'ਨਵਜੋਤ ਸਿੰਘ ਸਿੱਧੂ ਤੇ 'ਆਪ' ਸੁਪਰੀਮੋ ਕੇਜਰੀਵਾਲ ਕਈ ਵਾਰ ਕਰ ਚੁੱਕੇ ਹਨ ਗੁਪਤ ਮੀਟਿੰਗਾਂ'

ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਦੂਜੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਮੌਕਾਪ੍ਰ...

ਜਲੰਧਰ: ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਦੂਜੇ ਦਿਨ ਨਵਜੋਤ ਸਿੰਘ ਸਿੱਧੂ ਨੂੰ ਮੌਕਾਪ੍ਰਸਤ ਦੱਸਦੇ ਹੋਏ ਕਿਹਾ ਕਿ ਮੇਰੇ ਉੱਤੇ ਸਿਆਸੀ ਹਮਲਿਆਂ ਤੋਂ ਸਾਫ ਹੈ ਕਿ ਉਹ ਮੇਰੀ ਲੀਡਰਸ਼ਿੱਪ ਨੂੰ ਚੁਣੌਤੀ ਦੇ ਰਹੇ ਹਨ। ਕੈਪਟਨੇ ਨੇ ਕਿਹਾ ਕਿ ਮੈਨੂੰ 3-4 ਵਾਰ ਇਹ ਜਾਣਕਾਰੀ ਮਿਲੀ ਹੈ ਕਿ ਨਵਜੋਤ ਸਿੱਧੂ ਨਾਲ ਆਪ ਦੇ ਸੂਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਗੁਪਤ ਮੀਟਿੰਗਾਂ ਕੀਤੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਾਫ ਹੈ, ਮੇਰੇ ਲਈ ਸਿੱਧੂ ਦੇ ਲਈ ਸਾਰੇ ਦਰਵਾਜ਼ੇ ਬੰਦ ਹਨ। ਸਿੱਧੂ ਪਟਿਆਲਾ ਤੋਂ ਚੋਣ ਲੜਨ ਦੀ ਤਿਆਰੀ ਕਰ ਚੁੱਕੇ ਹਨ। ਸਾਫ ਹੈ ਕਿ ਸਿੱਧੂ ਕਾਂਗਰਸ ਵਲੋਂ ਚੋਣ ਨਹੀਂ ਲੜਨਗੇ। ਮੇਰੀ ਚੁਣੌਤੀ ਹੈ ਮੈਂ ਜ਼ਮਾਨਤ ਜ਼ਬਤ ਕਰਵਾ ਕੇ, ਉਸ ਨੂੰ ਵਾਪਸ ਭੇਜ ਦੇਵਾਂਗਾ। ਕੈਪਟਨ-ਬਾਦਲ ਦੇ ਮੈਚ ਫਿਕਸ ਹੋਣ ਸਬੰਧੀ ਕੈਪਟਨ ਨੇ ਕਿਹਾ ਕਿ ਜੇਕਰ ਮੈਚ ਫਿਕਸ ਹੁੰਦਾ ਤਾਂ ਮੈਨੂੰ ਅਦਾਲਤ ਤੋਂ ਬਰੀ ਹੋਣ ਲਈ 14 ਸਾਲ ਦੀ ਕਾਨੂੰਨੀ ਲੜਾਈ ਨਾ ਲੜਨੀ ਪੈਂਦੀ। ਉਨ੍ਹਾਂ ਕਿਹਾ ਕਿ ਕੋਟਕਪੁਰਾ ਗੋਲੀਕਾਂਡ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਦਾ ਨਾਂ ਐੱਫ.ਆਈ.ਆਰ. ਤੇ ਚਾਲਾਨ ਵਿਚ ਵੀ ਆਵੇਗਾ। ਮਾਮਲੇ ਵਿਚ ਹਾਈਕੋਰਟ ਦੀ 90 ਪੇਜ ਦੀ ਜਜਮੈਂਟ ਨੂੰ ਪੜੋ ਤਾਂ ਸਾਫ ਹੁੰਦਾ ਹੈ ਕਿ ਹਾਈਕੋਰਟ ਦਾ ਇਹ ਫੈਸਲਾ ਇਕਤਰਫਾ ਹੈ। 

ਪਰਗਟ ਸਿੰਘ ਨੇ ਕੈਪਟਨ ਉੱਤੇ ਕੀਤੇ ਤਿੱਖੇ ਹਮਲੇ
ਨਵਜੋਤ ਸਿੰਘ ਸਿੱਧੂ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਵੀ ਬੇਅਦਬੀ ਮਾਮਲੇ ਵਿਚ ਕਿਹਾ ਕਿ ਕੈਪਟਨ ਆਪਣੀ ਭਰੋਸੇਯੋਗਤਾ ਦਾ ਸਰਵੇ ਕਰਵਾ ਲੈਣ ਤਾਂ ਪਤਾ ਲੱਗ ਜਾਵੇਗਾ ਕਿ ਕਾਂਗਰਸ ਕਿੱਥੇ ਖੜ੍ਹੀ ਹੈ। ਨੇਤਾਵਾਂ ਨੇ ਜਨਤਾ ਵਿਚ ਜਾਣਾ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਅਸਤੀਫਾ ਦੇ ਦੇਵੇ। ਪਰਗਟ ਨੇ ਕਿਹਾ ਕਿ ਜੇਕਰ ਸਿੱਧੂ ਉਥੋਂ ਚੋਣ ਲੜ ਵੀ ਲੈਂਦਾ ਹੈ ਤਾਂ ਕੀ ਬੇਅਦਬੀ-ਗੋਲੀਕਾਂਡ ਮਾਮਲਾ ਹੱਲ ਹੋ ਜਾਵੇਗਾ। ਕੈਪਟਨ ਗ੍ਰਹਿ ਮੰਤਰੀ ਵੀ ਹਨ। ਇਸ ਲਈ ਕੋਟਕਪੁਰਾ ਤੇ ਬਹਿਬਲਕਲਾਂ ਮਾਮਲੇ ਵਿਚ ਜੋ ਹੋਇਆ ਹੈ ਉਸ ਦੀ ਜ਼ਿੰਮੇਦਾਰੀ ਲੈਣੀ ਚਾਹੀਦੀ ਹੈ। 

Get the latest update about Truescoop, check out more about AAP supremo, Navjot Singh Sidhu, Amrinder Singh & secret meetings

Like us on Facebook or follow us on Twitter for more updates.