'ਨਾਗਿਨ' ਫੇਮ ਸੁਰਭੀ ਜਿਓਤੀ ਦੇ ਟ੍ਰਡੀਸ਼ਨਲ ਤੇ ਚੁਲਬੁਲੇ ਅੰਦਾਜ਼ ਨੂੰ ਦੇਖ ਤੁਸੀਂ ਵੀ ਕਹੋਗੇ ਵਾਹ-ਵਾਹ

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਸ਼ੋਅ 'ਨਾਗਿਨ 3' 'ਚ ਨਜ਼ਰ ਆ ਰਹੀ ਮਸ਼ਹੂਰ ਅਭਿਨੇਤਰੀ ਸੁਰਭੀ ਜਿਓਤੀ ਅੱਜਕਲ ਆਪਣੇ ਸ਼ੋਅ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਹਨ। ਕਲਰਸ 'ਤੇ ਆਉਣ ਵਾਲੇ ਸ਼ੋਅ 'ਨਾਗਿਨ 3' ਨੇ...

ਮੁੰਬਈ(ਬਿਊਰੋ)— ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਸ਼ੋਅ 'ਨਾਗਿਨ 3' 'ਚ ਨਜ਼ਰ ਆ ਰਹੀ ਮਸ਼ਹੂਰ ਅਭਿਨੇਤਰੀ ਸੁਰਭੀ ਜਿਓਤੀ ਅੱਜਕਲ ਆਪਣੇ ਸ਼ੋਅ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਹਨ। ਕਲਰਸ 'ਤੇ ਆਉਣ ਵਾਲੇ ਸ਼ੋਅ 'ਨਾਗਿਨ 3' ਨੇ ਪਹਿਲੇ ਹਫਤੇ ਤੋਂ ਹੀ ਟੀ.ਆਰ.ਪੀ. 'ਚ ਨੰਬਰ 1 ਦੀ ਕੁਰਸੀ 'ਤੇ ਕਬਜ਼ਾ ਕਰਕੇ ਰੱਖਿਆ ਹੈ ਪਰ ਹੁਣ ਇਹ ਸ਼ੋਅ ਬਹੁਤ ਜਲਦ ਆਫਏਅਰ ਹੋਣ ਜਾ ਰਿਹਾ ਹੈ। ਇਸ ਸ਼ੋਅ 'ਚ ਨਾਗਿਨ 'ਬੇਲਾ' ਦਾ ਕਿਰਦਾਰ ਨਿਭਾ ਰਹੀ ਸੁਰਭੀ ਜਿਓਤੀ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਈ ਹੈ।

ਬਹੁਤ ਜਲਦ ਕਪਿਲ-ਗਿੰਨੀ ਦੇ ਵਿਹੜੇ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ!!

ਸੁਰਭੀ ਨੇ ਇਕ ਵਾਰ ਫਿਰ ਆਪਣੇ ਟ੍ਰਡੀਸ਼ਨਲ ਤੇ ਚੁਲਬੁਲੇ ਅੰਦਾਜ਼ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਸੁਰਭੀ ਨੇ ਸੋਸ਼ਲ ਹੈਂਡਲ 'ਤੇ ਲਹਿੰਗੇ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਈਆਂ ਹਨ।ਇਨ੍ਹਾਂ ਤੋਂ ਇਲਾਵਾ ਸੁਰਭੀ ਦੀਆਂ ਸ਼ੋਅ ਦੇ ਸਹਿ ਕਲਾਕਾਰਾਂ ਨਾਲ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

Get the latest update about Pearl V Puri, check out more about Surbhi Jyoti, Anita Hassanandani, News In Punjabi & Television News

Like us on Facebook or follow us on Twitter for more updates.