CM ਮਾਨ ਦੀ ਸਿਹਤ ਵਿਗੜਨ ਨੂੰ ਲੈ ਕੇ ਨਵਾਂ ਵਿਵਾਦ, ਸੰਤ ਸੀਚੇਵਾਲ ਨੇ ਇਸ ਮਾਮਲੇ 'ਤੇ ਦਿੱਤਾ ਸਪੱਸ਼ਟੀਕਰਨ

ਸੁਲਤਾਨਪੁਰ ਲੋਧੀ ਦੀ ਰੂਹਾਨੀ ਨਦੀ ਕਾਲੀ ਬੇਈਂ ਤੋਂ ਸਿੱਧਾ ਪਾਣੀ ਪੀਣ ਦੇ ਦੋ ਦਿਨ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ

ਸੁਲਤਾਨਪੁਰ ਲੋਧੀ ਦੀ ਰੂਹਾਨੀ ਨਦੀ ਕਾਲੀ ਬੇਈਂ ਤੋਂ ਸਿੱਧਾ ਪਾਣੀ ਪੀਣ ਦੇ ਦੋ ਦਿਨ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵਿਵਾਦ ਹੈ ਕਿ ਕਾਲੀ ਬੇਈਂ ਦਾ ਪਾਣੀ ਪੀਣ ਤੋਂ ਬਾਅਦ ਸੀਐਮ ਬੀਮਾਰ ਹੋ ਗਏ ਹਨ। ਇਸ ਮਾਮਲੇ 'ਤੇ ਸੰਤ ਸੀਚੇਵਾਲ ਨੇ ਕਿਹਾ, "ਮੈਂ ਸੀਐਮ ਮਾਨ ਤੋਂ ਪਹਿਲਾਂ ਪਾਣੀ ਪੀਤਾ ਸੀ। ਮੈਂ ਉਨ੍ਹਾਂ ਨੂੰ ਪਾਣੀ ਪੀਣ ਲਈ ਨਹੀਂ ਕਿਹਾ ਸੀ। ਉਨ੍ਹਾਂ ਦਾ ਪਹਿਲਾਂ ਹੀ ਪੇਟ ਖਰਾਬ ਸੀ।"

ਸਥਿਤੀ ਬਾਰੇ ਸਫਾਈ ਦਿੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀ ਸਾਫ਼ ਹੈ। ਉਨ੍ਹਾਂ ਨੇ ਪਹਿਲਾਂ ਪਾਣੀ ਪੀਤਾ ਸੀ। ਪਾਣੀ ਦਾ ਟੀਡੀਐਸ ਵੀ ਚੈੱਕ ਕੀਤਾ ਗਿਆ ਜਿਸ ਤੋਂ ਬਾਅਦ ਸੀਐਮ ਮਾਨ ਨੇ ਇਸ ਦਾ ਪੀਤਾ ਸੀ।
17 ਜੁਲਾਈ ਨੂੰ ਪਵਿੱਤਰ ਕਾਲੀ ਬੇਈਂ ਦੀ ਸਫ਼ਾਈ ਦੀ 22ਵੀਂ ਵਰ੍ਹੇਗੰਢ ਮੌਕੇ ਸੀਐਮ ਮਾਨ ਨੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਨਦੀ ਦਾ ਪਾਣੀ ਪੀਤਾ। ਇਸ ਮੌਕੇ ਤੇ  ਸੀਐਮ ਮਾਨ ਦੇ ਨਾਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ। ਸੰਤ ਸੀਚੇਵਾਲ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਦੇ ਮੈਂਬਰ ਹਨ।

Get the latest update about SANT SEECHEWAL, check out more about KALI BEIN, CM MANN STOMACHACHE, PUNJAB NEWS TODAY & LATEST PUNJAB NEWS

Like us on Facebook or follow us on Twitter for more updates.