ਕੇਂਦਰ ਸਰਕਾਰ ਨੇ ਮੈਪਿੰਗ ਪਾਲਿਸੀ 'ਚ ਕੀਤਾ ਬਦਲਾਅ, ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਟਵੀਟ

ਕੇਂਦਰ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੀ ਮੈਪਿੰਗ ਨੀਤੀ ਵਿਚ ਵਿਆਪਕ ਬਦਲਾਅ ਦਾ ਐਲਾਨ ਕੀਤਾ ਹੈ। ਇ...

ਕੇਂਦਰ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੀ ਮੈਪਿੰਗ ਨੀਤੀ ਵਿਚ ਵਿਆਪਕ ਬਦਲਾਅ ਦਾ ਐਲਾਨ ਕੀਤਾ ਹੈ। ਇਹ ਬਦਲਾਅ ਵਿਸ਼ੇਸ਼ ਰੂਪ ਨਾਲ ਭਾਰਤੀ ਕੰਪਨੀਆਂ ਲਈ ਕੀਤਾ ਗਿਆ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਦੀ ਨਜ਼ਰ ਵਿਚ ਨੀਤੀਗਤ ਬਦਲਾਅ ਇਕ ਵੱਡਾ ਕਦਮ ਹੈ।  
ਪੀਐਮ ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਇਕ ਫ਼ੈਸਲਾ ਲਿਆ ਹੈ, ਜੋ ਡਿਜੀਟਲ ਇੰਡੀਆ ਨੂੰ ਇਕ ਵੱਡਾ ਪ੍ਰੋਤਸਾਹਨ ਪ੍ਰਦਾਨ ਕਰੇਗਾ। ਜਿਓਸਪੈਸ਼ਲ ਡੇਟਾ ਦੀ ਪ੍ਰਾਪਤੀ ਤੇ ਉਤਪਾਦਨ ਨੂੰ ਕੰਟਰੋਲ ਕਰਨ ਵਾਲੀਆਂ ਉਦਾਰਵਾਦੀ ਨੀਤੀਆਂ ਇਕ ਆਤਮਾਨਿਭਰ ਭਾਰਤ ਲਈ ਸਾਡੀ ਨਜ਼ਰ ਵਿਚ ਇਕ ਵੱਡਾ ਕਦਮ ਹੈ। 

ਵਿਗਿਆਨ ਤੇ ਤਕਨੀਕੀ ਮੰਤਰਾਲਾ ਨੇ ਇਕ ਇਸ਼ਤਿਹਾਰ ਵਿਚ ਕਿਹਾ ਕਿ ਸੰਸਾਰਿਕ ਪੱਧਰ ਉੱਤੇ ਜੋ ਚੀਜ਼ ਆਸਾਨੀ ਨਾਵ ਉਪਲੱਬਧ ਹੈ, ਉਸ ਨੂੰ ਭਾਰਤ ਵਿਚ ਪਾਬੰਦੀਸ਼ੁਦਾ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਲਈ ਜੋ ਧਰਤੀ-ਸਥਾਨਿਕ ਡਾਟਾ ਪਾਬੰਦੀਸ਼ੁਦਾ ਸੀ ਹੁਣ ਭਾਰਤ ਵਿਚ ਆਜ਼ਾਦ ਰੂਪ ਨਾਲ ਉਪਲੱਬਧ ਹੋਵੇਗਾ। ਭਾਰਤ ਦੇ ਖੇਤਰ ਦੇ ਅੰਦਰ ਡਿਜੀਟਲ ਜਿਓਸਪੈਸ਼ਲ ਡਾਟਾ ਅਤੇ ਮੈਪਸ ਨੂੰ ਇਕੱਠਾ ਕਰਨ, ਤਿਆਰ ਕਰਨ, ਫੈਲਾਉਣ, ਸਟੋਰ ਕਰਨ, ਪ੍ਰਕਾਸ਼ਿਤ ਕਰਨ, ਅਪਡੇਟ ਕਰਨ ਤੋਂ ਪਹਿਲਾਂ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ।

Get the latest update about announces, check out more about change, Indian companies, mapping policy & national centre

Like us on Facebook or follow us on Twitter for more updates.