ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਦੋਸ਼

ਨਵਜੋਤ ਸਿੱਧੂ ਦੀ ਸ਼ੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀ ਤਸ...

(ਲਲਿਤ ਸ਼ਰਮਾ): ਨਵਜੋਤ ਸਿੱਧੂ ਦੀ ਸ਼ੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀ ਤਸਵੀਰ ਨਾਲ ਉਹ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿਚ ਨਵਜੋਤ ਸਿੱਧੂ ਵਲੋਂ ਲਏ ਸ਼ਾਲ ਵਿਚ ਇਕ ਓਂਕਾਰ ਅਤੇ ਖੰਡੇ ਨਜ਼ਰ ਆ ਰਹੇ ਹਨ,  ਜਿਸ ਤੋਂ ਬਾਅਦ ਸਿੱਖ ਸੰਗਠਨ ਅੱਜ ਅਕਾਲ ਤਖ਼ਤ ਸਾਹਿਬ ਪੁੱਜੇ ਅਤੇ ਮੰਗ ਪੱਤਰ ਦੇ ਕੇ ਸਿੱਧੂ ਖਿਲਾਫ ਕਰਵਾਈ ਦੀ ਮੰਗ ਕੀਤੀ।

ਇਸ ਮੌਕੇ ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਸਿਆਸੀ ਲੋਕ ਜੋ ਕਿ ਸਿਆਸਤ ਨਾਲ ਸਬੰਧਿਤ ਹਨ, ਉਹ ਗੁਰਬਾਣੀ ਦੇ ਬੋਲ ਬੋਲਦੇ ਹਨ ਅਤੇ ਹੁਣ ਨਵਜੋਤ ਸਿੱਧੂ ਵਲੋਂ ਲਏ ਸ਼ਾਲ ਵਿਚ ਇਕ ਓਂਕਾਰ ਅਤੇ ਖੰਡਾ ਸਾਹਿਬ ਛਪਿਆ ਹੋਇਆ ਹੈ, ਜੋ ਕਿ ਗਲਤ ਹੈ। ਪਰਮਜੀਤ ਅਕਾਲੀ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਸਾਰੇ ਧਰਮਾਂ ਦਾ ਆਦਰ ਕਰਦੇ ਹਨ ਫਿਰ ਉਨ੍ਹਾਂ ਦੀ ਵੱਲੋਂ ਇਹ ਗਲਤੀ ਕਿਵੇਂ ਹੋਈ। ਪਹਿਲਾਂ ਇਕ ਤਸਵੀਰ ਵਾਇਰਲ ਕੀਤੀ ਗਈ ਅਤੇ ਉਸ ਦੇ ਬਾਅਦ ਦੂਜੀ ਤਸਵੀਰ ਵਾਇਰਲ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਉੱਤੇ ਮੰਗ ਪੱਤਰ ਦੇਣ ਪੁੱਜੇ ਹਾਂ ਅਤੇ ਕਰਵਾਈ ਦੀ ਮੰਗ ਕਰਦੇ ਹਾਂ। ਇਸ ਦੇ ਬਾਅਦ ਉਹ ਇਸ ਮਾਮਲੇ ਵਿਚ ਪੁਲਸ ਨੂੰ ਵੀ ਸ਼ਿਕਾਇਤ ਦੇਣਗੇ ਅਤੇ ਨਵਜੋਤ ਸਿੱਧੂ ਖਿਲਾਫ ਸਖਤ ਕਰਵਾਈ ਦੀ ਮੰਗ ਕਰਣਗੇ।

Get the latest update about great troubles, check out more about Navjot Sidhu & religious sentiments

Like us on Facebook or follow us on Twitter for more updates.