Neet UG Counselling 2022: ਕੈਂਡੀਡੇਟ www.mcc.nic.in 'ਤੇ ਇੰਝ ਕਰਨ ਅਪਲਾਈ

ਜਾਣਕਾਰੀ ਮੁਤਾਬਿਕ ਜਿਨ੍ਹਾਂ ਉਮੀਦਵਾਰਾਂ ਨੇ NTA ਦੀ ਵੈੱਬਸਾਈਟ 'ਤੇ ਦਿਵਯਾਂਗ ਅਤੇ ਅਪੰਗਤਾ ਰਿਜ਼ਰਵੇਸ਼ਨ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ UG ਕਾਊਂਸਲਿੰਗ ਦੇ ਦੌਰ-1 ਦੀ ਸ਼ੁਰੂਆਤ ਤੋਂ ਪਹਿਲਾਂ ਔਨਲਾਈਨ ਮੋਡ ਰਾਹੀਂ ਅਪੰਗਤਾ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੀਦਾ ਹੈ...

Medical Counseling Committee (MCC) ਦੁਆਰਾ NEET UG 2022 ਦੀ ਔਨਲਾਈਨ ਮੋਡ ਵਿੱਚ ਕਰਵਾਈ ਜਾਣ ਵਾਲੀ ਕਾਉਂਸਲਿੰਗ ਦੀ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾ ਸਕਦਾ ਹੈ। ਇਸ ਸਾਲ NEET UG, 2022 ਦੀ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰ ਮੈਡੀਕਲ ਕੋਰਸਾਂ ਵਿੱਚ ਦਾਖਲਾ ਲੈਣ ਲਈ ਮੈਡੀਕਲ ਕਾਊਂਸਲਿੰਗ ਕਮੇਟੀ ਦੀ ਅਧਿਕਾਰਤ ਵੈੱਬਸਾਈਟ www.mcc.nic.in 'ਤੇ ਜਾ ਕੇ ਕਾਊਂਸਲਿੰਗ ਲਈ ਰਜਿਸਟਰ ਕਰ ਸਕਦੇ ਹਨ।

ਜਾਣਕਾਰੀ ਮੁਤਾਬਿਕ ਜਿਨ੍ਹਾਂ ਉਮੀਦਵਾਰਾਂ ਨੇ NTA ਦੀ ਵੈੱਬਸਾਈਟ 'ਤੇ ਦਿਵਯਾਂਗ ਅਤੇ ਅਪੰਗਤਾ ਰਿਜ਼ਰਵੇਸ਼ਨ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ UG ਕਾਊਂਸਲਿੰਗ ਦੇ ਦੌਰ-1 ਦੀ ਸ਼ੁਰੂਆਤ ਤੋਂ ਪਹਿਲਾਂ ਔਨਲਾਈਨ ਮੋਡ ਰਾਹੀਂ ਅਪੰਗਤਾ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੀਦਾ ਹੈ। MCC ਨੇ ਨੋਟਿਸ ਵਿੱਚ ਅਜਿਹੇ 16 ਕੇਂਦਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ।

ਮੈਡੀਕਲ ਕਾਉਂਸਲਿੰਗ ਕਮੇਟੀ ਨੇ NEET UG ਕਾਉਂਸਲਿੰਗ 2022 ਵਲੋਂ ਕਾਉਂਸਲਿੰਗ 10 ਅਕਤੂਬਰ, 2022 ਤੋਂ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਬਾਅਦ, ਸਫਲ ਵਿਦਿਆਰਥੀ ਅਧਿਕਾਰਤ ਵੈਬਸਾਈਟ ਰਾਹੀਂ ਆਪਣੀ ਪਸੰਦ ਦੇ ਕਾਲਜ ਵਿੱਚ ਦਾਖਲੇ ਲਈ ਅਰਜ਼ੀ ਦੇ ਸਕਣਗੇ। 

ਇੰਝ ਕਰੋ ਅਪਲਾਈ 
*ਅਧਿਕਾਰਤ ਵੈੱਬਸਾਈਟ www.mcc.nic.in 'ਤੇ ਕਲਿੱਕ ਕਰੋ।
*Home Page 'ਤੇ NEET UG ਕਾਉਂਸਲਿੰਗ ਨਾਲ ਸਬੰਧਤ ਲਿੰਕ 'ਤੇ ਕਲਿੱਕ ਕਰੋ।
*ਨਵਾਂ ਪੇਜ ਖੁਲਣ ਤੋਂ ਬਾਅਦ ਮੰਗੀ ਗਈ ਜਾਣਕਾਰੀ ਦਰਜ ਕਰਕੇ ਇੱਥੇ ਰਜਿਸਟਰ ਕਰੋ।
*ਹੁਣ ਲੌਗਇਨ ਕਰੋ ਅਤੇ ਅਰਜ਼ੀ ਫਾਰਮ ਭਰੋ।
*ਅਰਜ਼ੀ ਫੀਸ ਦਾ ਭੁਗਤਾਨ ਕਰੋ ਅਤੇ ਸਬਮਿਟ ਕਰੋ।
*ਅਰਜ਼ੀ ਫਾਰਮ ਨੂੰ ਡਾਉਨਲੋਡ ਕਰੋ ਅਤੇ ਇਸ ਦਾ ਪ੍ਰਿੰਟ ਆਊਟ ਲਓ।

Get the latest update about Medical Counseling Committee, check out more about MCC, NEET UG Counselling 2022 & NEET UG 2022

Like us on Facebook or follow us on Twitter for more updates.