ਕਰਫਿਊ ਤੋਂ ਬਾਅਦ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ, ਦੁੱਧ ਦੇਣ ਵਾਲਿਆਂ 'ਤੇ ਚੱਲਿਆ ਡੰਡਾ

ਪ੍ਰਸ਼ਾਸਨ ਦੀ ਸਖ਼ਤੀ ਨਾਲ ਕਰਫਿਊ ਤੋਂ ਬਾਅਦ ਉਪ ਮੰਡਲ 'ਚ ਲੋਕਾਂ ਨੂੰ ਜ਼ਬਰਦਸਤ ਪਰੇਸ਼ਾਨੀ ਨਾਲ ਗੁਜਰਨਾ ...

ਨੰਗਲ — ਪ੍ਰਸ਼ਾਸਨ ਦੀ ਸਖ਼ਤੀ ਨਾਲ ਕਰਫਿਊ ਤੋਂ ਬਾਅਦ ਉਪ ਮੰਡਲ 'ਚ ਲੋਕਾਂ ਨੂੰ ਜ਼ਬਰਦਸਤ ਪਰੇਸ਼ਾਨੀ ਨਾਲ ਗੁਜਰਨਾ ਪੈ ਰਿਹਾ ਹੈ। ਕੁੱਲ੍ਹ ਮਿਲ ਕੇ ਨੰਗਰ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪਿਛਲੇ 24 ਘੰਟਿਆਂ ਤੋਂ ਬੰਦ ਕੀਤੀਆਂ ਗਈਆਂ ਕੈਮੀਸਟ ਦੀਆਂ ਦੁਕਾਨਾਂ ਦੇ ਕਾਰਨ ਲੋਕਾਂ ਨੂੰ ਦਵਾਈ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਹੈ। ਅੱਜ ਐੱਸ. ਡੀ. ਐੱਮ. ਨੰਗਲ ਹਰਪ੍ਰੀਤ ਸਿੰਘ ਅਟਵਾਲ ਨਾਲ ਹੋਈ ਕੈਮੀਸਟ ਐਸੋਸੀਏਸ਼ਨ ਦੀ ਬੈਠਕ 'ਚ ਵੀ ਕੋਈ ਨਤੀਜਾ ਨਹੀਂ ਨਿੱਕਲ ਸਕਿਆ। ਜਦਕਿ ਨਗਰ ਕੌਂਸਿਲ ਦੇ ਕਾਰਜਕਾਰੀ ਅਧਿਕਾਰੀ ਨੇ ਦਿੱਤੀ ਆਪਣੇ ਵੱਲੋਂ ਕੈਮਿਸਟਿਓ ਦੀ ਸੂਚੀ 'ਚ ਪੂਰੇ ਸ਼ਹਿਰ ਲਈ ਸਿਰਫ ਸਿਫਾਰਿਸ਼ 4 ਦੁਕਾਨਾਂ ਦੇ ਨਾਮ ਦਿੱਤੇ ਹਨ, ਜਿਸ ਅਨੁਸਾਰ ਇਨ੍ਹਾਂ ਨੂੰ ਮਨਜ਼ੂਰੀ ਦਿੱਤੀ ਜਾਵੇ, ਜਦਕਿ ਕੈਮਿਸਟ ਐਸੋਸੀਏਸ਼ਨ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਰੋਸਟਰ ਜਾਰੀ ਕਰਕੇ ਵਾਰੀ-ਵਾਰੀ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਖਾਸ ਤੌਰ 'ਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇ, ਜਿਨ੍ਹਾਂ ਕੋਲ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੂਪ ਨਗਰ, ਸ਼੍ਰੀ ਆਨੰਦਪੁਰ ਸਾਹਿਬ ਅਤੇ ਹੋਰ ਸ਼ਹਿਰਾਂ ਦੀ ਤਰ੍ਹਾਂ ਦਵਾਈਆਂ ਦਾ ਵੇਰਵਾ ਸੁਨਿਸ਼ਚਿਤ ਕੀਤਾ ਜੇਵਾ। ਪਿਛਲੇ 24 ਘੰਟਿਆਂ ਤੋਂ ਦਵਾਈਆਂ ਦੇ ਨਾ ਮਿਲਣ ਨਾਲ ਮਰੀਜ਼ ਬੇਹਾਲ ਹੈ ਅਤੇ ਪ੍ਰਸ਼ਾਸਨ ਫਿਲਹਾਲ ਇਸ ਦਾ ਹੱਲ ਖੋਜਣ 'ਚ ਲੱਗਾ ਹੈ।

ਕਰਫਿਊ ਦੌਰਾਨ ਜਨਤਾ ਹੋ ਰਹੀ ਪਰੇਸ਼ਾਨ, ਪ੍ਰਸ਼ਾਸਨ ਦੇ ਇੰਤਜ਼ਾਮ ਨਿੱਕਲੇ ਖੋਖਲੇ

ਦੱਸ ਦੱਈਏ ਕਿ ਦੂਜੇ ਪਾਸੇ ਲੋਕਾਂ ਨੂੰ ਜ਼ਰੂਰੀ ਰਾਸ਼ਨ ਨਾ ਮਿਲਣ 'ਤੇ ਵੀ ਕਈ ਘਰਾਂ 'ਚ ਵਿਕਰਾਲ ਸਥਿਤੀ ਉਤਪੰਨ ਹੋ ਗਈ ਹੈ। ਲੋਕਾਂ ਦੇ ਘਰਾਂ 'ਚ ਜ਼ਰੂਰੀ ਰਾਸ਼ਨ ਖਤਮ ਹੈ ਅਤੇ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਿੱਕਲਣ ਦੀ ਆਗਿਆ ਨਹੀ ਹੈ। ਅੱਜ ਦੁੱਧ ਵੰਡਣ ਵਾਲੇ ਲੋਕਾਂ ਨੂੰ ਵੀ ਸ਼ਹਿਰ 'ਚ ਆਉਣ ਦੀ ਆਗਿਆ ਨਹੀਂ ਦਿੱਤੀ ਗਈ, ਖਾਸ ਤੌਰ 'ਤੇ ਅਜੋਲੀ ਮੋੜ ਅਤੇ ਨੰਗਲ ਡੈਮ 'ਤੇ ਪੁਲਸ ਨੇ ਉਨ੍ਹਾਂ 'ਤੇ ਡੰਡੇ ਚਲਾਏ। ਲੋਕਾਂ ਦੇ ਘਰਾਂ 'ਚ ਦੁੱਧ ਤੱਕ ਨਹੀਂ ਪਹੁੰਚ ਸਕਿਆ। ਕੋਰੋਨਾ ਵਾਇਰਸ ਨੂੰ ਲੈ ਕੇ ਬਣੀ ਕਰਫਿਊ ਦੀ ਸਥਿਤੀ 'ਚ ਉਪ ਮੰਡਲ 'ਚ ਪ੍ਰਸ਼ਾਸਨ ਕਰੀਬ ਫੇਲ ਹੋ ਚੁੱਕਾ ਹੈ। ਸਿਰਫ ਸਥਾਨਕ ਪੁਲਸ ਦੇ ਦਮ 'ਤੇ ਹੀ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਫਿਲਹਾਲ ਉਪ ਮੰਡਲ 'ਚ ਇਸ ਤਰ੍ਹਾਂ ਪਰੇਸ਼ਾਨੀ ਤੋਂ ਨਿਪਟਣ ਲਈ ਪ੍ਰਸ਼ਾਸਨਿਕ ਆਧਿਕਾਰੀਆਂ ਦੀਆਂ ਕੋਸ਼ਿਸ਼ਾਂ ਨਾ ਕਾਫੀ ਹੈ। ਕਰਫਿਊ ਦੀ ਸਖਤੀ 'ਚ ਅੱਜ ਕਈ ਇਲਾਕਿਆਂ 'ਚ ਲਾਪਰਵਾਹੀ ਦਿਖਾਉਣ ਵਾਲਿਆਂ 'ਤੇ ਡੰਡਾ ਵੀ ਚਲਾਇਆ ਗਿਆ। ਐੱਸ. ਡੀ. ਐੱਮ. ਨੰਗਲ ਹਰਪ੍ਰੀਤ ਸਿੰਘ ਅਟਵਾਲ ਨੇ ਸਾਰੇ ਹੱਲ ਕਰਨ ਦੀ ਗੱਲ ਕਰਦੇ ਕਿਹਾ ਕਿ ਲੋਕਾਂ ਨੂੰ ਸਹਿਯੋਗ ਦੇਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।  

ਮੋਗਾ 'ਚ ਪੁਲਸ ਵੱਲੋਂ ਅੰਨ੍ਹਾ ਕਤਲ ਟ੍ਰੇਸ ਦੋਸ਼ੀ ਗ੍ਰਿਫਤਾਰ, ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕੀਤਾ ਸੀ ਕਤਲ

Get the latest update about Punjab News, check out more about News In Punjabi, Milk, True Scoop News & Not Medicine

Like us on Facebook or follow us on Twitter for more updates.