ਟੂਰਨਾਮੈਂਟ ਲਈ ਜਾ ਰਹੇ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀਆਂ ਨਾਲ ਵਾਪਰੀ ਦਿਲ ਕੰਬਾਉਣ ਵਾਲੀ ਘਟਨਾ, 4 ਦੀ ਮੌਤ

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਸੋਮਵਾਰ ਸਵੇਰੇ ਸੜਕ ਹਾਦਸੇ 'ਚ ਚਾਰ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਦੀ ਹਾਲਤ ਗੰਭੀਰ ਹੈ। ਸਾਰੇ ਲੋਕ ਹੋਸ਼ੰਗਾਬਾਦ 'ਚ ਟੂਰਨਾਮੈਂਟ 'ਚ ਸ਼ਾਮਲ ਹੋਣ...

ਹੋਸ਼ੰਗਾਬਾਦ— ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ 'ਚ ਸੋਮਵਾਰ ਸਵੇਰੇ ਸੜਕ ਹਾਦਸੇ 'ਚ ਚਾਰ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਦੀ ਹਾਲਤ ਗੰਭੀਰ ਹੈ। ਸਾਰੇ ਲੋਕ ਹੋਸ਼ੰਗਾਬਾਦ 'ਚ ਟੂਰਨਾਮੈਂਟ 'ਚ ਸ਼ਾਮਲ ਹੋਣ ਜਾ ਰਹੇ ਸੀ। ਇਸੇ ਦੌਰਾਨ ਉਨ੍ਹਾਂ ਦੀ ਕਾਰ ਇਟਾਰਸੀ ਤੇ ਹੋਸ਼ੰਗਾਬਾਦ 'ਚ ਨੈਸ਼ਨਲ ਹਾਈਵੇ-69 'ਤੇ ਦਰੱਖਤ ਨਾਲ ਟਕਰਾ ਗਈ। ਹਾਸਲ ਜਾਣਕਾਰੀ ਮੁਤਾਬਕ, ਸਾਰੇ ਖਿਡਾਰੀ ਹੋਸ਼ੰਗਾਬਾਦ 'ਚ ਧਿਆਨ ਚੰਦ ਅਕਾਦਮੀ ਅਖਿਲ ਭਾਰਤੀ ਹਾਕੀ ਟਰਾਫੀ ਦਾ ਸੈਮੀ-ਫਾਈਨਲ ਖੇਡਣ ਦੇ ਲਈ ਆਏ ਸੀ। ਉਹ ਸਾਥੀ ਖਿਡਾਰੀ ਆਦਰਸ਼ ਹਰਦੁਆ ਦਾ ਜਨਮਦਿਨ ਮਨਾਉਣ ਲਈ ਪ੍ਰਬੰਧਕਾਂ ਦੀ ਇਜਾਜ਼ਤ ਲੈ ਕੇ ਐਤਵਾਰ ਰਾਤ ਇਟਾਰਸੀ ਗਏ ਸੀ। ਉੱਥੇ ਸਵੇਰੇ ਵਾਪਸੀ ਸਮੇਂ ਰੈਸਲਪੁਰ ਕੋਲ ਹਾਦਸਾ ਹੋ ਗਿਆ।

ਸਿਲੰਡਰ ਫਟਣ ਨਾਲ ਯੂਪੀ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ, 10 ਲੋਕਾਂ ਦੀ ਦਰਦਨਾਕ ਮੌਤ

ਇਸ ਟੂਰਨਾਮੈਂਟ ਦੇ ਪ੍ਰਬੰਧਕ ਨੀਰਜ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 6:45 ਵਜੇ ਹੋਇਆ। ਜ਼ਖ਼ਮੀਆਂ ਨੂੰ ਹੋਸ਼ੰਗਾਬਾਦ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਮ੍ਰਿਤਕਾਂ 'ਚ ਇਟਾਰਸੀ ਦੇ ਰਹਿਣ ਵਾਲੇ ਆਦਰਸ਼ ਹਰਦੁਆ, ਗਵਾਲੀਅਰ ਦੇ ਅਨੀਕੇਤ, ਇੰਦੌਰ ਦੇ ਸ਼ਹਿਨਵਾਜ਼ ਤੇ ਜਬਲਪੁਰ ਦੇ ਆਸ਼ੀਸ਼ ਲਾਲ ਸ਼ਾਮਲ ਹਨ।

Get the latest update about News In Punjabi, check out more about National Hockey Players, True Scoop News, Accident News & Hoshangabad News

Like us on Facebook or follow us on Twitter for more updates.