ਚੋਣ ਨਤੀਜੇ 2019 : ਮੋਦੀ ਦੀ ਜਿੱਤ 'ਤੇ ਬੋਲੀ ਵਰਲਡ ਮੀਡੀਆ, ਦੱਸੇ ਜਿੱਤ ਦੇ ਵੱਡੇ ਕਾਰਨ

ਲੋਕ ਸਭਾ ਚੋਣਾਂ 'ਚ ਐੱਨ.ਡੀ.ਏ ਦੀ ਜਿੱਤ ਨੂੰ ਵਰਲਡ ਮੀਡੀਆ ਨੇ ਨਰਿੰਦਰ ਮੋਦੀ 'ਤੇ ਜਨਤਾ ਦੇ ਵਿਸ਼ਵਾਸ ਦਾ ਨਤੀਜਾ ਦੱਸਿਆ। ਬ੍ਰਿਟਿਸ਼ ਅਖਬਾਰ 'ਦਿ ਗਾਰਡੀਅਨ' ਨੇ ਲਿਖਿਆ ਕਿ ਮੋਦੀ ਦੀ ਭਾਜਪਾ ਨੇ ਫਿਰ ਕਮਾਲ...

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਐੱਨ.ਡੀ.ਏ ਦੀ ਜਿੱਤ ਨੂੰ ਵਰਲਡ ਮੀਡੀਆ ਨੇ ਨਰਿੰਦਰ ਮੋਦੀ 'ਤੇ ਜਨਤਾ ਦੇ ਵਿਸ਼ਵਾਸ ਦਾ ਨਤੀਜਾ ਦੱਸਿਆ। ਬ੍ਰਿਟਿਸ਼ ਅਖਬਾਰ 'ਦਿ ਗਾਰਡੀਅਨ' ਨੇ ਲਿਖਿਆ ਕਿ ਮੋਦੀ ਦੀ ਭਾਜਪਾ ਨੇ ਫਿਰ ਕਮਾਲ ਕੀਤਾ। ਅਮਰੀਕਾ ਦੇ 'ਦਿ ਨਿਊਯਾਰਕ ਟਾਈਮਸ' ਨੇ ਲਿਖਿਆ ਕਿ ਮੋਦੀ ਮਜ਼ਬੂਤ ਅਕਸ ਕਾਰਨ ਜਿੱਤੇ। ਭਾਜਪਾ ਦੇ ਇਸ ਵੱਡਾ ਬਿਆਨ ਨੂੰ ਰੋਕਣਾ ਵਿਰੋਧੀ ਪੱਖ ਲਈ ਮੁਸ਼ਕਿਲ ਹੋਇਆ। ਪਾਕਿਸਤਾਨ ਦੇ 'ਦਿ ਡਾਨ' ਨੇ ਲਿਖਿਆ, ''ਮੋਦੀ ਦੀ ਇਹ ਜਿੱਤ ਪਾਕਿ ਵਿਰੋਧੀ ਨੀਤੀ 'ਤੇ ਮੁਹਰ ਹੈ।''

ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਕੀਤੀ ਅਸਤੀਫੇ ਦੀ ਪੇਸ਼ਕਸ਼

ਬੀ. ਬੀ. ਸੀ ਵਰਲਡ ਨੇ ਕਿਹਾ, ''ਲੋਕ ਸਭਾ ਚੋਣਾਂ 'ਚ ਮੋਦੀ ਦੀ ਇਤਿਹਾਸਕ ਜਿੱਤ ਹੋਈ। ਮੋਦੀ 'ਤੇ ਭਲੇ ਹੀ ਦੇਸ਼ ਵੰਡਣ ਦੇ ਦੋਸ਼ ਲੱਗੇ ਪਰ ਬਹੁਤ ਲੋਕਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ।'' ਸੀ. ਐੱਨ. ਐੱਨ ਨੇ ਲਿਖਿਆ, ''ਪਿਛਲੀ ਵਾਰ ਮੋਦੀ ਦਾ ਨਾਅਰਾ ਸੀ 'ਸਬਕਾ ਸਾਥ ਸਬਕਾ ਵਿਕਾਸ'। ਭਾਰਤ ਹੀ ਨਹੀਂ, ਪੁਰੀ ਦੁਨੀਆ 'ਚ ਮੋਦੀ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਪਾਕਿਸਤਾਨ ਦੇ ਚੈਨਲ ਜਿਓ ਟੀ. ਵੀ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ, ''ਮੋਦੀ ਚੋਣ ਪ੍ਰਚਾਰ ਦੀ ਸ਼ੁਰੂਆਤ 'ਚ ਵਿਧਾਨ ਸਭਾ ਚੋਣਾਂ 'ਚ ਕੁਝ ਰਾਜ 'ਚ ਹਾਰ ਅਤੇ ਮਹਿੰਗਾਈ-ਬੇਰੋਜ਼ਗਾਰੀ 'ਤੇ ਗੁੱਸੇ ਦੇ ਚੱਲਦੇ ਦਬਾਅ 'ਚ ਸਨ ਪਰ ਪੁਲਵਾਮਾ ਤੋਂ ਬਾਅਦ ਭਾਜਪਾ ਨੂੰ ਫਾਇਦਾ ਮਿਲਿਆ।

Get the latest update about Election 2019, check out more about Political News, Lok Sabha Election 2019, News In Punjabi & Narendra Modi Victory

Like us on Facebook or follow us on Twitter for more updates.