ਭਾਰਤੀ ਜਲ ਸੈਨਾ ਦਾ ਵੱਡਾ ਐਲਾਨ, ਅਗਨੀਵੀਰਾਂ ਦੇ ਪਹਿਲੇ ਬੈਚ 'ਚ 20 ਫੀਸਦੀ ਔਰਤਾਂ ਦੀ ਹੋਵੇਗੀ ਭਰਤੀ

ਅਗਨੀਪਥ ਸਕੀਮ ਤਹਿਤ ਭਾਰਤੀ ਜਲ ਸੈਨਾ ਵਿਚ ਭਰਤੀ ਕੀਤੇ ਜਾਣ ਵਾਲੇ ਅਗਨੀਵੀਰਾਂ ਵਿਚੋਂ 20 ਫੀਸਦ ਮਹਿਲਾ ਉਮੀਦਵਾਰ ਹੋਣਗੇ। ਚੁਣੇ ਗਏ ਉਮੀਦਵਾਰ ਅਗਨੀਵੀਰ ਦੇ ਪਹਿਲੇ ਬੈਚ ਵਿਚ ਸ਼ਾਮਲ ਹੋਣਗੇ। ਇ...

ਅਗਨੀਪਥ ਸਕੀਮ ਤਹਿਤ ਭਾਰਤੀ ਜਲ ਸੈਨਾ ਵਿਚ ਭਰਤੀ ਕੀਤੇ ਜਾਣ ਵਾਲੇ ਅਗਨੀਵੀਰਾਂ ਵਿਚੋਂ 20 ਫੀਸਦ ਮਹਿਲਾ ਉਮੀਦਵਾਰ ਹੋਣਗੇ। ਚੁਣੇ ਗਏ ਉਮੀਦਵਾਰ ਅਗਨੀਵੀਰ ਦੇ ਪਹਿਲੇ ਬੈਚ ਵਿਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਜਲ ਸੈਨਾ ਦੇ ਵੱਖ-ਵੱਖ ਹਿੱਸਿਆਂ ਅਤੇ ਸ਼ਾਖਾਵਾਂ ਵਿੱਚ ਭੇਜਿਆ ਜਾਵੇਗਾ। ਇਹ ਜਾਣਕਾਰੀ ਅੱਜ ਜਲ ਸੈਨਾ ਨੇ ਦਿੱਤੀ।

ਸਮਾਚਾਰ ਏਜੰਸੀ ਨੇ ਜਲ ਸੈਨਾ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਜਲ ਸੈਨਾ ਅਗਨੀਪਥ ਯੋਜਨਾ ਦੇ ਜ਼ਰੀਏ ਇਸ ਸਾਲ ਪਹਿਲੀ ਵਾਰ ਮਹਿਲਾ ਨਾਵਕਾਂ ਦੀ ਭਰਤੀ ਕਰੇਗੀ। ਪਹਿਲੇ ਬੈਚ ਵਿਚ 3 ਹਜ਼ਾਰ ਅਗਨੀਵੀਰ ਭਰਤੀ ਕੀਤੇ ਜਾਣਗੇ। ਜਲ ਸੈਨਾ ਵਿਚ ਸ਼ਾਮਲ ਹੋਣ ਵਾਲੇ ਅਗਨੀਵੀਰਾਂ ਨੂੰ ਇਸ ਸਾਲ 21 ਨਵੰਬਰ ਤੋਂ ਉੜੀਸਾ ਵਿਚ ਆਈਐੱਨਐੱਸ ਚਿਲਕਾ ਵਿਚ ਸਿਖਲਾਈ ਦਿੱਤੀ ਜਾਵੇਗੀ। ਔਰਤਾਂ ਦੇ ਸੰਦਰਭ 'ਚ ਖਾਸ ਗੱਲ ਇਹ ਹੈ ਕਿ ਅਗਨੀਵੀਰ ਦੇ ਪਹਿਲੇ ਬੈਚ 'ਚ 20 ਫੀਸਦੀ ਸੀਟਾਂ ਔਰਤਾਂ ਲਈ ਰੱਖੀਆਂ ਗਈਆਂ ਹਨ। ਜਿਨ੍ਹਾਂ ਔਰਤਾਂ ਦੀ ਚੋਣ ਕੀਤੀ ਜਾਵੇਗੀ, ਉਨ੍ਹਾਂ ਨੂੰ ਨੇਵੀ ਦੇ ਵੱਖ-ਵੱਖ ਹਿੱਸਿਆਂ ਅਤੇ ਸ਼ਾਖਾਵਾਂ ਵਿੱਚ ਭੇਜਿਆ ਜਾਵੇਗਾ।

ਜਲ ਸੈਨਾ 'ਚ ਮਹਿਲਾ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਇਸ ਸਮੇਂ 30 ਮਹਿਲਾ ਅਧਿਕਾਰੀ ਫਰੰਟਲਾਈਨ ਜੰਗੀ ਬੇੜਿਆਂ 'ਤੇ ਸੇਵਾਵਾਂ ਨਿਭਾਅ ਰਹੀਆਂ ਹਨ। ਹੁਣ ਸਰਕਾਰ ਦੀ ਨਵੀਂ ਯੋਜਨਾ, ਜੋ ਕਿ ਅਗਨੀਪਥ ਦੇ ਨਾਮ ਨਾਲ ਸ਼ੁਰੂ ਕੀਤੀ ਗਈ ਹੈ, ਦੇ ਤਹਿਤ ਜਲ ਸੈਨਾ ਦੇ ਸਾਰੇ ਵਿਭਾਗਾਂ ਵਿਚ ਔਰਤਾਂ ਦੀ ਭਰਤੀ ਕੀਤੀ ਜਾਵੇਗੀ। ਮਹਿਲਾ ਅਗਨੀਵੀਰ ਵੀ ਸਮੁੰਦਰ ਵਿਚ ਤਾਇਨਾਤ ਰਹਿਣਗੀਆਂ। ਨੇਵੀ ਤੋਂ ਇਲਾਵਾ ਏਅਰਫੋਰਸ ਵਿਚ ਵੀ ਔਰਤਾਂ ਲਈ ਮੌਕੇ ਹਨ।

Get the latest update about agniveer, check out more about navy, officials, Truescoop News & women

Like us on Facebook or follow us on Twitter for more updates.