ਨਵਜੋਤ ਸਿੱਧੂ ਦੇ ਟਵਿੱਟਰ ਉੱਤੇ ਤਿੱਖੇ ਬੋਲ, ਕਿਹਾ-'ਹਮ ਤੋਂ ਡੂਬੇਂਗੇ ਸਨਮ, ਤੁਮਹੇਂ ਭੀ ਲੇ ਡੁਬੇਂਗੇ'

ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਕੋਟਕਪੁਰਾ ਗੋਲੀਕਾਂਡ ਨੂੰ ਲੈ ਕੇ ਹਾਈ ਕੋਰਟ...

ਚੰਡੀਗੜ੍ਹ: ਸਾਬਕਾ ਕ੍ਰਿਕਟਰ ਤੇ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਕੋਟਕਪੁਰਾ ਗੋਲੀਕਾਂਡ ਨੂੰ ਲੈ ਕੇ ਹਾਈ ਕੋਰਟ ਵਲੋਂ SIT ਦੀ ਰਿਪੋਰਟ ਨੂੰ ਖਾਰਿਜ ਕੀਤੇ ਜਾਣ ਦੇ ਬਾਅਦ ਖਾਸੇ ਹਮਲਾਵਰ ਹੋ ਗਏ ਹਨ। ਸਿੱਧੂ ਨੇ ਇਕ ਵਾਰ ਫਿਰ ਟਵੀਟ ਕਰ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਲਿਖਿਆ ਹੈ, 'ਹਮ ਤੋਂ ਡੂਬੇਂਗੇ ਸਨਮ, ਤੁਮਹੇਂ ਭੀ ਲੇ ਡੂਬੇਂਗੇ'। ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਹੈ ਬਲਕਿ ਇਕ ਆਦਮੀ ਹੈ ਜਿਸ ਨੇ ਦੋਸ਼ੀਆਂ ਨਾਲ ਹੱਥ ਮਿਲਾ ਰੱਖਿਆ ਹੈ।

ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਇਕ ਆਦਮੀ ਕਿਸ ਨੂੰ ਦੱਸ ਰਹੇ ਹਨ। ਸਿੱਧੂ ਨੇ ਇਹ ਟਵੀਟ ਉਦੋਂ ਕੀਤਾ ਹੈ ਕਿ ਜਦੋਂ ਇਕ ਦਿਨ ਪਹਿਲਾਂ ਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁੱਖ ਮੈਂਬਰ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਕੋਟਕਪੁਰਾ ਗੋਲੀਕਾਂਡ ਜਿਹੇ ਸੰਵੇਦਨਸ਼ੀਲ ਮੁੱਦੇ ਉੱਤੇ ਐਡਵੋਕੇਟ ਜਨਰਲ ਅਤੁਲ ਨੰਦਾ ਇਕ ਵਾਰ ਵੀ ਪੇਸ਼ ਨਹੀਂ ਹੋਏ। ਬਲਕਿ ਹਰ ਪੇਸ਼ੀ ਤੋਂ ਪਹਿਲਾਂ ਉਹ ਮੈਡੀਕਲ ਲੀਵ ਉੱਤੇ ਚਲੇ ਗਏ।

ਕੁੰਵਰ ਨੇ  ਕਿਹਾ ਸੀ ਕਿ ਦੋ ਸਾਲ ਮਿਹਨਤ ਤੋਂ ਬਾਅਦ ਸਾਡੀ ਟੀਮ ਨੇ ਜੋ ਚਾਲਾਨ ਪੇਸ਼ ਕੀਤਾ, ਉਸ ਦੇ ਤੱਥਾਂ ਵਿਚ ਖਾਮੀਆਂ ਕੱਢਣ ਦੀ ਬਜਾਏ ਬਚਾਅ ਪੱਖ ਦੇ ਵਕੀਲ ਚਾਲਾਨ ਉੱਤੇ ਇਕ ਹੀ ਅਫਸਰ ਦੇ ਦਸਤਖਤ ਨੂੰ ਲੈ ਕੇ ਬਹਿਸ ਕਰ ਰਹੇ ਸਨ। ਜਦੋਂ ਹਾਈ ਕੋਰਟ ਦਾ ਫੈਸਲਾ ਆਇਆ ਤਾਂ ਏ.ਜੀ. ਨੂੰ ਬੜੀ ਖੁਸ਼ੀ ਹੋ ਰਹੀ ਸੀ ਇਹ ਫੈਸਲਾ ਸੁਣਾਉਂਦੇ ਹੋਏ।

ਹਾਲਾਂਕਿ ਸਿੱਧੂ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਵਿਅਕਤੀ ਕੌਣ ਹੈ, ਜਿਸ ਨੇ ਦੋਸ਼ੀਆਂ ਦੇ ਨਾਲ ਹੱਥ ਮਿਲਾਇਆ ਹੋਇਆ ਹੈ। ਹਾਲਾਂਕਿ ਸਿੱਧੂ ਨੇ ਸਰਕਾਰ ਤੇ ਪਾਰਟੀ ਨੂੰ ਨਾਕਾਮੀ ਤੋਂ ਦੂਰ ਰੱਖਿਆ ਹੈ। ਸਿੱਧੂ ਇਨ੍ਹੀਂ ਦਿਨੀਂ ਦਿੱਗਜ ਰਾਜਨੇਤਾ ਵਾਂਗ ਆਪਣੀ ਹੀ ਸਰਕਾਰ ਦੀਆਂ ਨਾਕਾਮੀਆਂ ਉੱਤੇ ਸੱਟ ਮਾਰ ਰਹੇ ਹਨ। ਫਿਲਹਾਲ ਇਸ ਵਾਰ ਉਹ ਸਿੱਧੇ-ਸਿੱਧੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਟਕਰਾ ਰਹੇ ਹਨ, ਜਿਵੇਂ ਕਿ 2019 ਵਿਚ ਦੇਖਣ ਨੂੰ ਮਿਲਿਆ ਸੀ।

Get the latest update about Punjab, check out more about Truescoop, Twitter, Navjot Singh Sidhu & Truescoop News

Like us on Facebook or follow us on Twitter for more updates.