਣਾਂ ਹੋਈਆਂ ਅਤੇ 2011 ਵਿਚ ਮਿਆਂਮਾਰ ਵਿਚ ਨਾਗਰਿਕ ਸਰਕਾਰ ਬਣੀ।  ਜਿਸ ਵਿਚ ਜਨਤਾ ਦੁਆਰਾ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ।

Get the latest update about Aung San Suu Kyi, check out more about emergency, Myanmar & military

Like us on Facebook or follow us on Twitter for more updates.