ਨੀਟ ਯੂ.ਜੀ. 2022, 17 ਜੁਲਾਈ ਨੂੰ- ਪ੍ਰੀਖਿਆ 'ਚ ਵਿਦਿਆਰਥੀਆਂ ਨੂੰ ਮਿਲਣਗੇ 200 ਮਿੰਟ

ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜੁਲਾਈ 'ਚ ਆਯੋਜਿਤ ਕੀਤੀ ਜਾਣ ਵਾਲੀ ਨੀਟ ਯੂਜੀ

ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਜੁਲਾਈ 'ਚ ਆਯੋਜਿਤ ਕੀਤੀ ਜਾਣ ਵਾਲੀ ਨੀਟ ਯੂਜੀ 2022 ਦੀ ਪਰੀਖਿਆ ਲਈ ਰਿਕਾਰਡ 18 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਹ ਪਿਛਲੇ ਸਾਲ ਦੀ ਤੁਲਣਾ ਵਿੱਚ ਕਰੀਬ 20 ਫ਼ੀਸਦੀ ਵਧੇਰੇ ਹੈ। ਐੱਨ.ਟੀ.ਏ ਮੁਤਾਬਕ, ਇਸ ਸਾਲ ਇਹ ਭਾਰਤ 'ਚ ਸਭ ਤੋਂ ਔਖਾ ਮੈਡੀਕਲ ਐਂਟਰੈਂਸ ਇਗਜ਼ਾਮ ਹੋ ਸਕਦਾ ਹੈ।

ਪਰੀਖਿਆ ਵਿੱਚ ਮਿਲਣਗੇ 200 ਮਿੰਟ
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ 180 ਮਿੰਟ ਦੇ ਪੇਪਰ ਦੇ ਮੁਕਾਬਲੇ ਇਸ ਸਾਲ ਪਰੀਖਿਆ ਲਈ 200 ਮਿੰਟ ਦਾ ਸਮਾਂ ਦਿੱਤਾ ਜਾਵੇਗਾ, ਜਿਸ ਵਿੱਚ 20 ਮਿੰਟ ਹੋਰ ਜੋੜੇ ਗਏ ਹਨ। ਨਾਲ ਹੀ ਇਸ ਵਾਰ ਸੈਕਸ਼ਨ ਏ 'ਚ ਕੁਲ 20 ਆਪਸ਼ਨਲ ਸਵਾਲ ਦਿੱਤੇ ਜਾਣਗੇ। 

ਅਟੈਂਪਟ ਕਰਨੇ ਹੋਣਗੇ 180 ਸਵਾਲ
ਨੀਟ ਯੂਜੀ, 2022 ਪਰੀਖਿਆ ਵਿੱਚ ਸ਼ਾਮਿਲ ਵਿਦਿਆਰਥੀਆਂ ਤੋਂ 720 ਅੰਕਾਂ ਦੇ ਕੁਲ 200 ਪ੍ਰਸ਼ਨ ਪੁੱਛੇ ਜਾਣਗੇ। ਇਹ ਮਲਟੀਪਲ ਚੁਆਇਸ ਵਿੱਚ ਹੋਣਗੇ।  ਵਿਦਿਆਰਥੀਆਂ ਨੂੰ ਇਹਨਾਂ 'ਚੋਂ 180 ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਇਹ ਸਵਾਲ 4 ਸੈਕਸ਼ਨ ਵਿੱਚ ਆਉਣਗੇ ਅਤੇ ਇਸ ਵਿੱਚ ਦੋ ਪਾਰਟ ਏ ਅਤੇ ਬੀ ਹੋਣਗੇ। ਪਾਰਟ ਏ ਵਿੱਚ 35 ਸਵਾਲ ਹੋਣਗੇ, ਪਾਰਟ ਬੀ 'ਚ 15 ਸਵਾਲ ਪੁੱਛੇ ਜਾਣਗੇ। ਇਨ੍ਹਾਂ 'ਚੋਂ ਉਮੀਦਵਾਰਾਂ ਨੂੰ 10 ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਇਹ ਸਵਾਲ ਫਿਜ਼ਿਕਸ, ਕੈਮਿਸਟਰੀ, ਬਾਇਓਲਾਜੀ ਦੇ ਅਨੁਸਾਰ ਜ਼ਿਓਲਾਜੀ ਅਤੇ ਬਾਟਨੀ ਨਾਲ ਸਬੰਧਤ ਹੋਣਗੇ। 
ਐਨ.ਟੀ.ਏ ਵਲੋਂ ਜਾਰੀ ਕੀਤੇ ਗਏ ਸਿਲੇਬਸ ਮੁਤਾਬਕ, ਪ੍ਰੀਖਿਆ ਵਿੱਚ ਨੈਗੇਟਿਵ ਮਾਰਕਿੰਗ ਹੋਵੇਗੀ। ਹਰ ਠੀਕ ਸਵਾਲ ਲਈ ਉਮੀਦਵਾਰਾਂ ਨੂੰ 4 ਅੰਕ ਦਿੱਤੇ ਜਾਣਗੇ। ਉਥੇ ਹੀ, ਹਰ ਗਲਤ ਪ੍ਰਸ਼ਨ ਲਈ 1 ਅੰਕ ਕੱਟਿਆ ਜਾਵੇਗਾ।

Get the latest update about national news, check out more about neet ug, latest news, medical exam & truescoop news

Like us on Facebook or follow us on Twitter for more updates.