ਕਿ ਨੇਹਾ ਕੱਕੜ ਬਣਨ ਵਾਲੀ ਹੈ ਮਾਂ, ਸੋਸ਼ਲ ਮੀਡੀਆ 'ਤੇ ਸ਼ਾਝੀ ਕੀਤੀ ਤਸਵੀਰ ਇਸ ਵਿਚ ਨਜ਼ਰ ਆ ਰਿਹਾ ਨੇਹਾ ਦਾ ਬੇਬੀ ਬੰਪ

ਨੇਹਾ ਕੱਕੜ ਅਤੇ ਗਾਇਕ ਰੋਹਨਪ੍ਰੀਤ ਸਿੰਘ ਆਪਣੇ ਵਿਆਹ ਅਤੇ ਹਨੀਮੁਨ ਦੀ ਖਬਰਾਂ ਨੂੰ ਲੈ ਕੇ ਕਾਫੀ ਚਰਚਾ.....


ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਗਾਇਕ ਰੋਹਨਪ੍ਰੀਤ ਸਿੰਘ ਆਪਣੇ ਵਿਆਹ ਅਤੇ ਹਨੀਮੁਨ ਦੀ ਖਬਰਾਂ ਨੂੰ ਲੈ ਕੇ ਕਾਫੀ ਚਰਚਾ ਵਿਚ ਰਹੇ ਸੀ। ਇਸਦੇ ਨਾਲ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਜਿਥੇ ਇਹ ਖਬਰ ਉਨ੍ਹਾਂ ਦੇ ਪ੍ਰਸ਼ੰਸਕਾ ਨੂੰ ਖੁਸ਼ ਕਰੇਗੀ ਅਤੇ ਜਿਹੜੇ ਲੋਕ ਉਨ੍ਹਾਂ ਨੂੰ ਜਾਣਦੇ ਹਨ ਉਨ੍ਹਾਂ ਨੂੰ ਹੈਰਾਨ ਕਰੇ ਦਵੇਗੀ । ਦਰਅਸਲ ਗੱਲ ਹੈ ਕਿ ਨੇਹਾ ਕੱਕੜ ਜਲਦੀ ਹੀ ਮਾਂ ਬਣਨ ਵਾਲੀ ਹੈ ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।  
ਦੱਸਣਯੋਗ ਹੈ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾਈ ਹੈ। ਇਸ ਤਸਵੀਰ ਵਿਚ ਨੇਹਾ ਕੱਕੜ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਇਸ ਤਸਵੀਰ ਵਿਚ ਰੋਹਨਪ੍ਰੀਤ ਅਤੇ ਨੇਹਾ ਇਕ-ਦੂਜੇ ਨਾਲ ਖੜੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ਕਿ ਹੈਸ਼ ਟੈਗ 'ਖਿਆਲ ਰੱਖਿਆ ਕਰ'...। ਨੇਹਾ ਦੀ ਪੋਸਟ ਦੇ ਜਵਾਬ ਦਿੰਦੇ ਹੋਏ ਰੋਹਨਪ੍ਰੀਤ ਨੇ ਲਿਖਿਆ ਕਿ ਹੁਣ ਤੁਹਾਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਪਏਗਾ...'। ਇਸ ਪੋਸਟ ਨੂੰ ਸਾਂਝੀ ਕਰਨ ਤੋਂ ਬਾਅਦ ਪ੍ਰਸ਼ੰਸਕਾ ਨੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਨੂੰ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਨੇਹਾ ਦਾ ਭਰਾ ਟੋਨੀ ਕੱਕੜ ਵੀ ਸ਼ਾਮਿਲ ਹੈ , ਟੋਨੀ ਨੇ ਲਿਖਿਆ ਹੈ ਕਿ 'ਮੈ ਮਾਮਾ ਬਣਨ ਵਾਲਾ ਹੈ...'।
ਹਾਲਾਂਕਿ ਇਸ ਖਬਰ ਬਾਰੇ ਜਾਣਕਾਰੀ ਨਹੀਂ ਹੈ ਕਿ ਇਹ ਖਬਰ ਕਿੰਨੀ ਸੱਚੀ ਹੈ ਅਤੇ ਇਹ ਉਨ੍ਹਾਂ ਦੇ ਕਿਸੀ ਪ੍ਰੋਜੈਕਟ ਲਈ ਪ੍ਰੋਮੋਸ਼ਨ ਦਾ ਹਿੱਸਾ ਵੀ ਹੋ ਸਰਦਾ ਹੈ। ਫਿਲਹਾਲ ਇਸ ਖਬਰ ਦਾ ਆਨੰਦ ਉਨ੍ਹਾਂ ਦਾ ਪ੍ਰਸ਼ੰਸਕਾ ਲੈ ਰਹੇ ਹਨ। 
ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਵਿਆਹ ਇਸੇ ਸਾਲ 26 ਅਕਤੂਬਰ ਨੂੰ ਦਿੱਲੀ ਵਿਚ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਤੋਂ ਲੈਕੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾ ਨਾਲ ਸਾਂਝੀ ਕੀਤੀਆਂ ਸੀ। ਇਸ ਦੇ ਨਾਲ ਨੇਹਾ ਹਾਲ ਹੀ ਵਿਚ ਟੀ.ਵੀ ਰਿਐਲਟੀ ਸ਼ੋਅ 'ਇੰਡੀਅਨ ਆਈਡਲ' ਦੇ ਵਿਚ ਜੱਜ ਦੀ ਭੂਮਿਕਾ ਨਜ਼ਰ ਆ ਰਹੀ ਹੈ।

Get the latest update about Pregnent, check out more about Bump, Neha Kakkar & Rohanpreet Baby

Like us on Facebook or follow us on Twitter for more updates.