ਹਾਥਰਸ ਪੀੜਤਾ ਦੀ ਤਸਵੀਰ ਇਸਤੇਮਾਲ ਕਰਨ 'ਤੇ ਸਵਰਾ ਭਾਸਕਰ ਸਮੇਤ ਇਨ੍ਹਾਂ ਨੇਤਾਵਾਂ ਨੂੰ NCW ਵਲੋਂ ਨੋਟਿਸ

ਹਾਥਰਸ ਗੈਂਗਰੇਪ ਪੀੜਤਾ ਦੀ ਪਛਾਣ ਦੱਸ ਭਾਜਪਾ ਅਤੇ ਕਾਂਗਰਸ ਨੇਤਾ ਅਮਿਤ ਮਾਲਵੀਯ, ਦਿਗਵਿਜੈ ਸਿੰਘ ਸਮੇਤ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਮੁਸੀਬਤ 'ਚ ਫੱਸ...

ਨਵੀਂ ਦਿੱਲੀ— ਹਾਥਰਸ ਗੈਂਗਰੇਪ ਪੀੜਤਾ ਦੀ ਪਛਾਣ ਦੱਸ ਭਾਜਪਾ ਅਤੇ ਕਾਂਗਰਸ ਨੇਤਾ ਅਮਿਤ ਮਾਲਵੀਯ, ਦਿਗਵਿਜੈ ਸਿੰਘ ਸਮੇਤ ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਮੁਸੀਬਤ 'ਚ ਫੱਸ ਗਏ ਹਨ। ਇਸ ਮਾਮਲੇ 'ਚ ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਿਊ) ਨੇ ਤਿੰਨਾਂ ਨੂੰ ਨੋਟਿਸ ਭੇਜਿਆ ਹੈ। ਹਾਥਰਸ ਮਾਮਲੇ ਦੀ ਪੀੜਤਾ ਦੀ ਤਸਵੀਰ ਦਾ ਵੱਖ-ਵੱਖ ਵਿਰੋਧ ਪ੍ਰਦਰਸ਼ਨ ਦੌਰਾਨ ਇਸਤੇਮਾਲ ਕੀਤੇ ਜਾਣ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਐੱਨ.ਸੀ.ਡਬਲਿਊ ਨੇ ਭਾਜਪਾ ਨੇਤਾ ਅਮਿਤ ਮਾਲਵੀਯ, ਕਾਂਗਰਸ ਨੇਤਾ ਦਿਗਵਿਜੈ ਸਿੰਘ ਅਤੇ ਅਭਿਨੇਤਰੀ ਸਵਰਾ ਭਾਸਕਰ ਨੂੰ ਵੱਖ-ਵੱਖ ਨੋਟਿਸ ਜਾਰੀ ਕਰ ਉਨ੍ਹਾਂ ਤੋਂ ਪੀੜਤਾ ਦੀ ਤਸਵੀਰ ਨੂੰ ਲੈ ਕੇ ਸਪੱਸ਼ਟੀਕਰਨ ਮੰਗਿਆ ਹੈ।

ਗੈਂਗਰੇਪ ਕਰ ਪਹਿਲਾਂ ਤੋੜੀ ਰੀੜ ਦੀ ਹੱਡੀ ਫਿਰ ਕੱਟੀ ਜੀਭ, 15 ਦਿਨ ਤੜਫੀ ਮਾਸੂਮ ਦੀ ਅੱਜ ਹੋਈ ਦਰਦਨਾਕ ਮੌਤ

ਜ਼ਿਕਰਯੋਗ ਹੈ ਕਿ ਹਾਥਰਸ 'ਚ ਇਕ ਦਲਿਤ ਲੜਕੀ ਨਾਲ ਜੋ ਦਰਿੰਦਗੀ ਹੋਈ, ਉਸ ਕਾਰਨ ਪੂਰਾ ਦੇਸ਼ ਗੁੱਸੇ 'ਚ ਹੈ ਅਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਉੱਠ ਰਹੀ ਹੈ। ਇਸ ਘਟਨਾ ਨਾਲ ਸੰਬੰਧਿਤ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਗੈਂਗਰੇਪ ਪੀੜਤਾ ਦੀ ਤਸਵੀਰ ਦੱਸਿਆ ਜਾ ਰਿਹਾ ਹੈ ਪਰ ਇਸ ਤਸਵੀਰ ਦੀ ਅਸਲੀ ਸੱਚਾਈ ਕੁਝ ਹੋਰ ਹੀ ਹੈ। ਸੋਸ਼ਲ ਮੀਡੀਆ 'ਤੇ ਹਾਥਰਸ ਗੈਂਗਰੇਪ ਪੀੜਤਾ ਮਨੀਸ਼ਾ ਦੀ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਹ ਅਸਲ 'ਚ ਚੰਡੀਗੜ੍ਹ ਦੀ ਮਨੀਸ਼ਾ ਹੈ। ਚੰਡੀਗੜ੍ਹ ਦੀ ਮਨੀਸ਼ਾ ਯਾਦਵ ਦੀ 2 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਇਸ ਬਾਰੇ ਗੱਲਬਾਤ ਕਰਦੇ ਹੋਏ ਮਨੀਸ਼ਾ ਦੇ ਪਿਤਾ ਮੋਹਨ ਲਾਲ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਹੱਦ ਦੁਖ ਹੋ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਤੋਂ ਬਾਅਦ ਵੀ ਬਦਨਾਮੀ ਕੀਤੀ ਜਾ ਰਹੀ ਹੈ। ਮੋਹਨ ਲਾਲ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਐੱਸਐੱਸਪੀ ਨੂੰ ਇਸ ਸੰਬੰਧਿਤ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਬੇਟੀ ਦੀ ਤਸਵੀਰ ਵਾਇਰਲ ਹੋਣ ਤੋਂ ਰੋਕਿਆ ਜਾਵੇ ਅਤੇ ਜੋ ਕੋਈ ਵੀ ਅਜਿਹਾ ਕਰ ਰਿਹਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ।

ਪੱਥਰੀ ਦੀ ਬੀਮਾਰੀ ਕਾਰਨ ਹੋਈ ਸੀ ਮੌਤ
ਮਨੀਸ਼ਾ ਯਾਦਵ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਰਾਮ ਦਰਬਾਰ ਕਲੋਨੀ 'ਚ ਰਹਿੰਦੀ ਹੈ। ਮਨੀਸ਼ਾ ਦਾ 21 ਜੂਨ, 2018 ਨੂੰ ਵਿਆਹ ਹੋਇਆ ਸੀ। ਉਸ ਨੂੰ ਪੱਥਰੀ ਦੀ ਬੀਮਾਰੀ ਸੀ, ਜੋ ਦਿਨੋਂ-ਦਿਨ ਵੱਧਦੀ ਗਈ ਅਤੇ 22 ਜੁਲਾਈ 2018 ਨੂੰ ਮਨੀਸ਼ਾ ਦੀ ਮੌਤ ਹੋ ਗਈ।

Get the latest update about Hathras Gangrape case, check out more about True Scoop News, Swara Bhaskar, Hathras case victim & News In Punjabi

Like us on Facebook or follow us on Twitter for more updates.