ਚੰਡੀਗੜ੍ਹ: ਨਵਾਂ ਗਾਓਂ (ਐਸਏਐਸ ਨਗਰ) ਵਿੱਚ ਵਾਪਰੀ ਇਸ ਘਟਨਾ ਨੇ ਇਨਸਾਨੀ ਰਿਸ਼ਤਿਆਂ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦਿਤਾ ਹੈ। ਨਵਾਂ ਗਾਓਂ 'ਚ ਇਕ ਮਾਮੇ ਨੇ ਆਪਣੀ ਹੀ 11 ਸਾਲਾਂ ਭਾਂਜੀ ਦਾ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ। ਇਸ ਮਾਮਲੇ ਚ ਦੋਸ਼ੀ ਮੁਲਜ਼ਮ ਮਾਮਾ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਨਵਾਂ ਗਾਓਂ ਪੁਲਿਸ ਨੇ ਪੀੜਤਾ ਦੇ ਬਿਆਨ ਦਰਜ ਕਰ ਮੁਲਜ਼ਮ ਮਾਮੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੀੜਤਾ ਦੇ ਮਾਤਾ-ਪਿਤਾ ਮਜ਼ਦੂਰ ਹਨ ਅਤੇ ਸਵੇਰੇ ਕੰਮ ’ਤੇ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਆਉਂਦੇ ਹਨ। ਘਰ 'ਚ 11 ਸਾਲਾਂ ਬੇਟੀ ਇਕੱਲੀ ਰਹਿੰਦੀ ਸੀ।
ਬੁੱਧਵਾਰ ਨੂੰ, ਪੀੜਤਾ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸੈਕਟਰ-16 ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ-16) ਲਿਜਾਇਆ ਗਿਆ। ਇੱਥੇ ਅਲਟਰਾਸਾਊਂਡ ਦੌਰਾਨ ਪਤਾ ਲੱਗਾ ਕਿ ਉਹ ਗਰਭਵਤੀ ਹੈ।
ਇਹ ਵੀ ਪੜ੍ਹੋ:- ਰੇਲ ਗੱਡੀ ਦੀ ਚਪੇਟ 'ਚ ਆਉਣ ਨਾਲ ਮਹਿਲਾ ਅਤੇ ਬੱਚੇ ਦੀ ਹੋਈ ਮੌਤ
ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਜੋ ਕਿ ਲੜਕੀ ਦਾ ਮਾਮਾ ਲੱਗਦਾ ਹੈ, ਗੁਆਂਢ 'ਚ ਰਹਿੰਦਾ ਹੈ। ਉਸ ਨੇ ਉਨ੍ਹਾਂ ਦੀ ਬੇਟੀ ਨਾਲ ਬਲਾਤਕਾਰ ਕੀਤਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਦੋਸ਼ੀ ਮਾਮੇ ਦੇ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
Get the latest update about news in punjabi, check out more about nawaan gaon news, girl child rape in nawaan gaon, chandigarh news & news
Like us on Facebook or follow us on Twitter for more updates.