NCERT 'ਚ ਨਿਕਲੀ ਬੰਪਰ ਭਰਤੀ, 28 ਅਕਤੂਬਰ ਤੱਕ ਉਮੀਦਵਾਰ ਇੰਝ ਕਰੋ ਅਪਲਾਈ

ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (NCERT)ਵਲੋਂ ਆਪਣੇ ਵੱਖ ਵੱਖ ਵਿਭਾਗਾਂ 'ਚ 292 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹਨਾਂ ਵਿਭਾਗਾਂ 'ਚ ਪ੍ਰੋਫੈਸਰ, ਲਾਇਬ੍ਰੇਰੀਅਨ, ਅਸਿਸਟੈਂਟ ਪ੍ਰੋਫੈਸਰ ਅਤੇ ਐਸੋਸੀਏਟ ਪ੍ਰੋਫੈਸਰ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ...

ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (NCERT)ਵਲੋਂ ਆਪਣੇ ਵੱਖ ਵੱਖ ਵਿਭਾਗਾਂ 'ਚ 292 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹਨਾਂ ਵਿਭਾਗਾਂ 'ਚ  ਪ੍ਰੋਫੈਸਰ, ਲਾਇਬ੍ਰੇਰੀਅਨ, ਅਸਿਸਟੈਂਟ ਪ੍ਰੋਫੈਸਰ ਅਤੇ ਐਸੋਸੀਏਟ ਪ੍ਰੋਫੈਸਰ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ NCERT ਦੀ ਅਧਿਕਾਰਤ ਵੈੱਬਸਾਈਟ ncert.nic.in 'ਤੇ ਜਾ ਕੇ 28 ਅਕਤੂਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਖਾਲੀ ਅਸਾਮੀਆਂ 
ਪ੍ਰੋਫੈਸਰ: 40 ਅਸਾਮੀਆਂ
ਐਸੋਸੀਏਟ ਪ੍ਰੋਫੈਸਰ: 97 ਅਸਾਮੀਆਂ
ਅਸਿਸਟੈਂਟ ਪ੍ਰੋਫੈਸਰ: 155 ਅਸਾਮੀਆਂ

ਯੋਗਤਾ
ਭਰਤੀ ਪ੍ਰਕਿਰਿਆ ਵਿੱਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿੱਚ ਪੋਸਟ-ਗ੍ਰੈਜੂਏਸ਼ਨ, ਪੀਐਚਡੀ ਦੀ ਡਿਗਰੀ ਪਹਿਲਾਂ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ। ਜਨਰਲ, OBC ਅਤੇ EWS ਸ਼੍ਰੇਣੀ ਦੇ ਲਈ 1000 ਰੁਪਏ ਫੀਸ ਦਾ ਭੁਗਤਾਨ ਕਰਨਾ ਪਵੇਗਾ ਜਦਕਿ ਔਰਤਾਂ, SC, ST ਅਤੇ ਦਿਵਯਾਂਗ ਲਈ ਕੋਈ ਫੀਸ ਨਹੀਂ ਹੈ। 

ਇਨ੍ਹਾਂ 292 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਵਿੱਚ ਵਿਦਿਅਕ ਯੋਗਤਾ ਦੇ ਆਧਾਰ 'ਤੇ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ। ਉਸ ਤੋਂ ਬਾਅਦ ਚੋਟੀ ਦੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਦੂਜੇ ਪਾਸੇ, ਇੰਟਰਵਿਊ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਅੰਤਮ ਪੋਸਟਿੰਗ ਦਿੱਤੀ ਜਾਵੇਗੀ।

ਇੰਝ ਕਰੋ ਅਪਲਾਈ 
* ਉਮੀਦਵਾਰ ਅਧਿਕਾਰਤ ਵੈੱਬਸਾਈਟ ncert.nic.in 'ਤੇ ਜਾਓ।
* ਹੋਮ ਪੇਜ 'ਤੇ ਦਿਖਾਈ ਦੇਣ ਵਾਲੀਆਂ ਖਾਲੀ ਅਸਾਮੀਆਂ ਦੇ ਲਿੰਕ 'ਤੇ ਕਲਿੱਕ ਕਰੋ ।
* ਹੁਣ ਇੱਕ ਨਵਾਂ ਪੇਜ ਖੁੱਲ ਜਾਵੇਗਾ।
* ਮੰਗੀ ਗਈ ਜਾਣਕਾਰੀ ਦਰਜ ਕਰਕੇ ਇੱਥੇ ਲੌਗਇਨ ਕਰੋ।
* ਇਥੇ ਬਿਨੈ-ਪੱਤਰ ਭਰੋ।
* ਅਰਜ਼ੀ ਦੀ ਫੀਸ ਦਾ ਭੁਗਤਾਨ ਕਰੋ।
* ਅਰਜ਼ੀ ਫਾਰਮ ਨੂੰ ਡਾਉਨਲੋਡ ਕਰੋ ਅਤੇ ਹੋਰ ਲੋੜ ਲਈ ਇਸ ਦਾ ਪ੍ਰਿੰਟ ਆਊਟ ਲਓ।

Get the latest update about NCERT REQUIREMENT 2022 NCERT REQUIREMENT 2022 HOW TO APPLY, check out more about NCERT REQUIREMENT LAST DATE, NCERT & NCERT REQUIREMENT

Like us on Facebook or follow us on Twitter for more updates.