ਨਕੋਦਰ: ਪੁਲਿਸ ਦਾ ਨਸ਼ਿਆਂ ਖਿਲਾਫ ਸਰਚ ਅਭਿਆਨ, 6 ਮਹਿਲਾਵਾਂ ਸਮੇਤ 8 ਨਸ਼ਾ ਤਸਕਰ ਕਾਬੂ

ਜਿਨ੍ਹਾਂ ਕੋਲੋਂ 12 ਗ੍ਰਾਮ ਹੈਰੋਇਨ,1800 ਨਸ਼ੀਲੀਆਂ ਗੋਲੀਆਂ, 20 ਨਸ਼ੀਲੇ ਟੀਕੇ, 350 ਨਸ਼ੀਲੇ ਕੈਪਸੂਲ ਅਤੇ 26000 ਡਰੱਗ ਮਨੀ ਬਰਾਮਦ ਕੀਤੀ ਹੈ...

ਜਿਲਾ ਜਲੰਧਰ ਦੀ ਤਹਿਸੀਲ ਨਕੋਦਰ ਦੀ ਸਦਰ ਪੁਲਿਸ ਨੇ ਪਿੰਡ ਸ਼ੰਕਰ ਵਿਚ ਨਸ਼ਿਆਂ ਸਬੰਧੀ ਸਰਚ ਅਭਿਆਨ ਤਹਿਤ 6 ਮਹਿਲਾਵਾਂ ਸਮੇਤ 8 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ 12 ਗ੍ਰਾਮ ਹੈਰੋਇਨ,1800 ਨਸ਼ੀਲੀਆਂ ਗੋਲੀਆਂ, 20 ਨਸ਼ੀਲੇ ਟੀਕੇ, 350 ਨਸ਼ੀਲੇ ਕੈਪਸੂਲ ਅਤੇ 26000 ਡਰੱਗ ਮਨੀ ਬਰਾਮਦ ਕੀਤੀ ਹੈ।


ਜਾਣਕਾਰੀ ਦਿੰਦੇ ਹੋਏ ਨਕੋਦਰ ਡੀਐਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਕੋਦਰ ਦੇ ਪਿੰਡ ਸ਼ੰਕਰ ਵਿੱਚ ਸਰਚ ਅਭਿਆਨ ਚਲਾ ਕੇ ਓਥੋਂ 6 ਮਹਿਲਾਵਾਂ ਸਮੇਤ 8 ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਤੇ ਪਹਿਲਾਂ ਵੀ ਏਂਨ ਡੀ ਪੀ ਐਸ ਦੇ ਮਾਮਲੇ ਦਰਜ ਹਨ। ਇਨ੍ਹਾਂ ਕੋਲੋਂ 12 ਗ੍ਰਾਮ ਹੈਰੋਇਨ,1800 ਨਸ਼ੀਲੀਆਂ ਗੋਲੀਆਂ, 20 ਨਸ਼ੀਲੇ ਟੀਕੇ, 350 ਨਸ਼ੀਲੇ ਕੈਪਸੂਲ ਅਤੇ 26000 ਡਰੱਗ ਮਨੀ ਬਰਾਮਦ ਕੀਤੀ ਹੈ। ਡੀਐਸਪੀ ਨੇ ਦਸਿਆ ਕਿ ਹੁਣ ਅਦਾਲਤ ਪਾਸੋਂ ਇਨ੍ਹਾਂ ਦਾ ਰਿਮਾਂਡ ਹਾਸਿਲ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ ।

Get the latest update about nakoder police search operation, check out more about action against drugs & nakoder news

Like us on Facebook or follow us on Twitter for more updates.