ਸਿੱਧੂ ਦਾ ਕੈਪਟਨ ਸਰਕਾਰ 'ਤੇ ਹਮਲਾ, ਕਿਹਾ-'ਲੋਕਾਂ ਨੂੰ ਨਹੀਂ ਮਿਲਿਆ ਇਨਸਾਫ'

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ 'ਤੇ ਹਮਲੇ ਸਾਧਦੇ ਨਜ਼ਰ ਆਏ। ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ...

ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ 'ਤੇ ਹਮਲੇ ਸਾਧਦੇ ਨਜ਼ਰ ਆਏ। ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਨੇ ਕੈਪਟਨ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਡਰੱਗਸ ਤੇ ਬੇਅਦਬੀ ਮਾਮਲਿਆਂ 'ਚ ਲੋਕਾਂ ਨੂੰ ਇਨਸਾਫ ਦੇਣ ਵਿੱਚ ਨਾਕਾਮਯਾਬ ਰਹੀ ਹੈ।

ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ 2017 'ਚ ਦੋ ਵੱਡੇ ਮੁੱਦਿਆਂ ਕਰਕੇ ਪੰਜਾਬ 'ਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ ਚਾਰ ਸਾਲ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਹੀ ਹਨ। ਦੋਵਾਂ 'ਚ ਕੁਝ ਨਹੀਂ ਬਦਲਿਆ। ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।

ਨਵਜੋਤ ਸਿੱਧੂ ਨੇ ਕਿਹਾ ਕਿ STF ਦੀ ਰਿਪੋਰਟ 'ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਧਰ ਸਰਕਾਰ ਬੇਅਦਬੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਅਕਸਰ ਕਸੂਰਵਾਰਾਂ ਨੂੰ ਫੜਿਆ ਨਹੀਂ ਗਿਆ ਤੇ ਲੋਕ ਅੱਜ ਵੀ ਇਨਸਾਫ਼ ਦਾ ਹੀ ਇੰਤਜ਼ਾਰ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਦੋਵੇਂ ਮਾਮਲਿਆਂ 'ਚ ਟੌਪ ਦੇ ਲੋਕਾਂ 'ਤੇ ਸ਼ਿਕੰਜਾ ਨਹੀਂ ਕੱਸਿਆ ਜਾਂਦਾ ਜਿਸ ਕਰਕੇ ਸਰਕਾਰ ਲੋਕਾਂ 'ਚ ਆਪਣਾ ਯਕੀਨ ਗੁਆ ਚੁੱਕੀ ਹੈ।

ਉਨ੍ਹਾਂ ਆਪਣੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੋਟਕਪੂਰਾ ਕਾਂਡ ਵੇਲੇ ਤਤਕਾਲੀ ਮੁੱਖ ਮੰਤਰੀ ਨੇ ਡੀਜੀਪੀ ਨੂੰ ਕੀ ਆਦੇਸ਼ ਦਿੱਤੇ ਸੀ? ਸਿਆਸੀ ਲੋਕਾਂ ਨੂੰ ਜਾਂਚ ਵਿੱਚ ਕਿਉਂ ਬਖਸ਼ਿਆ ਜਾਂਦਾ ਹੈ? ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਏ ਬਗੈਰ ਨਿਸ਼ਾਨਾ ਸਾਧਿਆ।

ਦੱਸ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹਨ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ - "ਜੇ ਤੁਹਾਡੇ ਕੋਲ ਗਲਤ ਨੂੰ ਗਲਤ ਕਹਿਣ ਦੀ ਕਾਬਲੀਅਤ ਨਹੀਂ ਤਾਂ ਤੁਹਾਡੀ ਪ੍ਰਤਿਭਾ ਵਿਅਰਥ ਹੈ।" ਨਵਜੋਤ ਸਿੰਘ ਸਿੱਧੂ ਦੀ ਇਸ ਪੋਸਟ ਨੂੰ ਵੇਖਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ।

ਇਸ ਦੌਰਾਨ ਬਹੁਤ ਸਾਰੇ ਲੋਕ ਇਹ ਕਹਿੰਦੇ ਵੇਖੇ ਗਏ ਕਿ ‘ਆਖਰਕਾਰ ਪੰਜਾਬ ਵਿੱਚ ਸਿੱਧੂ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ’। ਸਿੱਧੂ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਣਗੇ।

Get the latest update about Truescoop, check out more about Truescoop News, Captain Amrinder Singh, direct attack & drugs

Like us on Facebook or follow us on Twitter for more updates.