'ਤੁਸੀਂ ਖਾਮੀਆਂ ਦੱਸੋਂ ਅਸੀਂ ਬਦਲਾਅ ਲਈ ਹਾਂ ਤਿਆਰ': ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਕੋ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਕਿਸਾਨਾਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਕੋਰੋਨਾ ਕਾਲ ’ਚ ਤਿੰਨ ਖੇਤੀ ਕਾਨੂੰਨ ਵੀ ਲਿਆਂਦੇ ਗਏ। ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਗੰਭੀਰ ਕੋਸ਼ਿਸ਼ਾਂ ਹੋਈਆਂ। ਖੇਤੀ ਖੇਤਰ ’ਚ ਸੁਧਾਰ ਲਿਆਉਣ ਲਈ ਇਹ ਬਿੱਲ ਲਿਆਂਦੇ ਗਏ। ਖੇਤੀ ਖੇਤਰ ਨੂੰ ਨਵੀਆਂ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਥੀਆਂ ਨੇ ਜੋ ਚਰਚਾ ਕੀਤੀ, ਉਸ ’ਚ ਕਾਨੂੰਨ ਦੇ ਰੰਗ ’ਤੇ ਬਹੁਤ ਚਰਚਾ ਹੋਈ ਕਾਲਾ ਹੈ ਕਿ ਸਫੈਦ ਹੈ? ਚੰਗਾ ਹੁੰਦਾ ਜੇਕਰ ਕਾਨੂੰਨਾਂ ਦੇ ਕੰਟੈਂਟ (ਸਮੱਗਰੀ) ’ਤੇ ਚਰਚਾ ਹੁੰਦੀ, ਤਾਂ ਕਿ ਦੇਸ਼ ਦੇ ਕਿਸਾਨਾਂ ਤੱਕ ਸਹੀ ਚੀਜ਼ ਪਹੁੰਚ ਸਕਦੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਗਲਤ ਧਾਰਨਾਵਾਂ ਦੇ ਸ਼ਿਕਾਰ ਹੋਏ ਹਨ, ਜੋ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ। ਅੰਦੋਲਨ ਕਰ ਰਹੇ ਸਾਰੇ ਕਿਸਾਨਾਂ ਭਰਾਵਾਂ ਦਾ ਇਹ ਸਦਨ ਆਦਰ ਕਰਦੀ ਹੈ ਅਤੇ ਆਦਰ ਕਰਦੀ ਰਹੇਗੀ। ਸੀਨੀਅਰ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਕਿਸਾਨਾਂ ਨਾਲ ਲਗਾਤਾਰ ਗੱਲਬਾਤ ਹੋਈ। ਜਦੋਂ ਪੰਜਾਬ ’ਚ ਅੰਦੋਲਨ ਹੋਇਆ, ਉਸ ਸਮੇਂ ਵੀ ਗੱਲਬਾਤ ਹੋਈ ਅਤੇ ਹੁਣ ਦਿੱਲੀ ’ਚ ਵੀ ਹੋ ਰਹੀ ਹੈ। ਇਹ ਕਾਨੂੰਨ ਕਿਸਾਨਾਂ ਲਈ ਬੰਧਨ ਨਹੀਂ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸਾਨ ਅਫਵਾਹਾਂ ਦੇ ਸ਼ਿਕਾਰ ਹਨ। ਕਾਨੂੰਨਾਂ ’ਚ ਖਾਮੀਆਂ ਹਨ ਤਾਂ ਬਦਲਾਅ ਲਈ ਤਿਆਰ ਹਾਂ। ਅਸੀਂ ਗੱਲਬਾਤ ਲਈ ਹੁਣ ਵੀ ਕਿਸਾਨਾਂ ਦੀ ਉਡੀਕ ਕਰ ਰਹੇ ਹਾਂ। ਕਿਸਾਨਾਂ ਦੀਆਂ ਸ਼ੰਕਾਵਾਂ ਦੇ ਹੱਲ ਲਈ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਕਿਸਾਨਾਂ ਨਾਲ ਸਨਮਾਨ ਭਾਵਨਾ ਨਾਲ ਗੱਲਬਾਤ ਲਈ ਤਿਆਰ ਹਾਂ। ਕਾਨੂੰਨ ਲਾਗੂ ਹੋਣ ਮਗਰੋਂ ਦੇਸ਼ ਵਿਚ ਕੋਈ ਮੰਡੀ ਬੰਦ ਨਹੀਂ ਹੋਈ ਹੈ ਅਤੇ ਨਾ ਹੀ ਐੱਮ. ਐੱਸ. ਪੀ.। ਨਵੇਂ ਕਾਨੂੰਨਾਂ ਨੇ ਕਿਸਾਨਾਂ ਤੋਂ ਕੁਝ ਨਹੀਂ ਖੋਹਿਆ ਹੈ। ਕਿਸਾਨ ਦੱਸਣ ਉਨ੍ਹਾਂ ਦਾ ਕਿਹੜਾ ਹੱਕ ਖੋਹਿਆ ਗਿਆ। 

ਸਾਡਾ ਕਿਸਾਨ ਦੁਨੀਆ ਦੇ ਹਿਸਾਬ ਨਾਲ ਖੇਤੀ ਕਰੇ, ਸਿਰਫ ਕਣਕ ਅਤੇ ਝੋਨਾ ਤੱਕ ਹੀ ਖੇਤੀ ਸੀਮਤ ਨਾ ਰਹੇ। 21ਵੀਂ ਸਦੀ ’ਚ 18ਵੀਂ ਸਦੀ ਦੀ ਸੋਚ ਨਾਲ ਕਿਸਾਨਾਂ ਦਾ ਭਲਾ ਨਹੀਂ ਹੋ ਸਕਦਾ। ਸਾਡਾ ਅੰਨਦਾਤਾ ਖੁਸ਼ਹਾਲ ਹੋਵੇ, ਖੇਤੀ ਖੇਤਰ ਨੂੰ ਆਧੁਨਿਕ ਬਣਾਉਣਾ ਜ਼ਰੂਰੀ ਹੈ। ਕਿਸਾਨਾਂ ਨੂੰ ਇਕ ਲੰਬੀ ਯਾਤਰਾ ਲਈ ਤਿਆਰ ਕਰਨਾ ਹੋਵੇਗਾ। ਸਰਕਾਰ ਦੀ ਮੰਸ਼ਾ ਕਿਸਾਨਾਂ ਦੀ ਭਲਾਈ ਕਰਨਾ ਹੈ। ਅਸੀਂ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਵਿਵਸਥਾ ਬਦਲੀ ਹੈ। ਪੁਰਾਣੀ ਸੋਚ, ਪੁਰਾਣੇ ਮਾਪਦੰਡਾਂ ਨਾਲ ਕਿਸਾਨਾਂ ਦਾ ਭਲਾ ਨਹੀਂ ਹੋਵੇਗਾ।

ਮੋਦੀ ਦੇ ਇਸ ਭਾਸ਼ਣ ਦੌਰਾਨ ਕਾਂਗਰਸ ਮੈਂਬਰਾਂ ਨੇ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਨੇ ਇਸ ਨੂੰ ਸੋਚੀ-ਸਮਝੀ ਰਣਨੀਤੀ ਦੱਸਿਆ। ਕਾਂਗਰਸ ਸਦਨ ’ਚੋਂ ਵਾਕ ਆਊਟ ਕਰ ਗਈ। ਮੋਦੀ ਨੇ ਅੱਗੇ ਕਿਹਾ ਕਿ ਪੁਰਾਣੀ ਮੰਡੀਆਂ ਵੀ ਬੰਦ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਹਿੱਤ ਲਈ ਕਾਨੂੰਨ ਬਣਾਏ ਜਾਂਦੇ ਹਨ। ਕਿਸਾਨ ਆਤਮ ਨਿਰਭਰ ਬਣੇ, ਇਸ ਦਿਸ਼ਾ ’ਚ ਕੰਮ ਕਰਨਾ ਜ਼ਰੂਰੀ। ਖੇਤੀ ਨੂੰ ਆਧੁਨਿਕ ਬਣਾਉਣਾ ਜ਼ਰੂਰੀ ਹੈ। 

Get the latest update about farmers protest, check out more about narendra modi & lok sabha

Like us on Facebook or follow us on Twitter for more updates.