ਨਾਰਕੋਟਿਕਸ ਡਿਪਾਰਟਮੈਂਟ ਹੱਥ ਲਗੀ ਵੱਡੀ ਸਫਲਤਾ, ਅੰਮ੍ਰਿਤਸਰ 'ਚ 265 ਗ੍ਰਾਮ ਹੈਰੋਇਨ ਅਤੇ ਪਿਸਟਲ ਨਾਲ ਨੌਜਵਾਨ ਕੀਤਾ ਗ੍ਰਿਫ਼ਤਾਰ

ਨਾਰਕੋਟਿਸ ਡਿਪਾਰਟਮੈਂਟ ਵਲੌ ਅੰਮ੍ਰਿਤਸਰ ਗਵਾਲਮੰਡੀ ਦੇ ਇੱਕ ਨੋਜਵਾਨ ਨੂੰ ਸਕੀ ਹਾਲਾਤਾਂ ਵਿੱਚ ਫੜ੍ਹਿਆ ਗਿਆ...

ਅੰਮ੍ਰਿਤਸਰ ਦੇ ਨਾਰਕੋਟਿਕਸ  ਡਿਪਾਰਟਮੈਂਟ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਅੱਜ ਅੰਮ੍ਰਿਤਸਰ 'ਚ ਗਸਤ ਦੌਰਾਨ  ਨਾਰਕੋਟਿਸ ਡਿਪਾਰਟਮੈਂਟ ਵਲੌ ਅੰਮ੍ਰਿਤਸਰ ਗਵਾਲਮੰਡੀ ਦੇ ਇੱਕ ਨੋਜਵਾਨ ਨੂੰ ਸਕੀ ਹਾਲਾਤਾਂ ਵਿੱਚ ਫੜ੍ਹਿਆ ਗਿਆ। ਨੌਜਵਾਨ ਕੋਲੋਂ ਪੁੱਛਗਿੱਛ ਕਰਨ ਤੇ ਉਹਨਾ ਕੌਲੌ 265 ਗ੍ਰਾਮ ਹੈਰੋਇਨ ਅਤੇ ਇਕ 32 ਬੌਰ ਦਾ ਪਿਸਟਲ ਬਰਾਮਦ ਕੀਤਾ ਗਿਆ ਹੈ।


ਇਸ ਸੰਬਧੀ ਜਾਣਕਾਰੀ ਦਿੰਦਿਆਂ ਨਾਰਕੋਟਿਕਸ ਡਿਪਾਰਟਮੈਂਟ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦਸਿਆ ਕਿ ਉਹਨਾ ਦੀ ਟੀਮ ਦੇ ਏ ਐਸ ਆਈ ਜਸਪਾਲ ਸਿੰਘ ਵਲੌ ਗਸਤ ਦੌਰਾਨ ਦੌ ਸਕੀ ਨੋਜਵਾਨਾ ਪਾਸੋਂ ਰੌਕ ਕੇ ਛਾਣਬੀਣ ਕਰਨ ਤੇ ਉਹਨਾ ਪਾਸੋਂ 265 ਗ੍ਰਾਮ ਹੈਰੋਇਨ ਅਤੇ ਦੋ ਦੇਸੀ 32 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ ਤੇ 8 ਜਿੰਦਾ ਰੋਂਦ ਬਰਾਮਦ ਕੀਤੇ ਅਤੇ ਉਹਨਾ ਮੁਢਲੀ ਜਾਚ ਵਿਚ ਮਣਿਆ ਹੈ ਕਿ ਉਹਨਾ ਕੌਲ ਘਰ ਲੱਕੜ ਦੀ ਅਲਮਾਰੀ ਵਿਚ ਇਕ ਹੋਰ ਪਿਸਟਲ ਪਿਆ ਹੈ ਫਿਲਹਾਲ ਦੌਸ਼ੀ ਦੀ ਪਛਾਣ ਸਾਹਿਲ ਉਰਫ ਕਾਲੂ ਅਤੇ ਉਸਦੇ ਸਾਥੀ ਵਜੋਂ ਹੋਈ ਹੈ ਜੌ ਕਿ ਗਵਾਲਮੰਡੀ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ।ਉਸ ਉਤੇ ਪਿਹਲਾਂ ਵੀ ਕਈ ਮਾਮਲੇ ਦਰਜ ਹਨ। ਉਸਨੂੰ ਅਦਾਲਤ ਵਿਚ ਪੇਸ਼ਕਰ ਉਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। 

Get the latest update about PUNJAB NEWS, check out more about AMRITSAR NEWS, Narcotics Department, CRIME NEWS & DRUGS

Like us on Facebook or follow us on Twitter for more updates.