ਨਨਕਾਣਾ ਸਾਹਿਬ ਭੰਨ-ਤੋੜ ਮਾਮਲਾ : ਦੋਸ਼ੀ ਇਮਰਾਨ ਚਿਸ਼ਤੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਪਿਛਲੇ ਸ਼ੁੱਕਰਵਾਰ ਨੂੰ ਨਨਕਾਣਾ ਸਾਹਿਬ ਗੁਰਦੁਆਰਾ 'ਚ ਹਮਲਾ ਕਰਨ ...

ਨਵੀਂ ਦਿੱਲੀ — ਪਿਛਲੇ ਸ਼ੁੱਕਰਵਾਰ ਨੂੰ ਨਨਕਾਣਾ ਸਾਹਿਬ ਗੁਰਦੁਆਰਾ 'ਚ ਹਮਲਾ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦੱਈਏ ਕਿ ਇਹ ਵਿਅਕਤੀ ਨਨਕਾਣਾ ਸਾਹਿਬ 'ਚ ਰਹਿਣ ਵਾਲੇ ਸਿੱਖਾਂ ਨੂੰ ਹਿੰਸਾ ਦੀ ਧਮਕੀ ਦੇ ਰਿਹਾ ਸੀ।ਭਾਰਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪਾਕਿਸਤਾਨ 'ਚ ਘੱਟ ਗਿਣਤੀ 'ਤੇ ਹਮਲੇ ਕਰਨ ਦੀ ਧਮਕੀ ਦੇਣ ਵਾਲੇ ਸ਼ਖ਼ਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਹਾਲਾਂਕਿ, ਗ੍ਰਿਫ਼ਤਾਰੀ ਤੋਂ ਬਚਣ ਲਈ ਚਿਸ਼ਤੀ ਨੇ ਘਰੋਂ ਹੀ ਮਾਫ਼ੀ ਮੰਗੀ ਸੀ ਪਰ ਭਾਰਤ ਦੇ ਦਬਾਅ 'ਚ ਲਹਿੰਦਾ ਪੰਜਾਬ ਦੀ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਇਸ ਘਟਨਾ ਦੀ ਜੜ 'ਚ ਸਿੱਖ ਲੜਕੀ ਜਗਜੀਤ ਕੌਰ ਦੇ ਅਗਵਾ, ਜਬਰਨ ਧਰਮ ਪਰਿਵਰਤਨ ਤੇ ਵਿਆਹ ਕਰਾਉਣ ਦਾ ਮਾਮਲਾ ਹੈ। ਏਹਸਾਨ ਨੇ ਗੁਰਦੁਆਰੇ ਦੇ ਪੰਥੀ ਭਗਵਾਨ ਸਿੰਘ ਦੀ ਕੁੜੀ ਨੂੰ ਅਗਵਾ ਕਰ ਜਬਰਨ ਨਿਕਾਹ ਕਰ ਉਸ ਦਾ ਆਇਸ਼ਾ ਨਾਂ ਰੱਖ ਦਿੱਤਾ ਸੀ। ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਪੁਲਿਸ ਨੇ 3 ਸਤੰਬਰ, 2019 ਨੂੰ ਕੁੜੀ ਨੂੰ ਛੁੱਡਾ ਕੇ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਸੀ। ਏਹਸਾਨ ਦੇ ਭਰਾ ਇਮਰਾਨ ਚਿਸ਼ਤੀ ਨੇ ਇਸੇ ਮਾਮਲੇ ਨੂੰ ਲੈ ਕੇ ਹਾਲ ਹੀ 'ਚ ਗੁਰਦੁਆਰੇ 'ਚ ਹਿੰਸਾ ਕੀਤੀ ਸੀ ਤੇ ਗੁਰਦੁਆਰੇ 'ਤੇ ਪੱਥਰਬਾਜ਼ੀ ਵੀ ਕੀਤੀ।

ਭਾਰਤੀ ਮੂਲ ਦੀ ਲਿਸਾ ਨੰਦੀ ਨੇ ਲੇਬਰ ਲੀਡਰਸ਼ਿਪ ਲਈ ਬੋਲੀ ਦਾ ਕੀਤਾ ਐਲਾਨ

ਇਮਰਾਨ ਨੇ ਧਮਕੀ ਦਿੱਤੀ ਸੀ ਕਿ ਨਨਕਾਣਾ ਸਾਹਿਬ 'ਚ ਸਿੱਖਾਂ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ। ਇਸ ਨਾਲ ਹੀ ਇਸ ਥਾਂ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫਾ ਕਰ ਦਿੱਤਾ ਜਾਵੇਗਾ।ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਸ਼ੁੱਕਰਵਾਰ ਨੂੰ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹੋਏ ਹਮਲੇ ਦੇ ਦੋ ਦਿਨ ਬਾਅਦ ਹੀ ਪੇਸ਼ਾਵਰ 'ਚ ਇਕ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੀ ਬੰਦੂਕਧਾਰੀ ਨੇ ਹੱਤਿਆ ਕਰ ਦਿੱਤੀ। ਉਹ ਸਥਾਨਕ ਪੱਤਰਕਾਰ ਹਰਮੀਤ ਸਿੰਘ ਦੇ ਛੋਟੇ ਭਰਾ ਸਨ। ਇਸ ਤੋਂ ਬਾਅਦ ਪਾਕਿਸਤਾਨ 'ਚ ਸਿੱਖਾਂ ਵਿਚਕਾਰ ਡਰ ਦਾ ਮਾਹੌਲ ਪੈਦਾ ਹੋਇਆ ਹੈ।ਦੱਸ ਦੱਈਏ ਕਿ ਨਨਕਾਣਾ ਸਹਿਬ ਗੁਰਦੁਆਰਾ ਸਾਹਿਬ 'ਤੇ ਹੋਏ ਹਮਲ ੇਦੀ ਘਟਨਾ ਤੋਂ ਬਾਅਦ ਪਕਿਸਤਾਨ 'ਚ ਮੁਸਲਿਮ ਧਰਮ ਗੁਰੂਆਂ ਦੇ ਪ੍ਰਤੀਨਿਧੀ ਮੰਡਲ ਨੇ ਸ਼ਨੀਵਾਰ ਨੂੰ ਸਿੱਖ ਸਮੁਦਾਏ ਨਾਲ ਮੁਲਾਕਾਤ ਕੀਤੀ ਅਤੇ ਗੁਰਦੁਆਰਾ ਸਹਿਬ 'ਤੇ ਹੋਈ ਬੇਅਦਬੀ ਦੀ ਸਖਤ ਨਿੰਦਾ ਕੀਤੀ। ਧਰਮ ਗੁਰੂਆਂ ਨਾਲ ਖਾਲੀਸਤਾਨ ਸਮਰਥਕ ਨੇਤਾ ਪਵਨ ਚਾਵਾਲ ਨੂੰ ਵੀ ਦੇਖਿਆ ਗਿਆ ਹੈ।

Get the latest update about International News, check out more about Arrested, Imran Chishti, True Scoop News & News In Punjabi

Like us on Facebook or follow us on Twitter for more updates.