ਨਤਾਸ਼ਾ ਨਰਵਾਲ ਨੂੰ ਪਿਤਾ ਦੇ ਅੰਤਿਮ ਸੰਸਕਾਰ ਲਈ ਦਿੱਲੀ ਹਾਈਕੋਰਟ ਨੇ ਦਿੱਤੀ ਜ਼ਮਾਨਤ

ਦਿੱਲੀ ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ 'ਚ ਹੋਏ ਫਿਰਕੂ ਦੰਗਿਆਂ ਦੇ ਸੰਬੰਧ 'ਚ ਪਿਛਲੇ ਸਾਲ ਮ...

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ 'ਚ ਹੋਏ ਫਿਰਕੂ ਦੰਗਿਆਂ ਦੇ ਸੰਬੰਧ 'ਚ ਪਿਛਲੇ ਸਾਲ ਮਈ 'ਚ ਗ੍ਰਿਫ਼ਤਾਰ ਜੇ.ਐੱਨ.ਯੂ. ਦੀ ਵਿਦਿਆਰਥਣ ਨਤਾਸ਼ਾ ਨਰਵਾਲ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ। ਨਰਵਾਲ ਦੇ ਪਿਤਾ ਦਾ ਕੋਰੋਨਾ ਦੇ ਸੰਕਰਮਣ ਕਾਰਨ ਦਿਹਾਂਤ ਹੋ ਗਿਆ। ਜੱਜ ਸਿਧਾਰਥ ਮ੍ਰਿਦੁਲ ਅਤੇ ਜੱਜ ਏ.ਜੇ. ਭੰਭਾਨੀ ਦੀ ਬੈਂਚ ਨੇ 'ਪਿੰਜੜਾ ਤੋੜ' ਮੁਹਿੰਮ ਦੀ ਵਰਕਰ ਨਰਵਾਲ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ 3 ਹਫ਼ਤਿਆਂ ਲਈ ਅੰਤਰਿਮ ਜ਼ਮਾਨਤ ਦਿੱਤੀ।

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੀ ਵਿਦਿਆਰਥਣ ਨਰਵਾਲ ਦੇ ਭਰਾ ਵੀ ਕੋਰੋਨਾ ਨਾਲ ਪੀੜਤ ਹਨ ਅਤੇ ਅਦਾਲਤ ਨੇ ਇਸੇ ਆਧਾਰ 'ਤੇ ਉਨ੍ਹਾਂ ਨੂੰ ਇਹ ਰਾਹਤ ਦਿੱਤੀ। ਵਕੀਲ ਅਦਿਤ ਐੱਸ. ਪੁਜਾਰੀ ਵਲੋਂ ਦਾਖ਼ਲ ਨਰਵਾਲ ਦੀ ਪਟੀਸ਼ਨ ਦਾ ਸਰਕਾਰ ਨੇ ਵੀ ਵਿਰੋਧ ਨਹੀਂ ਕੀਤਾ। 'ਪਿੰਜੜਾ ਤੋੜ' ਮੁਹਿੰਮ ਦੀ ਸ਼ੁਰੂਆਤ 2015 'ਚ ਹੋਈ ਸੀ, ਜਿਸ ਦਾ ਮਕਸਦ ਹੋਸਟਲਾਂ ਅਤੇ ਪੇਇੰਗ ਗੈਸਟ 'ਚ  ਵਿਦਿਆਰਥੀਆਂ ਲਈ ਪਾਬੰਦੀਆਂ ਨੂੰ ਖ਼ਤਮ ਕਰਨਾ ਸੀ।

Get the latest update about father dies, check out more about interim bail, Truescoopnews, Covid19 & Natasha Narwal

Like us on Facebook or follow us on Twitter for more updates.