ਨਿੱਜੀ ਜ਼ਿੰਦਗੀ ਨੂੰ ਲੈ ਕੇ ਮੁੜ ਸੁਰਖੀਆਂ 'ਚ ਆਈ ਨੇਹਾ ਕੱਕੜ ਨੇ ਇੰਸਟਾ 'ਤੇ ਸ਼ੇਅਰ ਕੀਤੀਆਂ Sizzling Pics

ਬਾਲੀਵੁੱਡ ਅਤੇ ਪਾਲੀਵੁੱਡ ਗਾਇਕਾ ਨੇਹਾ ਕੱਕੜ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਾਲ ਹੀ 'ਚ ਨੇਹਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬੇਹੱਦ ਸਿਜ਼ਲਿੰਗ...

ਮੁੰਬਈ— ਬਾਲੀਵੁੱਡ ਅਤੇ ਪਾਲੀਵੁੱਡ ਗਾਇਕਾ ਨੇਹਾ ਕੱਕੜ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਾਲ ਹੀ 'ਚ ਨੇਹਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਬੇਹੱਦ ਸਿਜ਼ਲਿੰਗ ਹਨ। ਨੇਹਾ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਾਰ ਨੇਹਾ ਦੇ ਸੁਰਖੀਆਂ 'ਚ ਆਉਣ ਦਾ ਕਾਰਨ ਉਨ੍ਹਾਂ ਦਾ ਆਦਿੱਤਿਆ ਨਾਰਾਇਣ ਨਾਲ ਹੈ। ਉੱਥੇ ਹੀ ਹੁਣ ਇਨ੍ਹਾਂ ਖ਼ਬਰਾਂ 'ਤੇ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 11' 'ਚ ਨੇਹਾ ਤੇ ਆਦਿੱਤਿਆ ਦੇ ਮੰਮੀ-ਪਾਪਾ ਨੇ ਵੀ ਮੋਹਰ ਲਾ ਦਿੱਤੀ ਹੈ। ਸ਼ੋਅ ਦੇ ਸੈੱਟ ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਪਾਰਦਰਸ਼ੀ ਡਰੈੱਸ ਕਾਰਨ ਪਿ੍ਰਯੰਕਾ ਚੋਪੜਾ ਹੋਈ Oops Moment ਦੀ ਸ਼ਿਕਾਰ, ਜਾਣੋਂ ਕਿਵੇਂ ਬਚੀ ਵਾਲ-ਵਾਲ

ਇਸ ਵੀਡਿਓ 'ਚ ਦੋਵੇਂ ਸਟਾਰ ਸਿੰਗਰਸ ਦੇ ਮੰਮੀ-ਪਾਪਾ ਵਿਆਹ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ। ਵੀਡਿਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਸਭ ਦੇਖ ਕੇ ਨੇਹਾ ਹੈਰਾਨ ਹੋ ਜਾਂਦੀ ਹੈ, ਉੱਥੇ ਹੀ ਅਦਿੱਤਿਆ ਖੁਸ਼ੀ ਨਾਲ ਝੂਮ ਉੱਠਦਾ ਹੈ। ਦੋਨੋਂ ਪੈਰੇਂਟਸ ਇਨ੍ਹਾਂ ਦੋਹਾਂ ਦੇ ਵਿਆਹ ਨੂੰ ਲੈ ਕੇ ਮਸਤੀ ਕਰਦੇ ਹਨ। ਆਦਿੱਤਿਆ ਦੇ ਪੇਰੈਂਟਸ ਨੇ ਵਿਆਹ ਦਾ ਪ੍ਰਸਤਾਵ ਨੇਹਾ ਦੀ ਮੰਮੀ ਨੂੰ ਦਿੱਤਾ ਤੇ ਉਨ੍ਹਾਂ ਨੇਹਾ ਦੇ ਵਿਆਹ ਲਈ ਹਾਂ ਕਰ ਦਿੱਤੀ। ਨੇਹਾ ਹੈਰਾਨ ਹੋ ਕੇ ਇਸ ਬਾਰੇ ਪੁੱਛਦੀ ਹੈ ਕਿ ਇਹ ਸਭ ਕੀ ਹੋ ਰਿਹਾ ਹੈ ਤਾਂ ਉਨ੍ਹਾਂ ਦੇ ਮੰਮੀ ਕਹਿੰਦੇ ਹਨ ਕਿ ਅਸੀਂ ਤੇਰਾ ਵਿਆਹ ਅਦਿੱਤਿਆ ਨਾਲ ਪੱਕਾ ਕਰ ਰਹੇ ਹਾਂ।

Golden Globe Awards 2020 'ਚ ਛਾਇਆ 'ਦੇਸੀ ਗਰਲ' ਦਾ ਜਾਦੂ, ਭਰੀ ਮਹਿਫਲ 'ਚ ਕਰ ਦਿੱਤੀ ਪਤੀ ਨਿੱਕ ਨੂੰ 'ਕਿੱਸ'

ਇਹ ਸੁਣ ਕੇ ਨੇਹਾ ਬਹੁਤ ਹੈਰਾਨ ਹੁੰਦੀ ਹੈ ਜਦਕਿ ਅਦਿੱਤਿਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਉਹ ਨੇਹਾ ਦੀ ਮੰਮੀ ਨੂੰ ''ਮੰਮੀ ਜੀ'' ਬੁਲਾ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ। ਇਸ 'ਤੇ ਨੇਹਾ ਕਹਿੰਦੀ ਹੈ ਕਿ ''ਤੁਹਾਨੂੰ ਇਸ ਬਾਰੇ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ'' ਤਾਂ ਉਨ੍ਹਾਂ ਦੇ ਮੰਮੀ ਕਹਿੰਦੇ ਹਨ, ''ਉਨ੍ਹਾਂ ਫੈਸਲਾ ਕਰ ਲਿਆ ਹੈ ਤੇ ਇਹ ਹੀ ਫਾਈਨਲ ਹੈ''।

Get the latest update about , check out more about Neha Kakkar, Bollywood News, Neha Kakkar Insta Pics & Valentine Day

Like us on Facebook or follow us on Twitter for more updates.