ਲੰਡਨ 'ਚ ਹੋਵੇਗਾ ਨਵਾਜ਼ ਸ਼ਰੀਫ ਦਾ ਬੋਨ ਮੈਰੋ ਟੈਸਟ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਲੰਡਨ ...

ਲੰਡਨ — ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਲੰਡਨ 'ਚ ਦਿਲ ਦੀ ਬਿਮਾਰੀ ਕਾਰਨ ਇਲਾਜ ਕਰਵਾ ਰਹੇ 'ਬੋਨ ਮੈਰੋ' ਟੈਸਟ ਕੀਤਾ ਜਾਵੇਗਾ। ਦੱਸ ਦੱਈਏ ਕਿ 69 ਸਾਲਾ ਸ਼ਰੀਫ਼ 19 ਨਵੰਬਰ ਨੂੰ ਇਲਾਜ ਲਈ ਲਾਹੌਰ ਤੋਂ ਲੰਡਨ ਲਈ ਇਕ ਏਅਰ ਐਂਬੂਲੈਂਸ ਰਾਹੀਂ ਰਵਾਨਾ ਹੋਏ ਸਨ। ਉਨ੍ਹਾਂ ਦੇ ਪੁੱਤਰ ਹੁਸੈਨ ਨੇ ਦੱਸਿਆ ਕਿ ਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਦੇ ਪਿਤਾ ਦਾ 'ਬੋਨ ਮੈਰੋ' ਟੈਸਟ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਟੈਸਟ ਨਾਲ ਪਤਾ ਚੱਲੇਗਾ ਕਿ ਉਨ੍ਹਾਂ ਦੇ ਪਿਤਾ ਦੀ 'ਬੋਨ ਮੈਰੋ' ਠੀਕਠਾਕ ਹੈ ਤੇ ਉਹ ਲੋੜੀਂਦੇ ਬਲੱਡ ਸੈੱਲ ਬਣਾ ਰਹੀ ਹੈ।

ਪਣਡੁੱਬੀ ਤੱਸਕਰੀ ਮਾਮਲੇ 'ਚ ਪੁਲਿਸ ਨੇ 863 ਕਰੋੜ ਰੁਪਏ ਦੀ ਜ਼ਬਤ ਕੀਤੀ ਕੋਕੀਨ

ਜਾਣਕਾਰੀ ਅਨੁਸਾਰ ਲੰਡਨ ਜਾ ਕੇ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਇਹ ਜਾਣਕਾਰੀ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਹੁਸੈਨ ਨਵਾਜ਼ ਨੇ ਦਿੱਤੀ ਹੈ। ਹੁਸੈਨ ਅਨੁਸਾਰ ਡਾਕਟਰਾਂ ਦੀ ਕੋਸ਼ਿਸ਼ ਦੇ ਬਾਵਜੂਦ ਮੇਰੇ ਪਿਤਾ ਦੀ ਸਿਹਤ 'ਚ ਅਜੇ ਤਕ ਕੋਈ ਜ਼ਿਕਰਯੋਗ ਸੁਧਾਰ ਨਹੀਂ ਹੋਇਆ ਹੈ। ਨਵਾਜ਼ ਸਾਹਿਬ ਦੀ ਹਾਲਤ ਪਹਿਲਾਂ ਵਾਂਗ ਬਣੀ ਹੋਈ ਹੈ। ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਤ ਹੁਸੈਨ ਨੇ ਦੇਸ਼ ਦੀ ਜਨਤਾ ਤੋਂ ਨਵਾਜ਼ ਸ਼ਰੀਫ਼ ਦੀ ਸਿਹਤ ਲਈ ਦੁਆ ਕਰਨ ਦੀ ਅਪੀਲ ਕੀਤੀ। ਪਰਿਵਾਰ ਦੇ ਮੈਂਬਰਾਂ ਅਨੁਸਾਰ ਨਵਾਜ਼ ਸ਼ਰੀਫ਼ ਦਾ ਇਲਾਜ ਲੰਡਨ ਦੇ ਬ੍ਜਿ ਹਸਪਤਾਲ ਵਿਚ ਚੱਲ ਰਿਹਾ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੇ ਸ਼ਰੀਫ਼ ਦੀ ਤਬੀਅਤ ਜ਼ਿਆਦਾ ਵਿਗੜਨ 'ਤੇ ਲਾਹੌਰ ਹਾਈਕੋਰਟ ਨੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਇਲਾਜ ਕਰਵਾਉਣ ਲਈ ਜ਼ਮਾਨਤ ਦਿੱਤੀ ਸੀ।

Get the latest update about Internaional News, check out more about News In Punjabi, True Scoop News & Nawaz Sharif Bone Marrow Test London

Like us on Facebook or follow us on Twitter for more updates.