ਲਓ ਜੀ! ਨਿਟੂ ਸ਼ਟਰਾਂਵਾਲੇ ਨੇ ਲੱਭੀ ਕੋਰੋਨਾਵਾਇਰਸ ਦੀ ਦਵਾਈ, ਵਾਇਰਲ ਵੀਡੀਓ ਦੇਖ ਤੁਹਾਡੇ ਵੀ ਪੈਣਗੀਆਂ ਢਿੱਡੀਂ ਪੀੜਾਂ

ਕੋਰੋਨਾਵਾਇਰਸ ਦੀ ਦਹਿਸ਼ਤ ਵਿਸ਼ਵ ਭਰ 'ਚ ਫੈਲੀ ਹੋਈ ਹੈ। ਕੋਰੋਨਾਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਇਸ ਦਾ ਫਾਇਦਾ ਉਠਾਉਂਦਿਆਂ ਲੋਕ ਅਫਵਾਹਾਂ ਫੈਲਾ ਰਹੇ ਹਨ ਅਤੇ ਝੂਠੇ ਦਾਅਵੇ ਕਰ ਰਹੇ ਹਨ। ਹੁਣ ਹਾਲ ਹੀ 'ਚ...

ਜਲੰਧਰ— ਕੋਰੋਨਾਵਾਇਰਸ ਦੀ ਦਹਿਸ਼ਤ ਵਿਸ਼ਵ ਭਰ 'ਚ ਫੈਲੀ ਹੋਈ ਹੈ। ਕੋਰੋਨਾਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲਿਆ ਹੈ। ਇਸ ਦਾ ਫਾਇਦਾ ਉਠਾਉਂਦਿਆਂ ਲੋਕ ਅਫਵਾਹਾਂ ਫੈਲਾ ਰਹੇ ਹਨ ਅਤੇ ਝੂਠੇ ਦਾਅਵੇ ਕਰ ਰਹੇ ਹਨ। ਹੁਣ ਹਾਲ ਹੀ 'ਚ ਫੈਲ ਰਹੀਆਂ ਅਜਿਹੀਆਂ ਹੀ ਅਫਵਾਹਾਂ ਨੂੰ ਲੈ ਕੇ ਨਿਟੂ ਸ਼ਟਰਾਂਵਾਲਾ ਵੀ ਚਰਚਾ 'ਚ ਆ ਗਿਆ ਹੈ। ਜਲੰਧਰ ਦੇ ਨੀਟੂ ਸ਼ਟਰਾਂਵਾਲੇ ਨੂੰ ਦੇਖ ਕੇ ਤਾਂ ਇੰਝ ਲੱਗਦਾ ਹੈ ਜਿਵੇਂ ਉਸ ਨੇ ਹਰ ਵਾਰ ਮਜ਼ਾਕ ਕਰਨ ਦੀ ਧਾਰ ਲਈ ਹੈ। ਜਿੱਥੇ ਕੋਰੋਨਾਵਾਇਰਸ ਕਾਰਨ ਪੂਰਾ ਦੇਸ਼ ਸਹਿਮਿਆ ਹੋਇਆ ਹੈ। ਡਬਲਿਊ. ਐੱਚ. ਓ ਵਲੋਂ ਵੀ ਕੋਰੋਨਾਵਾਇਰਸ ਨੂੰ ਮਹਾਮਾਂਰੀ ਐਲਾਨ ਕਰ ਦਿੱਤਾ ਹੈ। ਪਰ ਲੱਗਦਾ ਹੈ ਕਿ ਨੀਟੂ ਸ਼ਟਰਾਂਵਾਲੇ ਨੇ ਸਰਕਾਰਾਂ ਅਤੇ ਵੱਡੇ-ਵੱਡੇ ਸਾਇੰਟੀਸਟਾਂ ਨੂੰ ਵੀ ਫੇਲ ਕਰ ਦਿੱਤਾ ਹੈ। ਇਸ ਬੀਮਾਰੀ ਦੀ ਦਵਾਈ ਬਣਾਉਣ ਨੂੰ ਲੈ ਕੇ ਹਾਲ ਹੀ 'ਚ ਨੀਟੂ ਸ਼ਟਰਾਂਵਾਲਾ ਨਕੋਦਰ  ਪਹੁੰਚਿਆ ਅਤੇ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਸ ਨੇ ਕਿਹਾ ਕਿ ਕੋਰੋਨਾਵਾਇਰਸ ਵਰਗੀ ਮਹਾਮਾਰੀ ਨੂੰ ਹਰਾਉਣ ਲਈ ਇਕ ਦਵਾਈ ਤਿਆਰ ਕੀਤੀ ਗਈ ਹੈ, ਜਿਸ ਨੂੰ ਜੋ ਵੀ ਕੋਰੋਨਾਵਾਇਰਸ ਪੀੜਤ ਲਵੇਗਾ ਤਾਂ ਠੀਕ ਹੋ ਜਾਵੇਗਾ।

See This Video : https://m.facebook.com/story.php?story_fbid=197522098220199&id=100038872307614&sfnsn=wiwspmo&extid=C1WwSRi24mHv2OD0&d=n&vh=i

ਇਸ ਦਵਾਈ ਨੂੰ ਖਾਣ ਨਾਲ ਸਾਨੂੰ ਮਾਸਕ ਪਾਉਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾ ਦੌਰਾਨ ਸੁਰਖੀਆਂ 'ਚ ਆਏ ਨੀਟੂ ਸ਼ਟਰਾਂ ਵਾਲੇ ਖਿਲਾਫ਼ ਪੰਜਾਬ ਪੁਲਸ ਦੇ ਡੀ.ਜੀ.ਪੀ ਤੇ ਜਲੰਧਰ ਪੁਲਸ ਕਮਸ਼ਿਨਰ ਨੂੰ ਭਾਜਪਾ ਨੇਤਾ ਅਮਿਤ ਤਨੇਜਾ ਨੇ ਆਨਲਾਈਨ ਸ਼ਿਕਾਇਤ ਦਰਜ ਕਰਾਈ ਹੈ। ਅਮਿਤ ਤਨੇਜਾ ਦਾ ਆਰੋਪ ਹੈ ਕਿ ਜਿੱਥੇ ਇਕ ਪਾਸੇ ਦੁਨੀਆ ਦੇ ਸਾਰੇ ਸਾਇੰਸਟਿਸਟ ਕੋਰੋਨਾ ਦੀ ਦਵਾਈ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਨੀਟੂ ਸ਼ਟਰਾਂ ਵਾਲੇ ਦਾ ਝੂਠਾ ਦਾਅਵਾ ਹੈ ਕਿ ਉਸ ਨੇ ਕੋਰੋਨਾ ਦੀ ਦਵਾਈ ਲੱਭ ਲਈ ਹੈ। ਤਨੇਜਾ ਦਾ ਆਰੋਪ ਹੈ ਕਿ ਇਹ ਚਾਰ ਪੜ੍ਹਿਆਂ ਇਨਸਾਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਨੇ ਜਿੱਥੇ ਇਕ ਪਾਸੇ ਪੁਲਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਉੱਥੇ ਹੀ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਅਫਵਾਹਾਂ ਤੋ ਬਚਣ ਦੀ ਅਪੀਲ ਕੀਤੀ ਹੈ।  

'ਕੋਰੋਨਾ' ਨਾਂ ਦੀ ਦੁਕਾਨ ਦੇ ਇੰਟਰਨੈੱਟ 'ਤੇ ਛਿੜੇ ਚਰਚੇ, ਜੋ ਲੋਕਾਂ ਦੇ ਉਡਾ ਰਹੀ ਹੋਸ਼!

ਜ਼ਿਕਰਯੋਗ ਹੈ ਕਿ ਲਖਨਉ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ 11 ਰੁਪਏ ਦੇ ਇਕ ਤਵੀਤ ਨਾਲ ਕੋਰੋਨਾਵਾਇਰਸ ਦਾ ਇਲਾਜ਼ ਕਰਨ ਦਾ ਦਾਅਵਾ ਕਰ ਰਿਹਾ ਸੀ। ਜਿੱਥੇ ਇਕ ਪਾਸੇ ਕੋਰੋਨਾਵਾਇਰਸ ਨੇ ਲੋਕਾਂ 'ਚ ਸਨਸਨੀ ਮਚਾਈ ਹੋਈ ਹੈ ਅਤੇ ਦੂਜੇ ਪਾਸੇ ਇਸ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਨੇ ਲੋਕਾਂ ਨੂੰ ਭੰਬਲਭੂਸੇ 'ਚ ਪਾਇਆ ਹੋਇਆ ਹੈ। ਉਂਝ ਇੰਨੀ ਡਰਨ ਵਾਲੀ ਗੱਲ ਇੰਨੀ ਨਹੀਂ ਹੈ ਜਿੰਨੀ ਲੋਕਾਂ ਨੇ ਇਸ ਨੂੰ ਬਣਾ ਦਿੱਤਾ ਹੈ। ਮੰਨਿਆ ਕਿ ਇਸ ਮਹਾਮਾਰੀ ਦੀ ਕੋਈ ਵੈਕਸੀਨੇਸ਼ਨ ਨਹੀਂ ਬਣੀ ਪਰ ਪਰਹੇਜ਼ ਵਰਤ ਕੇ ਤੁਸੀਂ ਇਸ ਤੋਂ ਬੱਚ ਸਕਦੇ ਹੋ। ਲੋਕ ਇਸ ਵਾਇਰਸ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਜਾਣੂ ਕਰਵਾਉਣਾ ਜਾ ਰਹੇ ਹਾਂ। ਬਹੁਤ ਸਾਰੇ ਲੋਕ ਕੋਰੋਨਾਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕਰ ਰਹੇ ਹਨ, ਜਿਨ੍ਹਾਂ 'ਚੋਂ ਇਕ ਹੈ ਕਿ ਗਊ ਮੂਤਰ ਨੂੰ ਪੀ ਕੇ ਕੋਰੋਨਾਵਾਇਰਸ ਨੂੰ ਦੂਰ ਰਿਹਾ ਜਾ ਸਕਦਾ ਹੈ। ਅਜਿਹਾ ਹੀ ਇਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੇਰਠ 'ਚ ਕੋਰੋਨਾਵਾਇਰਸ ਤੋਂ ਬਚਾਅ ਵਾਲੀ ਚਾਹ 10 ਰੁਪਏ 'ਚ ਵੇਚੀ ਜਾ ਰਹੀ ਹੈ।

ਕੋਰੋਨਾਵਾਇਰਸ ਨੂੰ ਭਜਾਉਣ ਲਈ ਦਿੱਲੀ 'ਚ ਹੋਈ ਗਊ ਮੂਤਰ ਦੀ ਪਾਰਟੀ, ਵੀਡੀਓ ਵਾਇਰਲ

Get the latest update about News In Punjabi, check out more about Neetu Shatra Wala Viral Video, Video Viral, Facebook & Coronavirus

Like us on Facebook or follow us on Twitter for more updates.