ਅਗਲੇ 2 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼, ਮੌਸਮ ਵਿਭਾਗ ਨੇ ਦਿੱਲੀ ਸਮੇਤ ਕਈ ਰਾਜਾਂ ਲਈ ਅਲਰਟ ਕੀਤਾ ਜਾਰੀ

ਅਗਲੇ ਦੋ ਘੰਟਿਆਂ ਵਿਚ ਦਿੱਲੀ-ਯੂਪੀ, ਹਰਿਆਣਾ ਅਤੇ ਰਾਜਸਥਾਨ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇਨ੍ਹਾਂ ਰਾਜਾਂ ਵਿਚ............

ਅਗਲੇ ਦੋ ਘੰਟਿਆਂ ਵਿਚ ਦਿੱਲੀ-ਯੂਪੀ, ਹਰਿਆਣਾ ਅਤੇ ਰਾਜਸਥਾਨ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇਨ੍ਹਾਂ ਰਾਜਾਂ ਵਿਚ ਮੀਂਹ ਅਤੇ ਗਰਜ਼ -ਤੂਫ਼ਾਨ ਦੀਆਂ ਗਤੀਵਿਧੀਆਂ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨੀਆਂ ਦੇ ਅਨੁਸਾਰ, ਦਿੱਲੀ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ ਅਤੇ ਇਹ ਮੀਂਹ ਇਸ ਹਫਤੇ ਰੁਕ -ਰੁਕ ਕੇ ਜਾਰੀ ਰਹੇਗਾ। ਇਸ ਕਾਰਨ ਮੌਸਮ ਵਿਭਾਗ ਵੱਲੋਂ ਰਾਜਧਾਨੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਔਰੇਂਜ ਚਿਤਾਵਨੀ ਜਾਰੀ ਕੀਤੀ ਗਈ ਹੈ। ਤਾਜ਼ਾ ਅਪਡੇਟ ਦੇ ਅਨੁਸਾਰ, ਦਿੱਲੀ ਤੋਂ ਇਲਾਵਾ, ਰਾਜਸਥਾਨ ਦੇ ਦੀਗ ਵਿਚ ਹਰਿਆਣਾ ਅਤੇ ਯੂਪੀ ਦੇ ਕੁਝ ਇਲਾਕਿਆਂ ਸਮੇਤ ਦੋ ਘੰਟਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।
Heavy rain likely in Punjab, Haryana in next 48 hrs, orange alert for MP  regions | Latest News India - Hindustan Times


ਦਿੱਲੀ ਵਿਚ 29 ਸਤੰਬਰ ਤੱਕ ਰੁਕ -ਰੁਕ ਕੇ ਮੀਂਹ ਜਾਰੀ ਰਹੇਗਾ, ਪਰ ਜੇਕਰ ਅੱਜ ਭਾਵ ਬੁੱਧਵਾਰ ਨੂੰ ਸਾਰਾ ਦਿਨ ਮੀਂਹ ਪੈਂਦਾ ਹੈ ਤਾਂ 121 ਸਾਲਾਂ ਦਾ ਰਿਕਾਰਡ ਟੁੱਟ ਸਕਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਤੰਬਰ ਵਿਚ ਹੁਣ ਤੱਕ 404 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, 121 ਸਾਲ ਪਹਿਲਾਂ ਭਾਵ 1944 ਵਿੱਚ, ਸਭ ਤੋਂ ਵੱਧ ਬਾਰਸ਼ 417.3 ਮਿਲੀਮੀਟਰ ਸੀ। ਪੂਰੇ ਮਾਨਸੂਨ ਦੀ ਗੱਲ ਕਰੀਏ ਤਾਂ ਰਾਜਧਾਨੀ ਵਿਚ ਹੁਣ ਤੱਕ 1170 ਮਿਲੀਮੀਟਰ ਮੀਂਹ ਪਿਆ ਹੈ। ਇਸ ਤੋਂ ਪਹਿਲਾਂ 1964 ਵਿਚ 1190.9 ਮਿਲੀਮੀਟਰ ਵਰਖਾ ਦਾ ਰਿਕਾਰਡ ਹੈ।
Delhi weather update: Orange alert for Delhi; IMD says thunderstorms, rain  likely to continue | Zee Business


ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿਚ ਅਗਲੇ ਦੋ ਦਿਨਾਂ ਤੱਕ ਮੀਂਹ ਦੀ ਭਵਿੱਖਬਾਣੀ ਵੀ ਕੀਤੀ ਹੈ। ਇਥੇ ਪੀਲੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੀਂਹ ਦੇ ਕਾਰਨ ਇੱਥੇ ਵਿਜ਼ੀਬਿਲਟੀ ਘੱਟ ਜਾਵੇਗੀ ਅਤੇ ਪਾਰਾ ਵੀ ਦੋ ਤੋਂ ਤਿੰਨ ਡਿਗਰੀ ਹੇਠਾਂ ਆ ਜਾਵੇਗਾ।

IMD issues orange alert, warns of heavy rainfall in Delhi | Catch News
ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਵਿਚ ਮੀਂਹ ਨੇ ਆਪਣਾ ਰਿਕਾਰਡ ਤੋੜ ਦਿੱਤਾ ਹੈ। ਮੌਨਸੂਨ ਅਜੇ ਵੀ ਮੌਜੂਦ ਹੈ ਅਤੇ ਇਸ ਦੇ ਦੇਰ ਨਾਲ ਰਵਾਨਾ ਹੋਣ ਦੀ ਸੰਭਾਵਨਾ ਹੈ। ਅੰਕੜਿਆਂ ਅਨੁਸਾਰ ਹੁਣ ਤੱਕ ਸਤੰਬਰ ਵਿਚ ਹੀ 27 ਫੀਸਦੀ ਬਾਰਿਸ਼ ਹੋ ਚੁੱਕੀ ਹੈ।


ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਅੱਜ ਤੋਂ ਦੇਸ਼ ਦੇ ਕਈ ਰਾਜਾਂ ਵਿਚ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਪੱਛਮੀ ਬੰਗਾਲ ਅਤੇ ਉੜੀਸਾ ਵਿਚ ਮੀਂਹ ਪੈ ਸਕਦਾ ਹੈ। ਰਾਜਸਥਾਨ, ਗੁਜਰਾਤ ਵਿਚ ਤਿੰਨ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ ਉੱਤਰਾਖੰਡ ਵਿਚ 25 ਸਤੰਬਰ ਤੱਕ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

Get the latest update about orange alert, check out more about national, meteorological department, next 2 hours & heavy rain

Like us on Facebook or follow us on Twitter for more updates.