Viral Video : ਸਮੁੰਦਰ 'ਚ ਤੈਰਦੀ ਨਜ਼ਰ ਆਈ ਰਹੱਸਮਈ ਮੱਛੀ, ਲੋਕਾਂ ਦੇ ਉੱਡੇ ਹੋਸ਼!

ਇਸ ਸੰਸਾਰ ਵਿਚ ਲੱਖਾਂ ਹੀ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਸੀਂ...

ਵੈੱਬ ਸੈਕਸ਼ਨ - ਇਸ ਸੰਸਾਰ ਵਿਚ ਲੱਖਾਂ ਹੀ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਸੀਂ ਰੋਜ਼ ਦੇਖਦੇ ਹਾਂ, ਪਰ ਕਈ ਅਜਿਹੇ ਵੀ ਹਨ, ਜੋ ਬਹੁਤ ਦੁਰਲੱਭ ਹਨ। ਉਹ ਕਦੇ-ਕਦਾਈਂ ਹੀ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਧਰਤੀ 'ਤੇ ਅਤੇ ਸਮੁੰਦਰ ਦੀ ਡੂੰਘਾਈ 'ਚ ਕੁਝ ਅਜਿਹੇ ਜੀਵ ਰਹਿੰਦੇ ਹਨ, ਜੋ ਬਿਲਕੁਲ ਨਜ਼ਰ ਨਹੀਂ ਆਉਂਦੇ ਅਤੇ ਜਦੋਂ ਵੀ ਇਨ੍ਹਾਂ ਨੂੰ ਦੇਖਿਆ ਜਾਂਦਾ ਹੈ ਤਾਂ ਉਹ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਕਈ ਵਾਰ ਅਜਿਹੇ ਅਜੀਬੋ-ਗਰੀਬ ਜੀਵ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡ ਜਾਂਦੇ ਹਨ। ਅੱਜਕਲ ਇਸ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਹੁਤ ਹੀ ਅਜੀਬ ਜਿਹਾ ਜੀਵ ਦਿਖਾਈ ਦੇ ਰਿਹਾ ਹੈ। ਹੁਣ ਇਸ ਅਜੀਬੋ-ਗਰੀਬ ਜੀਵ ਨੂੰ ਦੇਖ ਕੇ ਲੋਕ ਹੈਰਾਨ ਹਨ, ਆਖਿਰ ਇਹ ਕੀ ਹੈ?

ਇਹ ਅਜੀਬੋ-ਗਰੀਬ ਜੀਵ ਦੇਖਣ 'ਚ ਕੁਝ ਹੱਦ ਤੱਕ ਆਕਟੋਪਸ ਵਰਗਾ ਲੱਗਦਾ ਹੈ ਪਰ ਇਸ ਜੀਵ ਦੀਆਂ ਕਈ ਲੱਤਾਂ ਹਨ, ਜੋ ਪੰਛੀਆਂ ਦੇ ਖੰਭਾਂ ਵਰਗੀਆਂ ਲੱਗਦੀਆਂ ਹਨ। ਸਮੁੰਦਰ ਦੀ ਡੂੰਘਾਈ ਵਿਚ ਇਹ ਖੰਭ ਇਸ ਤਰ੍ਹਾਂ ਉੱਡ ਰਹੇ ਹਨ ਜਿਵੇਂ ਹਵਾ ਵਿੱਚ ਉੱਡ ਰਹੇ ਹੋਣ। ਵੈਸੇ ਕਿਹਾ ਜਾ ਰਿਹਾ ਹੈ ਕਿ ਇਹ ਰਹੱਸਮਈ ਮੱਛੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਮੱਛੀ ਕਿੰਨੀ ਅਜੀਬ ਲੱਗ ਰਹੀ ਹੈ, ਜੋ ਕੁਝ ਹੱਦ ਤੱਕ ਆਕਟੋਪਸ ਅਤੇ ਜੈਲੀਫਿਸ਼ ਵਰਗੀ ਦਿਖਾਈ ਦਿੰਦੀ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਪੁਲਾੜ ਵਿਚ ਰਹੱਸਮਈ ਜੀਵ ਹੋ ਸਕਦੇ ਹਨ, ਪਰ ਸਮੁੰਦਰ ਦੀ ਅਨੰਤ ਡੂੰਘਾਈ ਵਿਚ ਅਜਿਹੇ ਰਾਜ਼ ਛੁਪੇ ਹੋਏ ਹਨ, ਜਿਨ੍ਹਾਂ ਬਾਰੇ ਧਰਤੀ 'ਤੇ ਰਹਿਣ ਵਾਲੇ ਮਨੁੱਖ ਵੀ ਅੱਜ ਤੱਕ ਨਹੀਂ ਜਾਣ ਸਕੇ ਹਨ। ਇਹ ਰਹੱਸਮਈ ਮੱਛੀ ਵੀ ਇਸ ਦੀ ਉਦਾਹਰਨ ਹੋ ਸਕਦੀ ਹੈ।

ਇਸ ਰਹੱਸਮਈ ਜੀਵ ਦੀ ਵੀਡੀਓ ਦੇਖੋ
ਸਮੁੰਦਰ ਵਿੱਚ ਤੈਰਦੀ ਹੋਈ ਇਸ ਰਹੱਸਮਈ ਮੱਛੀ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਲਿਖਿਆ ਹੈ, 'ਪ੍ਰਸ਼ਾਂਤ ਮਹਾਸਾਗਰ ਵਿੱਚ ਤੈਰਦੀ ਨਜ਼ਰ ਆਈ ਰਹੱਸਮਈ ਮੱਛੀ'। ਸਿਰਫ 20 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਪਸੰਦ ਵੀ ਕਰ ਚੁੱਕੇ ਹਨ।

Get the latest update about people shocked, check out more about mysterious fish, viral video & pacific ocean

Like us on Facebook or follow us on Twitter for more updates.