ਆਖਰੀ ਫੇਜ਼ 'ਚ ਕੋਰੋਨਾ ਵੈਕਸੀਨ, ਮੋਦੀ ਬੋਲੇ-ਨਵੇਂ ਸਾਲ ਦੌਰਾਨ ਚਲਾਵਾਂਗੇ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਕੋਟ ਵਿਚ ਆਲ ਇੰਡਿਆ ਇੰਸਟੀਚਿਊਟ ਆਫ ਮੈਡੀਕਲ ਸਾਈਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਕੋਟ ਵਿਚ ਆਲ ਇੰਡਿਆ ਇੰਸਟੀਚਿਊਟ ਆਫ ਮੈਡੀਕਲ ਸਾਈਂਸੇਜ (ਏਮਸ) ਦਾ ਨੀਂਹ ਪੱਥਰ ਵੀਡੀਓ ਕਾਨਫਰੰਸਿੰਗ ਰਾਹੀਂ ਰੱਖਿਆ। ਮੋਦੀ ਨੇ ਕਿਹਾ ਕਿ 2020 ਨੇ ਸਾਨੂੰ ਸਿਖਾਇਆ ਕਿ ਸਿਹਤ ਹੀ ਜਾਇਦਾਦ ਹੈ। ਇਹ ਪੂਰਾ ਸਾਲ ਚੁਨੌਤੀਆਂ ਭਰਿਆ ਰਿਹਾ। ਕੋਰੋਨਾ ਵੈਕਸੀਨ ਦੀ ਤਿਆਰੀ ਹੁਣ ਆਖਰੀ ਫੇਜ਼ ਵਿਚ ਹੈ। ਨਵਾਂ ਸਾਲ ਇਲਾਜ ਦੀ ਉਮੀਦ ਲੈ ਕੇ ਆ ਰਿਹਾ ਹੈ। ਨਵੇਂ ਸਾਲ ਵਿਚ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਪ੍ਰੋਗਰਾਮ ਚਲਾਉਣ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਨੇ ਪਹਿਲੀ ਵਾਰ ਕਿਹਾ ਕਿ ਹੁਣ ਦਵਾਈ ਵੀ ਅਤੇ ਸਖਤਾਈ ਵੀ। ਯਾਨੀ ਕੋਰੋਨਾ ਦੀ ਦਵਾਈ ਆਉਣ ਉੱਤੇ ਵੀ ਲਾਪਰਵਾਹ ਨਹੀਂ ਹੋਣਾ ਹੈ। 

ਮੋਦੀ ਦੇ ਭਾਸ਼ਣ ਦੀਆਂ ਅਹਿਮ ਗੱਲਾਂ
ਮੋਦੀ ਨੇ ਕਿਹਾ ਕਿ 2020 ਨੂੰ ਨਵੀਂ ਹੈਲਥ ਫੈਸੀਲਿਟੀ ਦੇ ਨਾਲ ਵਿਦਾਈ ਦੇਣਾ ਚੁਣੌਤੀਆਂ ਨੂੰ ਦਰਸ਼ਾਉਂਦਾ ਰਿਹਾ ਹੈ। ਇਹ ਸਾਲ ਦੁਨੀਆ ਵਿਚ ਹੈਰਾਨੀਜਨਕ ਚੁਣੌਤੀਆਂ ਨੂੰ ਦਿਖਾਉਂਦਾ ਹੈ। ਇਸ ਸਾਲ ਸਾਬਤ ਹੋਇਆ ਕਿ ਸਿਹਤ ਤੋਂ ਵੱਡਾ ਕੁਝ ਵੀ ਨਹੀਂ। ਸਿਹਤ ਉੱਤੇ ਜਦੋਂ ਸੱਟ ਲੱਗਦੀ ਹੈ ਤਾਂ ਜੀਵਨ ਹੀ ਨਹੀਂ, ਪੂਰਾ ਸਾਮਾਜਕ ਦਾਇਰਾ ਉਸ ਦੀ ਚਪੇਟ ਵਿਚ ਆ ਜਾਂਦਾ ਹੈ। ਸਾਲ ਦਾ ਆਖਰੀ ਦਿਨ ਡਾਕਟਰਾਂ, ਦਵਾਈ ਦੁਕਾਨਾਂ ਵਿਚ ਕੰਮ ਕਰਨ ਵਾਲਿਆਂ, ਸਿਹਤ ਕਰਮਚਾਰੀਆਂ ਨੂੰ ਯਾਦ ਕਰਨ ਦਾ ਹੈ, ਜੋ ਆਪਣੇ ਜੀਵਨ ਨੂੰ ਲਗਾਤਾਰ ਦਾਅ ਉੱਤੇ ਲਗਾ ਕੇ ਦੂਸਰਿਆਂ ਲਈ ਕੰਮ ਕਰ ਰਹੇ ਹਨ। 

ਭਾਰਤ ਵਿਚ 1 ਕਰੋੜ ਲੋਕ ਇਸ ਰੋਗ ਨਾਲ ਲੜ ਕੇ ਜਿੱਤ ਚੁੱਕੇ ਹਨ। ਦੁਨੀਆ ਦੇ ਦੇਸ਼ਾਂ ਤੋਂ ਭਾਰਤ ਦਾ ਰਿਕਾਰਡ ਕਿਤੇ ਬਿਹਤਰ ਰਿਹਾ।  2020 ਵਿਚ ਇਨਫੈਕਸ਼ਨ ਦੀ ਨਿਰਾਸ਼ਾ ਸੀ, ਚਾਰਾਂ ਪਾਸੇ ਸਵਾਲਿਆ ਨਿਸ਼ਾਨ ਸਨ, ਇਹ ਸਭ ਸਾਲ ਦੀ ਪਹਿਚਾਣ ਬਣ ਗਏ।  2021 ਇਲਾਜ ਦੀ ਆਸ ਲੈ ਕੇ ਆ ਰਿਹਾ ਹੈ। ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਗੁਜਰਾਤ ਵਿਚ ਇੰਫਰਾਸਟਰਕਚਰ ਤਿਆਰ ਹੋਇਆ ਹੈ, ਉਸ ਤੋਂ ਰਾਜ ਨੂੰ ਕੋਰੋਨਾ ਨਾਲ ਨਜਿੱਠਣ ਵਿਚ ਸੌਖ ਹੋਈ ਹੈ। ਅਟਲ ਸਰਕਾਰ ਨੇ 2003 ਵਿਚ 6 ਨਵੇਂ ਏਮਸ ਬਣਵਾਏ। ਅਸੀਂ 10 ਨਵੇਂ ਏਮਸ ਬਣਾਉਣ ਉੱਤੇ ਕੰਮ ਸ਼ੁਰੂ ਕਰ ਚੁੱਕੇ ਹਾਂ। 

750 ਬੈੱਡ ਵਾਲੇ AIIMS ਉੱਤੇ 1195 ਕਰੋੜ ਖਰਚ ਹੋਣਗੇ
ਰਾਜਕੋਟ AIIMS ਲਈ ਸਰਕਾਰ ਨੇ 201 ਏਕੜ ਜ਼ਮੀਨ ਦੀ ਮਨਜ਼ੂਰੀ ਦਿੱਤੀ ਹੈ। ਇਸ ਨੂੰ ਬਣਾਉਣ ਵਿਚ 1195 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। 2022 ਦੇ ਮੱਧ ਤੱਕ ਇਸ ਦੇ ਪੂਰੇ ਹੋਣ ਦੀ ਉਮੀਦ ਹੈ। 750 ਬੈੱਡ ਵਾਲੇ AIIMS ਵਿਚ 30 ਬੈੱਡ ਵਾਲਾ ਆਉਸ਼ ਬਲਾਕ ਵੀ ਹੋਵੇਗਾ। ਇਸ ਵਿਚ 125 MBBS ਦੀਆਂ ਸੀਟਾਂ ਅਤੇ 60 ਨਰਸਿੰਗ ਸੀਟਾਂ ਹੋਣਗੀਆਂ।

Get the latest update about foundation stone, check out more about aiim srajkot & narendra modi

Like us on Facebook or follow us on Twitter for more updates.