ਕੈਪਟਨ ਵਿਰੁੱਧ ਤੇ ਪੰਜਾਬ 'ਚ ਕਾਂਗਰਸ ਦੀ ਜਿੱਤ 'ਤੇ ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ

ਲੋਕ ਸਭਾ ਚੋਣਾਂ 'ਚ ਟਿਕਟ ਨਾ ਮਿਲਣ ਕਾਰਨ ਪੰਜਾਬ 'ਚ ਕਾਂਗਰਸ ਤੇ ਸਿੱਧੂ ਜੋੜੇ ਦੀ ਤਕਰਾਰ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ...

ਅੰਮ੍ਰਿਤਸਰ— ਲੋਕ ਸਭਾ ਚੋਣਾਂ 'ਚ ਟਿਕਟ ਨਾ ਮਿਲਣ ਕਾਰਨ ਪੰਜਾਬ 'ਚ ਕਾਂਗਰਸ ਤੇ ਸਿੱਧੂ ਜੋੜੇ ਦੀ ਤਕਰਾਰ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ 13 'ਚੋਂ 8 ਸੀਟਾਂ ਇਸ ਲਈ ਮਿਲੀਆਂ ਕਿਉਂਕਿ ਲੋਕਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਇਹ ਗੱਲ ਉਨ੍ਹਾਂ ਹਾਲ ਹੀ 'ਚ ਕੰਪਨੀ ਬਾਗ 'ਚ ਕੀਤੇ ਦੌਰੇ ਦੌਰਾਨ ਆਖੀ।

ਸਿੱਖਿਆ ਮੰਤਰੀ ਸ੍ਰੀ ਸੋਨੀ ਨੇ 5 ਜਿਲ੍ਹਿਆਂ ਦੇ 300 ਤੋਂ ਵੱਧ ਮੁਖੀਆਂ ਨੂੰ 10ਵੀਂ-12ਵੀਂ ਦੇ ਸ਼ਾਨਦਾਰ ਨਤੀਜਿਆਂ ਲਈ ਕੀਤਾ ਸਨਮਾਨਿਤ

ਨਵਜੋਤ ਕੌਰ ਸਿੱਧੂ ਨੇ ਪੰਜਾਬ 'ਚ ਕਾਂਗਰਸ ਦੀ ਜਿੱਤ ਦਾ ਸਿਹਰਾ ਕੈਪਟਨ ਨੂੰ ਨਹੀਂ ਦਿੱਤਾ, ਬਲਕਿ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਖ਼ਫ਼ਾ ਸਨ, ਇਸ ਲਈ ਉਨ੍ਹਾਂ ਨੇ ਕਾਂਗਰਸ ਨੂੰ ਚੁਣਿਆ। ਮੈਦਾਨ 'ਚ ਦੂਜਾ ਕੋਈੁਉਮੀਦਵਾਰ ਨਹੀਂ ਸੀ, ਇਸ ਕਰਕੇ ਜ਼ਿਆਦਾਤਰ ਲੋਕਾਂ ਨੇ ਨੋਟਾ ਨੱਪਿਆ। ਖਹਿਰਾ ਦੀ ਅਗਵਾਈ ਵਿੱਚ ਪੰਜਾਬ ਜਮਹੂਰੀ ਗਠਜੋੜ 10.7 ਫੀਸਦ ਵੋਟਾਂ ਲੈ ਗਿਆ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਿੱਟ 'ਤੋਂ ਕਦੇ ਕੱਢਿਆ ਹੀ ਨਹੀਂ ਗਿਆ : ਸੁਖਜਿੰਦਰ ਰੰਧਾਵਾ

ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਸਮੀਖਿਆ ਬੈਠਕ 'ਚ ਸਿੱਧੂ ਦੇ ਨਾ ਪਹੁੰਚਣ 'ਤੇ ਡਾ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੈਠਕ ਬੁਲਾਈ ਸੀ ਪਰ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕਾਂਗਰਸ 'ਚ ਲੈ ਕੇ ਆਏ ਸੀ ਇਸ ਲਈ ਸੁਭਾਵਿਕ ਤੌਰ 'ਤੇ ਉਹ ਉਨ੍ਹਾਂ ਨੂੰ ਹੀ ਵੱਡੇ ਕੈਪਟਨ ਮੰਨਦੇ ਹਨ।

Get the latest update about Punjab News, check out more about Online Punjabi News, Navjot Kaur Sidhu, Punjab Latest News & Lok Sabha Election 2019

Like us on Facebook or follow us on Twitter for more updates.