ਭਾਰਤ 'ਚ ਚੀਨ ਵਰਗਾ ਬਿਜਲੀ ਸੰਕਟ ਹੋ ਸਕਦਾ ਹੈ, 72 ਥਰਮਲ ਪਲਾਂਟਾਂ ਦੇ ਕੋਲ ਸਿਰਫ ਤਿੰਨ ਦਿਨਾਂ ਦਾ ਕੋਲਾ

ਅੱਜਕੱਲ੍ਹ ਚੀਨ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਥੋਂ ਦੇ ਕਈ ਉਦਯੋਗਾਂ ਵਿਚ ਬਿਜਲੀ ਕੱਟ ਦਿੱਤੀ ਜਾ ਰਹੀ ਹੈ। ਦੱਸਿਆ ਜਾ...

ਅੱਜਕੱਲ੍ਹ ਚੀਨ ਬਿਜਲੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਥੋਂ ਦੇ ਕਈ ਉਦਯੋਗਾਂ ਵਿਚ ਬਿਜਲੀ ਕੱਟ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਉਸਦੀ ਅਰਥ ਵਿਵਸਥਾ ਵੀ ਪ੍ਰਭਾਵਿਤ ਹੋਈ ਹੈ। ਪਰ ਭਾਰਤ ਵਿਚ ਵੀ ਚੀਨ ਵਾਂਗ ਬਿਜਲੀ ਸੰਕਟ ਹੋ ਸਕਦਾ ਹੈ। ਕੇਂਦਰੀ ਊਰਜਾ ਮੰਤਰਾਲੇ ਅਤੇ ਹੋਰ ਏਜੰਸੀਆਂ ਵੱਲੋਂ ਜਾਰੀ ਕੋਲੇ ਦੀ ਉਪਲਬਧਤਾ ਦੇ ਅੰਕੜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਮਾਹਿਰਾਂ ਨੇ ਇਹ ਚਿਤਾਵਨੀ ਦਿੱਤੀ ਹੈ। ਮੰਤਰਾਲੇ ਦੇ ਅਨੁਸਾਰ, ਦੇਸ਼ ਦੇ 135 ਤਾਪ ਬਿਜਲੀ ਘਰਾਂ ਵਿੱਚੋਂ 72 ਕੋਲ ਬਿਜਲੀ ਪੈਦਾ ਕਰਨ ਲਈ ਸਿਰਫ ਤਿੰਨ ਦਿਨ ਦਾ ਕੋਲਾ ਹੈ।

ਮਾਹਰਾਂ ਦੇ ਅਨੁਸਾਰ, ਇਨ੍ਹਾਂ ਸਾਰੇ 135 ਪਾਵਰ ਪਲਾਂਟਾਂ ਵਿਚ ਖਪਤ ਹੋਈ ਕੁੱਲ ਬਿਜਲੀ ਦਾ 66.35 ਪ੍ਰਤੀਸ਼ਤ ਉਤਪਾਦਨ ਹੁੰਦਾ ਹੈ। ਜੇਕਰ ਕੋਲੇ ਦੀ ਘਾਟ ਕਾਰਨ 72 ਪਾਵਰ ਪਲਾਂਟ ਬੰਦ ਹੋ ਜਾਂਦੇ ਹਨ, ਤਾਂ ਬਿਜਲੀ ਦਾ ਉਤਪਾਦਨ ਲਗਭਗ 33 ਫੀਸਦੀ ਘੱਟ ਹੋ ਜਾਵੇਗਾ। ਇਸ ਨਾਲ ਦੇਸ਼ ਵਿਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।

ਸਰਕਾਰੀ ਅੰਕੜਿਆਂ ਦੇ ਅਨੁਸਾਰ, ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਅਗਸਤ-ਸਤੰਬਰ 2019 ਵਿਚ ਭਾਰਤ ਵਿਚ ਰੋਜ਼ਾਨਾ 10,660 ਕਰੋੜ ਯੂਨਿਟ ਬਿਜਲੀ ਦੀ ਖਪਤ ਹੋਈ ਸੀ। ਹੁਣ ਅਗਸਤ-ਸਤੰਬਰ 2021 ਵਿਚ ਇਹ ਵਧ ਕੇ 14,420 ਕਰੋੜ ਯੂਨਿਟ ਹੋ ਗਿਆ ਹੈ। ਦੋ ਸਾਲਾਂ ਵਿਚ ਕੋਲੇ ਦੀ ਖਪਤ ਵਿਚ 18 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਮੀਡੀਆ ਰਿਪੋਰਟ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ 50 ਵਿੱਚੋਂ ਚਾਰ ਪਾਵਰ ਪਲਾਂਟਾਂ ਵਿਚ ਸਿਰਫ 10 ਦਿਨਾਂ ਦਾ ਕੋਲਾ ਬਚਿਆ ਹੈ ਅਤੇ 13 ਪਾਵਰ ਪਲਾਂਟਾਂ ਵਿਚ ਸਿਰਫ 10 ਦਿਨਾਂ ਤੋਂ ਥੋੜ੍ਹਾ ਜ਼ਿਆਦਾ ਵਰਤੋਂ ਲਈ ਕੋਲਾ ਹੈ। ਕੇਂਦਰ ਸਰਕਾਰ ਨੇ ਕੋਇਲੇ ਦੇ ਭੰਡਾਰ ਦੀ ਸਮੀਖਿਆ ਕਰਨ ਲਈ ਕੋਲਾ ਮੰਤਰਾਲੇ ਦੀ ਅਗਵਾਈ ਵਿਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਹ ਟੀਮਾਂ ਇਸ ਦੀ ਨਿਗਰਾਨੀ ਕਰ ਰਹੀਆਂ ਹਨ।

ਇਸ ਦੇ ਨਾਲ ਹੀ ਦੇਸ਼ ਵਿਚ ਕੋਲਾ ਸੰਕਟ ਦਾ ਮੁਲਾਂਕਣ ਅਗਸਤ ਵਿੱਚ ਹੀ ਸਾਹਮਣੇ ਆ ਗਿਆ ਸੀ। 1 ਅਗਸਤ ਨੂੰ ਸਿਰਫ 13 ਦਿਨਾਂ ਦਾ ਕੋਲਾ ਭੰਡਾਰ ਬਚਿਆ ਸੀ। ਫਿਰ ਇਸ ਥੁੜ੍ਹ ਕਾਰਨ ਤਾਪ ਬਿਜਲੀ ਘਰ ਪ੍ਰਭਾਵਿਤ ਹੋਏ। ਇਸ ਕਾਰਨ ਅਗਸਤ ਦੇ ਆਖ਼ਰੀ ਹਫ਼ਤੇ ਵਿਚ ਬਿਜਲੀ ਉਤਪਾਦਨ ਵਿਚ 13,000 ਮੈਗਾਵਾਟ ਦੀ ਕਮੀ ਆਈ ਸੀ।

Get the latest update about only three days coal, check out more about power crisis, china, truescoop news & india

Like us on Facebook or follow us on Twitter for more updates.