ਰਾਸ਼ਟਰੀ ਸਿਨੇਮਾ ਦਿਵਸ: 16 ਸਤੰਬਰ ਨੂੰ ਦੇਸ਼ ਭਰ ਦੀਆਂ ਸਾਰੀਆਂ ਸਕ੍ਰੀਨਾਂ 'ਤੇ ਮਿਲੇਗੀ ਸਿਰਫ 75 ਰੁਪਏ ਦੀ ਟਿਕਟ

ਅੱਜ 3 ਸਤੰਬਰ ਨੂੰ ਅਮਰੀਕਾ ਨੇ ਆਪਣਾ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਹੈ। ਇਸ ਖਾਸ ਮੌਕੇ 'ਤੇਅਮਰੀਕਾ 'ਚ ਟਿਕਟਾਂ ਦੀ ਕੀਮਤ 3 ਡਾਲਰ ਤੱਕ ਰੱਖੀ ਜਾਵੇਗੀ ਤਾਂ ਜੋ ਸਿਨੇਮਾ ਪ੍ਰੇਮੀ ਘੱਟ ਕੀਮਤ 'ਤੇ ਫਿਲਮ ਦੇਖ ਸਕਣ

16 ਸਤੰਬਰ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਸਿਨੇਮਾ ਦਿਵਸ ਦੇ ਮੌਕੇ 'ਤੇ ਭਾਰਤੀਆਂ ਨੂੰ ਇਕ ਖਾਸ ਤੋਹਫ਼ਾ ਮਿਲ ਰਿਹਾ ਹੈ। ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਫੈਸਲਾ ਕੀਤਾ ਹੈ ਕਿ ਰਾਸ਼ਟਰੀ ਸਿਨੇਮਾ ਦਿਵਸ 'ਤੇ ਦੇਸ਼ ਭਰ ਦੀਆਂ ਸਾਰੀਆਂ ਸਕ੍ਰੀਨਾਂ ਲਈ ਸਿਰਫ 75 ਰੁਪਏ ਚਾਰਜ ਕੀਤੇ ਜਾਣਗੇ। ਦਸ ਦਈਏ ਕਿ ਅੱਜ 3 ਸਤੰਬਰ ਨੂੰ ਅਮਰੀਕਾ ਨੇ ਆਪਣਾ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਹੈ। ਇਸ ਖਾਸ ਮੌਕੇ 'ਤੇ ਅਮਰੀਕਾ 'ਚ ਟਿਕਟਾਂ ਦੀ ਕੀਮਤ 3 ਡਾਲਰ ਤੱਕ ਰੱਖੀ ਜਾਵੇਗੀ ਤਾਂ ਜੋ ਸਿਨੇਮਾ ਪ੍ਰੇਮੀ ਘੱਟ ਕੀਮਤ 'ਤੇ ਫਿਲਮ ਦੇਖ ਸਕਣ। ਹੁਣ ਭਾਰਤ ਵਿੱਚ ਵੀ ਸਿਨੇਮਾ ਪ੍ਰੇਮੀਆਂ ਨੂੰ ਅਜਿਹਾ ਹੀ ਤੋਹਫ਼ਾ ਦੇਣ ਦਾ ਫੈਸਲਾ ਲਿਆ ਗਿਆ ਹੈ।

ਇਹ ਸਹੂਲਤ ਆਮ ਮੂਵੀ ਥਿਏਟਰਾਂ ਹੀ ਨਹੀਂ ਬਲਕਿ ਪੀਵੀਆਰ, ਆਈਨੌਕਸ, ਸਿਨੇਪੋਲਿਸ, ਮਿਰਾਜ, ਕਾਰਨੀਵਲ ਅਤੇ ਵੇਵ ਸਮੇਤ ਸਾਰੇ ਸਥਾਨਾਂ ਵਿੱਚ ਵੀ ਉਪਲਬਧ ਹੋਵੇਗੀ। ਆਮ ਤੌਰ 'ਤੇ ਸਿਨੇਮਾਘਰਾਂ 'ਚ ਫਿਲਮ ਟਿਕਟ 'ਚ 200 ਤੋਂ 300 ਰੁਪਏ ਖਰਚ ਕਰਨੇ ਪੈਂਦੇ ਹਨ ਪਰ ਰਾਸ਼ਟਰੀ ਸਿਨੇਮਾ ਦਿਵਸ ਦੇ ਮੌਕੇ ਤੇ ਸਿਰਫ 75 ਰੁਪਏ 'ਚ ਟਿਕਟ ਖਰੀਦਣੀ ਪਵੇਗੀ। ਟਿਕਟ ਤੁਸੀਂ ਸਿਨੇਮਾ ਹਾਲ ਦੇ ਬਾਹਰੋਂ ਜਾਂ ਔਨਲਾਈਨ ਬੁੱਕ ਕਰਵਾ ਸਕਦੇ ਹੋ ਪਰ ਆਨਲਾਈਨ ਤੇ ਤੁਹਾਨੂੰ ਜੀਐਸਟੀ ਅਤੇ ਇੰਟਰਨੈਟ ਫੀਸ ਦਾ ਭੁਗਤਾਨ ਕਰਨਾ ਹੋਵੇਗਾ।


ਜਿਕਰਯੋਗ ਹੈ ਕਿ ਕੋਰੋਨਾ ਦੇ ਦੌਰ ਦੌਰਾਨ ਸਿਨੇਮਾਘਰਾਂ ਨੂੰ ਲੰਬੇ ਸਮੇਂ ਤੱਕ ਤਾਲਾ ਲੱਗਿਆ ਰਿਹਾ, ਜਿਸ ਕਾਰਨ ਸਿਨੇਮਾਘਰਾਂ ਨੂੰ ਕਾਫੀ ਨੁਕਸਾਨ ਹੋਇਆ। ਹਾਲਾਂਕਿ, ਹੁਣ ਜਦੋਂ ਚੀਜ਼ਾਂ ਹੌਲੀ-ਹੌਲੀ ਆਮ ਹੋ ਰਹੀਆਂ ਹਨ, ਇਸ ਲਈ ਸਿਨੇਮਾ ਹਾਲ ਫਿਲਮ ਪ੍ਰੇਮੀਆਂ ਨੂੰ ਸਿਨੇਮਾਘਰਾਂ ਵਿੱਚ ਲਿਆਉਣਾ ਚਾਹੁੰਦੇ ਹਨ। ਇਸ ਮੁਹਿੰਮ ਨਾਲ ਕਰੀਬ 4000 ਸਿਨੇਮਾਘਰ ਜੁੜੇ ਹੋਣਗੇ, ਜੋ 16 ਸਤੰਬਰ ਨੂੰ ਘੱਟ ਕੀਮਤ 'ਤੇ ਫਿਲਮ ਦਿਖਾਏ ਜਾਣਗੇ।