ਅਰਬਪਤੀ ਨੈੱਸ ਵਾਡੀਆ ਨੂੰ ਡਰੱਗਸ ਰੱਖਣ ਦੇ ਮਾਮਲੇ 'ਚ ਹੋਈ 2 ਸਾਲ ਦੀ ਸਜ਼ਾ

283 ਸਾਲ ਪੁਰਾਣੇ ਵਾਡੀਆ ਗਰੁੱਪ ਦੇ ਵਾਰਿਸ ਨੈੱਸ ਵਾਡੀਆ ਨੂੰ ਡਰੱਗਸ ਰੱਖਣ ਦੇ ਮਾਮਲੇ 'ਚ ਜਾਪਾਨ 'ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇੱਥੋਂ ਦੇ ਸਪੋਰੋ ਜ਼ਿਲ੍ਹੇ ਦੀ ਕੋਰਟ ਨੇ ਵਾਡੀਆ ਨੂੰ ਸਜ਼ਾ ਸੁਣਾਈ ਹੈ। ਸਜ਼ਾ ਪੰਜ...

ਟੋਕੀਓ— 283 ਸਾਲ ਪੁਰਾਣੇ ਵਾਡੀਆ ਗਰੁੱਪ ਦੇ ਵਾਰਿਸ ਨੈੱਸ ਵਾਡੀਆ ਨੂੰ ਡਰੱਗਸ ਰੱਖਣ ਦੇ ਮਾਮਲੇ 'ਚ ਜਾਪਾਨ 'ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇੱਥੋਂ ਦੇ ਸਪੋਰੋ ਜ਼ਿਲ੍ਹੇ ਦੀ ਕੋਰਟ ਨੇ ਵਾਡੀਆ ਨੂੰ ਸਜ਼ਾ ਸੁਣਾਈ ਹੈ। ਸਜ਼ਾ ਪੰਜ ਸਾਲ ਲਈ ਸਸਪੈਂਡ ਰਹੇਗੀ। ਇਸ 'ਚ ਨੈੱਸ ਜਾਪਾਨ 'ਚ ਕੋਈ ਗੈਰ-ਕਾਨੂੰਨੀ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਬਾਰੇ ਇੰਟਰਨੈਸ਼ਨਲ ਮੀਡੀਆ ਨੇ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟ ਮੁਤਾਬਕ ਵਾਡੀਆ ਮਾਰਚ 'ਚ ਜਾਪਾਨ ਦੇ ਹੋਕਾਏਡੋ ਆਈਲੈਂਡ ਦੇ ਏਅਰਪੋਰਟ 'ਤੇ ਗ੍ਰਿਫ਼ਤਾਰ ਕੀਤੇ ਗਏ ਸਨ। ਉਸ ਕੋਲੋਂ 25 ਗ੍ਰਾਮ ਡਰੱਗਸ ਬਰਾਮਦ ਕੀਤਾ ਗਿਆ ਸੀ। ਨੈੱਸ ਵਾਡੀਆ 20 ਮਾਰਚ ਤੱਕ ਜਾਪਾਨ ਪੁਲਸ ਦੀ ਹਿਰਾਸਤ 'ਚ ਸਨ। ਬਾਅਦ 'ਚ ਉਹ ਜ਼ਮਾਨਤ 'ਤੇ ਬਰੀ ਹੋ ਕੇ ਭਾਰਤ ਆ ਗਏ।

ਕਰੰਸੀ ਨੂੰ ਬਦਲਣ ਦਾ ਸਿਲਸਿਲਾ ਹਾਲੇ ਤੱਕ ਜਾਰੀ, ਅਜਿਹਾ ਹੋਵੇਗਾ 20 ਰੁਪਏ ਦਾ ਨਵਾਂ ਨੋਟ

ਉਨ੍ਹਾਂ ਨੇ ਨਿੱਜੀ ਇਸਤੇਮਾਲ ਲਈ ਡਰੱਗਸ ਰੱਖਣ ਦੀ ਗੱਲ ਕਬੂਲ ਕੀਤੀ ਸੀ। ਨੈੱਸ ਵਾਡੀਆ ਪੰਜਾਬ ਕਿੰਗਸ ਇਲੈਵਨ ਦੇ ਸਹਿ-ਮਾਲਕ ਤੇ ਪ੍ਰੀਟੀ ਜ਼ਿੰਟਾ ਦੇ ਸਾਬਕੁਬੁਆਏਫ੍ਰੈਂਡ ਵੀ ਹਨ। 2020 'ਚ ਟੋਕੀਓ 'ਚ ਓਲੰਪਿਕਸ ਹੋਣਾ ਹੈ। ਅਜਿਹੇ 'ਚ ਜਾਪਾਨ 'ਚ ਨਾਰਕੋਟਿਕਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਨੈੱਸ, ਵਾਡੀਆ ਗਰੁੱਪ ਦੇ ਚੇਅਰਮੈਨ ਨੁਸਲੀ ਵਾਡੀਆ ਦੇ ਵੱਡੇ ਬੇਟੇ ਹਨ। ਬ੍ਰਿਟਾਨੀਆ ਇੰਡਸਟਰੀਜ਼ ਤੇ ਗੋ-ਏਅਰ ਵਾਡੀਆ ਗਰੁੱਪ ਦੀਆਂ ਹੀ ਕੰਪਨੀਆਂ ਹਨ।

Get the latest update about Kings XI Punjab, check out more about Drug Case, Japan, News In Punjab & Ness Wadia

Like us on Facebook or follow us on Twitter for more updates.