ਸੁਸ਼ਾਂਤ ਸਿੰਘ ਮਾਮਲੇ 'ਚ NCB ਨੇ ਰੀਆ ਚੱਕਰਵਰਤੀ ਖਿਲਾਫ ਦਾਖਲ ਕੀਤੀ ਚਾਰਟਸ਼ੀਟ, ਹੋ ਸਕਦੀ ਹੈ 10 ਸਾਲ ਦੀ ਜੇਲ੍ਹ

NCB ਨੇ ਬੁੱਧਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। NCB ਵਲੋਂ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਇਕ ਚੱਕਰਵਰਤੀ ਨੂੰ ਦੋਸ਼ੀ ਬਣਾਇਆ ਗਿਆ ਹੈ...

NCB ਨੇ ਬੁੱਧਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। NCB ਵਲੋਂ ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਰੀਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਇਕ ਚੱਕਰਵਰਤੀ ਨੂੰ ਦੋਸ਼ੀ ਬਣਾਇਆ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਚਾਰਜਸ਼ੀਟ ਵਿੱਚ ਕਿਹਾ ਕਿ ਰੀਆ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਰੱਗਜ਼ ਦਿੱਤੀ ਸੀ। ਇਸ ਮਾਮਲੇ ਦੀ ਸੁਣਵਾਈ ਸਪੈਸ਼ਲ ਕੋਰਟ 27 ਜੁਲਾਈ ਨੂੰ ਕਰੇਗੀ। ਜੇਕਰ ਰੀਆ ਅਤੇ ਸ਼ੋਇਕ 'ਤੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮਾਮਲੇ 'ਚ ਐੱਨਸੀਬੀ ਨੇ ਆਪਣੀ ਚਾਰਜਸ਼ੀਟ 'ਚ ਰੀਆ ਅਤੇ ਉਸ ਦੇ ਭਰਾ ਸ਼ੋਇਕ ਸਮੇਤ 35 ਲੋਕਾਂ ਨੂੰ ਦੋਸ਼ੀ ਬਣਾਇਆ ਹੈ।

ਜਿਰਕਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਨੂੰ ਮੁੰਬਈ ਵਿੱਚ ਆਪਣੇ ਫਲੈਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਸੁਸ਼ਾਂਤ ਦੇ ਪਰਿਵਾਰ ਨੇ ਅਭਿਨੇਤਰੀ ਰੀਆ ਅਤੇ ਉਸ ਦੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਸਨ। ਉਸਦੇ ਦੋਸ਼ਾਂ ਤੋਂ ਬਾਅਦ ਹੀ ਰੀਆ ਚੱਕਰਵਰਤੀ ਅਤੇ ਭਰਾ ਸ਼ੋਇਕ ਚੱਕਰਵਰਤੀ ਸਮੇਤ ਕਈ ਲੋਕ ਮੁੰਬਈ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਆਏ ਸਨ। ਉਦੋਂ ਤੋਂ, ਮਾਮਲੇ ਵਿੱਚ NCB ਡਰੱਗਜ਼ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਰੀਆ ਚੱਕਰਵਰਤੀ ਨੂੰ ਸਤੰਬਰ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਲਗਭਗ ਇੱਕ ਮਹੀਨਾ ਜੇਲ੍ਹ ਵਿੱਚ ਰਹਿਣ ਤੋਂ ਬਾਅਦ, ਰੀਆ ਨੂੰ ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਏਜੰਸੀ ਕਿਸੇ ਵੀ ਤਰ੍ਹਾਂ ਦੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਵਿਸ਼ੇਸ਼ ਅਦਾਲਤ 27 ਜੁਲਾਈ ਨੂੰ ਕਰੇਗੀ, ਜਿਸ ਲਈ ਐਨਸੀਬੀ ਵੱਲੋਂ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।

Get the latest update about SUSHANT RAJPUT SHOWIK CHAKRABORTY, check out more about SUSHANT RAJPUT, RHEA CHAKRABORTY SHOWIK CHAKRABORTY NCB, NCB RHEA CHAKRABORTY & SUSHANT RAJPUT DEATH

Like us on Facebook or follow us on Twitter for more updates.